ਨੌਜਵਾਨ ਦੀ ਮੌਤ ਦੀ ਜਾਂਚ ਨੂੰ ਲੈ ਕੇ ਪਰਿਵਾਰ ਨੇ ਲਗ&#

*Sandeep*

Mast malang
ਨਾਭਾ, 26 ਦਸੰਬਰ (ਜਗਨਾਰ)- ਨਾਭਾ ਵਿਖੇ ਪਿਛਲੀ ਰਾਤ ਹੋਈ ਇਕ ਨੌਜਵਾਨ ਦੀ ਮੌਤ ਨੇ ਉਸ ਸਮੇਂ ਨਵਾਂ ਮੋੜ ਲੈ ਲਿਆ ਜਦੋਂ ਮ੍ਰਿਤਕ ਗਗਨਦੀਪ (31) ਦੇ ਪਰਿਵਾਰਕ ਮੈਂਬਰਾਂ ਨੇ ਗਗਨਦੀਪ ਦੀ ਲਾਸ਼ ਨੂੰ ਬੌੜਾਂ ਗੇਟ ਸਥਿਤ ਚੌਕ ਵਿਚ ਰੱਖ ਕੇ ਨਾਭਾ ਪੁਲਸ ਖਿਲਾਫ ਜਮ ਕੇ ਨਾਅਰੇਬਾਜ਼ੀ ਕੀਤੀ ਅਤੇ ਕਰੀਬ ਦੋ ਘੰਟੇ ਟ੍ਰੈਫਿਕ ਜਾਮ ਕੀਤਾ। ਦੱਸਣਯੋਗ ਹੈ ਕਿ ਮ੍ਰਿਤਕ ਦੋ ਬੱਚਿਆਂ ਦਾ ਬਾਪ ਹੈ। ਮ੍ਰਿਤਕ ਦੇ ਰਿਸ਼ਤੇਦਾਰ ਮਨੀਸ਼ ਸਿੰਗਲਾ ਅਤੇ ਸਤੀਸ਼ ਗਰਗ ਨੇ ਦੱਸਿਆ ਕਿ ਕੁਝ ਵਿਅਕਤੀਆਂ ਵਲੋਂ ਗਗਨਦੀਪ ਨੂੰ ਰਾਤ ਸਮੇਂ ਘਰੋਂ ਬੁਲਾਇਆ ਗਿਆ ਸੀ ਪਰ ਉਹ ਵਾਪਸ ਘਰ ਨਹੀਂ ਆਇਆ ਅਤੇ ਉਨ੍ਹਾਂ ਨੂੰ ਫੋਨ ਜ਼ਰੀਏ ਗਗਨਦੀਪ ਦੀ ਐਕਸੀਡੈਂਟ ਵਿਚ ਮੌਤ ਬਾਰੇ ਦੱਸਿਆ ਗਿਆ। ਰਾਤ ਸਮੇਂ ਕੋਤਵਾਲੀ ਪੁਲਸ ਨੇ ਮੌਕੇ 'ਤੇ ਪਹੁੰਚ ਕੇ ਲਾਸ਼ ਨੂੰ ਆਪਣੇ ਕਬਜ਼ੇ ਵਿਚ ਲੈ ਕੇ ਉਸਨੂੰ ਸਿਵਲ ਹਸਪਤਾਲ ਨਾਭਾ ਦੀ ਮੋਰਚਰੀ ਵਿਚ ਰੱਖ ਦਿੱਤਾ ਜਿਥੇ ਅੱਜ ਡਾਕਟਰਾਂ ਦੇ ਬੋਰਡ ਵਲੋਂ ਲਾਸ਼ ਦਾ ਪੋਸਟਮਾਰਟਮ ਕੀਤਾ ਗਿਆ। ਮ੍ਰਿਤਕ ਦੇ ਰਿਸ਼ਤੇਦਾਰਾਂ ਦਾ ਕਹਿਣਾ ਹੈ ਕਿ ਪੁਲਸ ਵਲੋਂ ਜੋ ਐਕਸੀਡੈਂਟ ਦਿਖਾਇਆ ਗਿਆ ਹੈ, ਇਹ ਗਲਤ ਹੈ। ਇਸ ਲਈ ਪੁਲਸ ਵਲੋਂ ਤਫਤੀਸ਼ ਸਹੀ ਤਰੀਕੇ ਨਾਲ ਨਹੀਂ ਕੀਤੀ ਜਾ ਰਹੀ। ਇਸ ਧਰਨੇ ਦੀ ਸੂਚਨਾ ਮਿਲਦਿਆਂ ਹੀ ਡੀ. ਐੱਸ. ਪੀ. ਡੀ. ਮਨਜੀਤ ਸਿੰਘ ਬਰਾੜ ਮੌਕੇ 'ਤੇ ਪਹੁੰਚੇ ਅਤੇ ਪਰਿਵਾਰਕ ਮੈਂਬਰਾਂ ਨੂੰ ਵਿਸ਼ਵਾਸ ਦਿਵਾਇਆ ਕਿ ਜੋ ਵੀ ਬਿਆਨ ਉਹ ਲਿਖਵਾਉਣਗੇ ਉਸ ਦੇ ਆਧਾਰ 'ਤੇ ਮਾਮਲਾ ਦਰਜ ਕੀਤਾ ਜਾਵੇਗਾ ਅਤੇ ਉਨ੍ਹਾਂ ਵਲੋਂ ਪਰਿਵਾਰਕ ਮੈਂਬਰਾਂ ਦੀ ਮੰਗ 'ਤੇ ਇਸ ਕੇਸ ਦੀ ਤਫਤੀਸ਼ ਲਈ ਐੱਸ. ਐੱਚ. ਓ. ਸਦਰ ਸੰਜੀਵ ਗੋਇਲ ਨੂੰ ਲਾਇਆ ਗਿਆ ਹੈ। ਇਸ ਮੌਕੇ ਕੋਤਵਾਲੀ ਪੁਲਸ ਦੇ ਇੰਚਾਰਜ ਗੁਰਜੰਟ ਸਿੰਘ, ਸੀ.ਆਈ.ਏ. ਨਾਭਾ ਦੇ ਇੰਚਾਰਜ ਬਾਲਪੁਰੀ ਸੰਧੂ ਤੋਂ ਇਲਾਵਾ ਭਾਰੀ ਪੁਲਸ ਫੋਰਸ ਮੌਜੂਦ ਸੀ
 
Top