Punjab News ਸਮੁੰਦਰ 'ਚੋਂ ਮਿਲਿਆ ਹੁਣ ਤੱਕ ਦਾ ਸਭ ਤੋਂ ਵੱਡਾ ਖਜ਼&#

Android

Prime VIP
Staff member


ਲੰਡਨ, 3 ਫਰਵਰੀ— ਲੁਕੇ ਹੋਏ ਖਜ਼ਾਨੇ ਦੀ ਭਾਲ ਕਰਨ ਵਾਲੇ ਇਕ ਵਿਅਕਤੀ ਨੇ ਬ੍ਰਿਟੇਨ ਦੇ ਡੁੱਬੇ ਇਕ ਵਪਾਰੀ ਜਹਾਜ਼ ਦੇ ਟੁੱਕੜੇ ਲੱਭਣ ਦਾ ਦਾਅਵਾ ਕੀਤਾ ਹੈ। ਇਸ ਜਹਾਜ਼ 'ਚ ਤਿੰਨ ਅਰਬ ਡਾਲਰ ਮੁੱਲ ਦੀ ਪਲੇਟਿਨਮ ਛੜੀਆਂ ਹਨ। ਇਕ ਮੀਡੀਆ ਰਿਪੋਰਟ 'ਚ ਇਹ ਜਾਣਕਾਰੀ ਦਿੱਤੀ ਗਈ। ਸਮਾਚਾਰ ਪੱਤਰ 'ਡੇਲੀ ਮੇਲ' ਮੁਤਾਬਕ ਜੇਕਰ ਉਸਦੀ ਗੱਲ ਸਹੀ ਹੈ ਤਾਂ ਦੂਜੇ ਵਿਸ਼ਵ ਯੁੱਧ ਸਮੇਂ ਜਰਮਨੀ ਵਲੋਂ ਡੁਬੋਇਆ ਗਿਆ ਇਹ ਜਹਾਜ਼ ਪਾਣੀ 'ਚ ਡੁੱਬੇ ਖਜ਼ਾਨੇ ਦੀ ਹੁਣ ਤੱਕ ਦੀ ਸਭ ਤੋਂ ਵੱਡੀ ਖੋਜ ਹੋ ਸਕਦੀ ਹੈ।
ਅਮਰੀਕਾ ਦੇ ਗੋਹਰਮ ਸਥਿਤ ਸਬ ਸੀ ਰਿਸਰਚ ਦੇ ਗ੍ਰੇਗ ਬਰੁਕਸ ਇਸ ਇਸ ਹਫਤੇ ਇਸ ਜਹਾਜ਼ ਬਾਰੇ ਐਲਾਨ ਕੀਤਾ। ਉਨ੍ਹਾਂ ਦੱਸਿਆ ਕਿ ਇਹ ਜਹਾਜ਼ ਮੈਸਾਚੁਸੇਟਸ ਦੇ ਕੇਪ ਕਾਡ ਤੋਂ 50 ਮੀਲ ਸਮੁੰਦਰ 'ਚ 700 ਫੁੱਟ ਹੇਠਾਂ ਹੈ। ਬਰੁੱਕਸ ਨੇ ਦੱਸਿਆ ਕਿ ਉਨ੍ਹਾਂ ਅਤੇ ਉਨ੍ਹਾਂ ਦੇ ਦਲ ਨੇ ਇਸ ਜਹਾਜ਼ ਦੀ ਪਛਾਣ ਕੀਤੀ। ਇਸ ਜਹਾਜ਼ ਨੂੰ ਸਾਲ 1942 'ਚ ਡੁਬੋਇਆ ਗਿਆ ਸੀ।
 
Top