ਯਮਨ ਬਾਰੇ ਅਮਰੀਕੀ ਰੁਖ਼ ਵਿਚ ਬਦਲਾਅ, ਸਾਲੇਹ ‘ਤੇ ਦਬਾ&#

ਸਨਾ/ਵਾਸ਼ਿੰਗਟਨ, 4 ਅਪ੍ਰੈਲ (ਭਾਸ਼ਾ)¸ਯਮਨ ਦੀ ਮੌਜੂਦਾ ਸਥਿਤੀ ‘ਤੇ ਅਮਰੀਕਾ ਦੇ ਰੁਖ਼ ਬਦਲਣ ਦੇ ਸੰਕੇਤ ਤੋਂ ਬਾਅਦ ਰਾਸ਼ਟਰਪਤੀ ਅਲੀ ਅਬਦੁੱਲਾ ਸਾਲੇਹ ‘ਤੇ ਅਹੁਦਾ ਛੱਡਣ ਦਾ ਦਬਾਅ ਹੋਰ ਵਧ ਗਿਆ ਹੈ। ਖਬਰ ਹੈ ਕਿ ਅਮਰੀਕਾ ਉਨ੍ਹਾਂ ਦੇ ਨੇੜਲੇ ਸਹਿਯੋਗੀ ਅਬਦ ਅਲ-ਰਬਮੰਸੂਰ ਅਲਹਦੀ ਨੂੰ ਰਾਸ਼ਟਰਪਤੀ ਬਣਾਉਣ ਦੀ ਕੋਸ਼ਿਸ਼ ਵਿਚ ਹੈ। ਬੀਤੇ ਕਈ ਦਿਨਾਂ ਤੋਂ ਇਥੇ ਸਾਲੇਹ ਵਿਰੁੱਧ ਰੋਸ ਮੁਜ਼ਾਹਰੇ ਹੋ ਰਹੇ ਹਨ। ਅਲ ਜ਼ਜੀਰਾ ਮੁਤਾਬਕ ਤੈਜ ਸ਼ਹਿਰ ਵਿਚ ਭੜਕੀ ਤਾਜ਼ਾ ਹਿੰਸਾ ਵਿਚ 1600 ਵਿਅਕਤੀ ਜ਼ਖਮੀ ਹੋਏ ਹਨ। ਚੈਨਲ ਦਾ ਕਹਿਣਾ ਹੈ ਕਿ ਸਾਲੇਹ ਨੂੰ ਹਟਾਉਣ ਦੀ ਕੋਸ਼ਿਸ਼ ਦੀ ਸਾਊਦੀ ਅਰਬ ਅਤੇ ਹੋਰ ਖਾੜੀ ਦੇ ਦੇਸ਼ ਵੀ ਹਮਾਇਤ ਕਰ ਰਹੇ ਹਨ। ਸਾਊਦੀ ਅਰਬ ਦੀ ਰਾਜਧਾਨੀ ਰਿਆਦ ਵਿਚ ਹੋਈ ਖਾੜੀ ਸਹਿਯੋਗ ਪ੍ਰੀਸ਼ਦ (ਜੀ. ਸੀ. ਸੀ.) ਦੇ ਵਿਦੇਸ਼ ਮੰਤਰੀਆਂ ਦੀ ਬੈਠਕ ਵਿਚ ਯਮਨ ਦੀ ਸਰਕਾਰ ਅਤੇ ਵਿਰੋਧੀ ਧਿਰ ਨਾਲ ਸੰਪਰਕ ਕਾਇਮ ਕਰਨ ‘ਤੇ ਸਹਿਮਤੀ ਬਣੀ ਤਾਂ ਜੋ ਮੌਜੂਦਾ ਸੰਕਟ ਨੂੰ ਖਤਮ ਕੀਤਾ ਜਾ ਸਕੇ। ਯਮਨ ਦੀ ਵਿਰੋਧੀ ਧਿਰ ਨੇ ਪਹਿਲਾਂ ਹੀ ਕਿਹਾ ਸੀ ਕਿ ਸਾਲੇਹ ਨੂੰ ਸੱਤਾ ਦੀ ਕਮਾਨ ਅਲਹਦੀ ਨੂੰ ਸੌਂਪ ਦੇਣੀ ਚਾਹੀਦੀ ਹੈ। ਉਸ ਦਾ ਕਹਿਣਾ ਹੈ ਕਿ ਨਵੀਆਂ ਚੋਣਾਂ ਤਕ ਉਹ ਅਲਹਦੀ ਨੂੰ ਅੰਤ੍ਰਿਮ ਰਾਸ਼ਟਰਪਤੀ ਕਰ ਲਵੇਗੀ। ਜੀ. ਸੀ. ਸੀ. ਨੇ ਇਕ ਅਹਿਮ ਬਿਆਨ ਵਿਚ ਕਿਹਾ ਕਿ ਯਮਨ ਦੇ ਲੋਕਾਂ ਦੀ ਖਾਹਿਸ਼ ਦਾ ਸਨਮਾਨ ਹੋਣਾ ਚਾਹੀਦਾ ਹੈ।
ਉਧਰ ਅਮਰੀਕੀ ਮੀਡੀਆ ਮੁਤਾਬਕ ਅਮਰੀਕਾ, ਅਰਬ ਤੇ ਯਮਨੀ ਅਧਿਕਾਰੀਆਂ ਵਿਚਲੇ ਸਾਲੇਹ ਦੇ ਅਹੁਦਾ ਛੱਡਣ ਨੂੰ ਲੈ ਕੇ ਗੱਲਬਾਤ ਚੱਲ ਰਹੀ ਹੈ। ਇਸ ਵਿਚ ਸਾਲੇਹ ਅਤੇ ਉਸ ਦੇ ਪਰਿਵਾਰ ਨੂੰ ਕਿਸੇ ਦੂਜੇ ਦੇਸ਼ ਵਿਚ ਸੁਰੱਖਿਅਤ ਪਹੁੰਚਾਉਣ ‘ਤੇ ਵੀ ਗੱਲਬਾਤ ਹੋ ਰਹੀ ਹੈ। ਅਖਬਾਰ ‘ਨਿਊਯਾਰਕ ਟਾਈਮਜ਼’ ਮੁਤਾਬਕ ਸਾਲੇਹ ਦੀ ਹਮਾਇਤ ਕਰਨ ਵਾਲਾ ਓਬਾਮਾ ਪ੍ਰਸ਼ਾਸਨ ਹੁਣ ਆਪਣਾ ਰੁਖ਼ ਬਦਲ ਚੁੱਕਾ ਹੈ ਤੇ ਉਸ ਦਾ ਮੰਨਣਾ ਹੈ ਕਿ ਸਾਲੇਹ ਨੂੰ ਸੱਤਾ ਛੱਡ ਦੇਣੀ ਚਾਹੀਦੀ ਹੈ। ਇਸ ਤੋਂ ਪਹਿਲਾਂ ਅਮਰੀਕਾ ਸਾਲੇਹ ਪ੍ਰਸ਼ਾਸਨ ਦੀ ਹਮਾਇਤ ਕਰਦਾ ਰਿਹਾ ਸੀ ਅਤੇ ਹਿੰਸਾ ਦੇ ਬਾਵਜੂਦ ਉਹ ਜਰਮਨ ਸਰਕਾਰ ਦੀ ਨਿੰਦਾ ਨਹੀਂ ਕਰਦਾ ਸੀ।
 
Top