ਬੰਦੂਕ ਦੀ ਨੋਕ 'ਤੇ ਅਸਤੀਫਾ ਦੇਣ ਲਈ ਮਜਬੂਰ ਕੀਤਾ ਗਿ&#

Android

Prime VIP
Staff member


ਮਾਲੇ, 8 ਫਰਵਰੀ (ਰਾਇਟਰ)¸ ਮਾਲਦੀਵ ਵਿਚ ਪੁਲਸ ਦੀ ਬਗਾਵਤ ਪਿੱਛੋਂ ਮੰਗਲਵਾਰ ਰਾਸ਼ਟਰਪਤੀ ਦੇ ਅਹੁਦੇ ਤੋਂ ਅਸਤੀਫਾ ਦੇਣ ਵਾਲੇ ਮੁਹੰਮਦ ਨਾਸ਼ੀਦ ਨੇ ਬੁੱਧਵਾਰ ਵੱਡਾ ਖੁਲਾਸਾ ਕਰਦੇ ਹੋਏ ਕਿਹਾ ਕਿ ਉਨ੍ਹਾਂ ਨੂੰ ਬੰਦੂਕ ਦੀ ਨੋਕ 'ਤੇ ਜਬਰੀ ਅਸਤੀਫਾ ਦੇਣ ਲਈ ਕਿਹਾ ਗਿਆ ਸੀ। ਆਪਣੀ ਪਾਰਟੀ ਦੀ ਬੈਠਕ ਪਿੱਛੋਂ ਇਥੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਨਾਸ਼ੀਦ ਨੇ ਕਿਹਾ ਕਿ ਮੈਨੂੰ ਚਾਰੇ ਪਾਸਿਓਂ ਬੰਦੂਕਧਾਰੀਆਂ ਨੇ ਘੇਰਿਆ ਹੋਇਆ ਸੀ ਤੇ ਧਮਕੀ ਦਿੱਤੀ ਸੀ ਕਿ ਜੇ ਮੈਂ ਅਸਤੀਫਾ ਨਾ ਦਿੱਤਾ ਤਾਂ ਉਨ੍ਹਾਂ ਨੂੰ ਆਪਣੇ ਹਥਿਆਰਾਂ ਦੀ ਵਰਤੋਂ ਕਰਨ ਵਿਚ ਕੋਈ ਝਿਜਕ ਨਹੀਂ ਹੋਵੇਗੀ। ਸਾਬਕਾ ਰਾਸ਼ਟਰਪਤੀ ਨੇ ਪੱਤਰਕਾਰਾਂ ਸਾਹਮਣੇ ਇਹ ਸਪੱਸ਼ਟ ਨਹੀਂ ਕੀਤਾ ਕਿ ਉਨ੍ਹਾਂ 'ਤੇ ਕਿਹੜੇ ਵਿਅਕਤੀਆਂ ਨੇ ਬੰਦੂਕਾਂ ਤਾਣੀਆਂ ਸਨ ਪਰ ਉਨ੍ਹਾਂ ਦੇ ਇਕ ਸਹਿਯੋਗੀ ਨੇ ਕਿਹਾ ਕਿ ਫੌਜ ਨੇ ਹੀ ਉਨ੍ਹਾਂ ਨੂੰ ਸੱਤਾ ਤੋਂ ਬੇਦਖਲ ਕੀਤਾ ਹੈ। ਇਸ ਦੌਰਾਨ ਫੌਜ ਅਤੇ ਪੁਲਸ ਅਹੁਦਿਓਂ ਹਟਾਏ ਗਏ ਰਾਸ਼ਟਰਪਤੀ ਮੁਹੰਮਦ ਨਾਸ਼ੀਦ ਨੂੰ ਕਿਸੇ ਅਣਦੱਸੀ ਥਾਂ 'ਤੇ ਲੈ ਗਈ ਹੈ। ਕਿਹਾ ਜਾਂਦਾ ਹੈ ਕਿ ਉਨ੍ਹਾਂ ਨੂੰ ਕਿਸੇ ਅਣਦੱਸੀ ਥਾਂ 'ਤੇ ਨਜ਼ਰਬੰਦ ਕੀਤਾ ਗਿਆ ਹੈ।
ਸਾਬਕਾ ਉਪ ਰਾਸ਼ਟਰਪਤੀ ਮੁਹੰਮਦ ਵਾਹਿਦ ਹਸਨ ਜਿਨ੍ਹਾਂ ਨੂੰ ਮੰਗਲਵਾਰ ਰਾਤ ਨਾਸ਼ੀਦ ਦੇ ਅਸਤੀਫੇ ਪਿੱਛੋਂ ਦੇਸ਼ ਦੇ ਨਵੇਂ ਰਾਸ਼ਟਰਪਤੀ ਵਜੋਂ ਸਹੁੰ ਚੁਕਾਈ ਗਈ ਸੀ, ਨੇ ਇਥੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਇਨ੍ਹਾਂ ਦਾਅਵਿਆਂ ਤੋਂ ਇਨਕਾਰ ਕੀਤਾ ਕਿ ਨਾਸ਼ੀਦ ਦੇ ਸੱਤਾ ਛੱਡਣ ਪਿੱਛੇ ਉਨ੍ਹਾਂ ਦਾ ਹੱਥ ਹੈ।
ਭੀੜ ਨੇ ਕਈ ਬੁੱਤ ਤੋੜ ਦਿੱਤੇ : ਇਸ ਦੌਰਾਨ ਮਾਲਦੀਵ ਵਿਖੇ ਬੁੱਧਵਾਰ ਲੋਕਾਂ ਦੀ ਇਕ ਭੀੜ ਕੌਮੀ ਅਜਾਇਬ ਘਰ ਵਿਚ ਦਾਖਲ ਹੋ ਗਈ ਅਤੇ ਉਥੇ ਮਹਾਤਮਾ ਬੁੱਧ ਦੇ ਬੁੱਤ ਤੋੜ ਦਿੱਤੇ। ਤੋੜ-ਭੰਨ ਦੀ ਇਸ ਕਾਰਵਾਈ ਲਈ ਸਾਬਕਾ ਰਾਸ਼ਟਰਪਤੀ ਨਾਸ਼ੀਦ ਨੇ ਇਸਲਾਮਿਕ ਕੱਟੜਪੰਥੀਆਂ ਨੂੰ ਜ਼ਿੰਮੇਵਾਰ ਠਹਿਰਾਇਆ ਹੈ। ਨਾਸ਼ੀਦ ਨੇ ਕਿਹਾ ਕਿ ਹਮਲਾ ਕਰਨ ਵਾਲਿਆਂ ਨੇ ਇਹ ਸਮਝ ਕੇ ਇਥੇ ਬੁੱਤ ਤੋੜੇ ਹਨ ਕਿਉਂਕਿ ਉਹ ਸਮਝਦੇ ਹਨ ਕਿ ਮੈਂ ਬੁੱਤਪ੍ਰਸਤੀ ਦੇ ਵਿਰੁੱਧ ਹਾਂ। ਇਸਲਾਮ ਮਾਲਦੀਵ ਦਾ ਸਰਕਾਰੀ ਧਰਮ ਹੈ ਅਤੇ ਕਿਸੇ ਵੀ ਧਰਮ ਨੂੰ ਜਨਤਕ ਤੌਰ 'ਤੇ ਮੰਨਣਾ ਉਥੇ ਮਨ੍ਹਾ ਹੈ।
 
Top