Punjab News ਇਸ ਤੋਂ ਪਹਿਲਾਂ ਕਿ ਤੁਹਾਡਾ ਨੰਬਰ ਹੋ ਜਾਏ ਬੰਦ, ਬਦਲ &

Android

Prime VIP
Staff member
ਨਵੀ ਦਿੱਲੀ : ਦੂਰਸੰਚਾਰ ਰੈਗੁਲੇਟ੍ਰੀ ਨੇ ਅੱਜ ਕਿਹਾ ਕਿ 8 ਕੰਪਨੀਆਂ ਨੂੰ ਦਿੱਤੇ ਗਏ 122 2ਜੀ ਲਾਇਸੈਂਸ ਰੱਦ ਕੀਤੇ ਜਾਣ ਨਾਲ ਖਪਤਕਾਰਾਂ 'ਤੇ ਕੋਈ ਜ਼ਿਆਦਾ ਅਸਰ ਨਹੀਂ ਹੋਵੇਗਾ, ਕਿਉਂਕਿ ਲੱਗਭਗ 95 ਫੀਸਦੀ ਖਪਤਕਾਰ ਉਨ੍ਹਾਂ ਕੰਪਨੀਆਂ ਦੇ ਹਨ ਜਿੰਨ੍ਹਾਂ ਨੂੰ ਜਨਵਰੀ 2008 ਤੋਂ ਪਹਿਲਾਂ ਲਾਇਸੈਂਸ ਮਿਲੇ ਹਨ।
ਟ੍ਰਾਈ ਦੇ ਪ੍ਰਮੁੱਖ ਜੇ.ਐੱਸ. ਸ਼ਰਮਾ ਨੇ ਕਿਹਾ ਕਿ ਸੁਪਰੀਮ ਕੋਰਟ ਦਾ ਫੈਸਲਾ ਲਾਗੂ ਕੀਤਾ ਜਾਵੇਗਾ। ਲਾਇਸੈਂਸ ਰੱਦ ਹੋਣ ਨਾਲ ਖਪਤਕਾਰ ਪ੍ਰਭਾਵਿਤ ਨਹੀਂ ਹੋਣਗੇ। ਉਨ੍ਹਾਂ ਕਿਹਾ ਕਿ ਖਪਤਕਾਰ ਮੋਬਾਇਲ ਪੋਰਟਾਬਿਲਟੀ (ਐੱਮ.ਐੱਨ.ਪੀ.) ਦੇ ਜ਼ਰੀਏ ਆਪਣੇ ਨੰਬਰ ਦੀ ਵਰਤੋਂ ਕਿਸੇ ਹੋਰ ਕੰਪਨੀ ਦੀ ਸੇਵਾ ਦੀ ਲਈ ਕਰ ਸਕਦੇ ਹਨ।
ਸ਼ਰਮਾ ਨੇ ਕਿਹਾ ਕਿ ਖਪਤਕਾਰਾਂ ਕੋਲ ਹੋਰ ਕੰਪਨੀ ਦੀਆਂ ਸੇਵਾਵਾਂ ਲੈਣ ਦਾ ਬਦਲ ਹੈ। ਉਨ੍ਹਾਂ ਕਿਹਾ ਕਿ ਉਹ ਕੰਪਨੀ ਸੰਚਾਲਕਾ ਨੂੰ ਨਿਰਦੇਸ਼ ਦੇਣਗੇ ਕਿ ਉਹ ਆਪਣੇ ਖਪਤਕਾਰਾਂ ਨੂੰ ਸੂਚਨਾ ਦੇਣ ਅਤੇ ਇਸ਼ਤਿਹਾਰ ਕੱਢਣ।
ਜਿਨ੍ਹਾਂ ਕੰਪਨੀਆਂ ਦੇ ਲਾਇਸੈਂਸ ਰੱਦ ਹੋਏ ਹਨ ਉਨ੍ਹਾਂ 'ਚ ਯੂਨੀਨਾਰ (ਯੂਨੀਟੇਕ ਅਤੇ ਟੇਲੀਨਾਰ ਸੰਯੁਕਤ) ਲੂਪ ਟੈਲੀਕਾਮ, ਸਿਸਤੇਮਾ ਸ਼ਿਆਮ (ਸ਼ਿਆਮ ਅਤੇ ਰੂਸ ਦੀ ਸਿਸਤੇਮਾ ਸੰਯੁਕਤ), ਏਤੀਸਲਾਤ ਡੀ.ਬੀ. (ਸਵਾਨ ਅਤੇ ਸੰਯੁਕਤ ਅਰਬ ਅਮੀਰਾਤ ਇਕੱਠੇ), ਐੱਸ. ਟੇਲ, ਵੀਡੀਓੁਕਾਨ, ਟਾਟਾ ਅਤੇ ਆਈਡੀਆ ਸ਼ਾਮਲ ਹਨ।
ਇਹ ਰੱਦ ਹੋਣ ਦੇ ਬਾਅਦ 500 ਮੈਗਾਹਰਡਜ਼ ਦਾ ਸਪੈਕਟ੍ਰਮ ਉਪਲਬਧ ਹੋਵੇਗਾ।
 

JV

Punjabi jatt
Re: ਇਸ ਤੋਂ ਪਹਿਲਾਂ ਕਿ ਤੁਹਾਡਾ ਨੰਬਰ ਹੋ ਜਾਏ ਬੰਦ, ਬਦ&#261

Lol esdi kami rehndi si
 
Top