ਭਾਰਤ ਨੂੰ ਵਰਲਡ ਕੱਪ ਮਿਲਦੇ ਸਾਰ ਹੀ ਲਾਪਤਾ ਹੋ ਗਈ ਪ&#

ਮੁੰਬਈ, 3 ਅਪ੍ਰੈਲ (ਇੰਟ.)- ਟੀਮ ਇੰਡੀਆ ਦੀ ਜਿੱਤ ਤੋਂ ਬਾਅਦ ਹਰ ਕਿਸੇ ਦੀ ਜ਼ੁਬਾਨ ’ਤੇ ਸਵਾਲ ਸੀ ਕਿ ਪੂਨਮ ਪਾਂਡੇ ਕਿੱਥੇ ਹੈ। ਟੀਮ ਇੰਡੀਆ ਦੇ ਵਰਲਡ ਕੱਪ ਜਿੱਤਣ ਤੋਂ ਬਾਅਦ ਪੂਨਮ ਨੇ ਆਪਣਾ ਮੋਬਾਈਲ ਫੋਨ ਬੰਦ ਕਰ ਦਿੱਤਾ ਸੀ। ਕ੍ਰਿਕਟ ਵਰਲਡ ਕੱਪ 2011 ਵਿਚ ਟੀਮ ਇੰਡੀਆ ਦੇ ਜਿੱਤਣ ’ਤੇ ਨੰਗਾ ਹੋਣ ਦਾ ਵਾਅਦਾ ਕਰ ਚੁੱਕੀ 20 ਸਾਲਾ ਪੂਨਮ ਪਾਂਡੇ ਨੇ ਸ਼ਨੀਵਾਰ ਰਾਤ ਮੈਚ ਖਤਮ ਹੋਣ ਤੋਂ ਤੁਰੰਤ ਬਾਅਦ ਟਵੀਟ ਕੀਤਾ : ਅਤੇ ਜਾਦੂ ਕੰਮ ਕਰ ਗਿਆ। ਇੰਨੇ ਪਿਆਰੇ ਜਵਾਬਾਂ ਲਈ ਬਹੁਤ-ਬਹੁਤ ਧੰਨਵਾਦ। ਪੂਨਮ ਨੇ ਇਹ ਟਵੀਟ ਕਰਨ ਤੋਂ ਕੁਝ ਦੇਰ ਪਹਿਲਾਂ ਟਵੀਟ ਕੀਤਾ ਸੀ-ਵੰਦੇ ਮਾਤਰਮ। ਮੈਚ ਖਤਮ ਤੋਂ 7 ਘੰਟੇ ਪਹਿਲਾਂ ਪੂਨਮ ਨੇ ਟਵੀਟ ਕੀਤਾ ਸੀ-ਮੇਰਾ ਜਾਦੂ ਕੰਮ ਕਰ ਰਿਹਾ ਹੈ, ਤੁਹਾਡੇ ਸਭ ’ਤੇ ਮੈਨੂੰ ਮਾਣ ਹੈ, ਤਿਆਰ ਰਹਿਣਾ। ਸੂਤਰਾਂ ਦਾ ਕਹਿਣਾ ਹੈ ਕਿ ਪੂਨਮ ਪਾਂਡੇ ਕੋਲ ਸੈਂਕੜੇ ਫੋਨ ਆ ਰਹੇ ਸਨ, ਜਿਸ ’ਚ ਜਾਂ ਤਾਂ ਉਸ ਨੂੰ ਆਪਣੇ ਚਾਹੁਣ ਵਾਲਿਆਂ ਲਈ ਨਗਨ ਹੋਣ ਲਈ ਕਿਹਾ ਜਾ ਰਿਹਾ ਸੀ ਜਾਂ ਫਿਰ ਉਸ ਨੂੰ ਧਮਕੀ ਦਿੱਤੀ ਜਾ ਰਹੀ ਸੀ ਕਿ ਜੇ ਭਾਰਤੀ ਕਲਚਰ ਵਿਰੁੱਧ ਜਾ ਕੇ ਉਹ ਨੰਗੀ ਹੋਈ ਤਾਂ ਨਤੀਜੇ ਭੁਗਤਣੇ ਪੈਣਗੇ।ਪੂਨਮ ਨੇ ਇਕ ਇੰਟਰਵਿਊ ’ਚ ਕਿਹਾ ਸੀ ਕਿ ਜੇ ਬੀ. ਸੀ. ਸੀ. ਆਈ. ਇਜਾਜ਼ਤ ਦੇਵੇ ਤਾਂ ਉਹ ਆਪਣੀ ਯੋਜਨਾ ’ਤੇ ਅੱਗੇ ਵਧਣ ਲਈ ਤਿਆਰ ਹੈ ਅਤੇ ਉਸ ਨੂੰ ਧਮਕੀਆਂ ਦੀ ਵੀ ਕੋਈ ਪ੍ਰਵਾਹ ਨਹੀਂ। ਉਸ ਨੇ ਸੁਝਾਅ ਦਿੱਤਾ ਸੀ ਕਿ ਬੀ. ਸੀ. ਸੀ. ਆਈ. ਉਸ ਦੇ ਇਸ ਕਾਰਨਾਮੇ ਲਈ ਦੇਸ਼ ਤੋਂ ਬਾਹਰਲੀ ਕੋਈ ਜਗ੍ਹਾ ਜਿਵੇਂ ਕਿ ਪੈਰਿਸ ਨੂੰ ਚੁਣ ਸਕਦੀ ਹੈ ਤਾਂ ਕਿ ਕੋਈ ਵਿਵਾਦ ਪੈਦਾ ਨਾ ਹੋਵੇ।
 
Top