UNP

ਮਨਪ੍ਰੀਤ ਅਕਾਲੀ ਦਲ ਚ ਆਪਣਾ ਰੋਲ ਸਹੀ ਤਰੀਕੇ ਨਾਲ ਨ&#

X
Quick Register
User Name:
Email:
Human Verification


Go Back   UNP > Chit-Chat > News

UNP Register

 

 
Old 01-Apr-2011
Birha Tu Sultan
 
ਮਨਪ੍ਰੀਤ ਅਕਾਲੀ ਦਲ ਚ ਆਪਣਾ ਰੋਲ ਸਹੀ ਤਰੀਕੇ ਨਾਲ ਨ&#

ਚੰਡੀਗੜ੍ਹ, 31 ਮਾਰਚ (ਭੁੱਲਰ)- ਸ਼੍ਰੋਮਣੀ ਅਕਾਲੀ ਦਲ ਦੇ ਬੁਲਾਰੇ, ਜਨਰਲ ਸਕੱਤਰ ਡਾ. ਦਲਜੀਤ ਸਿੰਘ ਚੀਮਾ ਸਲਾਹਕਾਰ ਮੁੱਖ ਮੰਤਰੀ ਪੰਜਾਬ ਨੇ ਕਿਹਾ ਕਿ ਪੰਜਾਬ ਅੰਦਰ ਹੋਣ ਵਾਲੀਆਂ ਵਿਧਾਨ ਸਭਾ ਚੋਣਾਂ ਅਕਾਲੀ ਦਲ ਵਿਕਾਸ ਕਾਰਜ਼ਾਂ ਤੇ ਲੜੇਗਾ ਜਦ ਕਿ ਵਿਰੋਧੀ ਪਾਰਟੀਆਂ ਕੋਲ ਚੋਣਾਂ ਲੜਨ ਲਈ ਕੋਈ ਵੀ ਮੁੱਦਾ ਨਹੀਂ ਹੈ। ਆਪਣੀ ਨਿੱਜੀ ਫੇਰੀ ਤੇ ਕੈਲਗਿਰੀ ਗਏ ਡਾ. ਦਲਜੀਤ ਸਿੰਘ ਚੀਮਾ ਨੇ ਕਿਹਾ ਕਿ ਮਨਪ੍ਰੀਤ ਸਿੰਘ ਬਾਦਲ ਸਾਬਕਾ ਖਜ਼ਾਨਾ ਮੰਤਰੀ ਨੇ ਕਰਜ਼ਾ ਮਾਫ ਕਰਨ ਵਾਲੀ ਜੋ ਲੋਕਾਂ ਵਿਚ ਝੂਠੀ ਅਫਵਾਹ ਫੈਲਾਈ ਹੋਈ ਹੈ, ਉਸ ਦਾ ਸਹੀ ਜਵਾਬ ਇਹ ਹੈ ਕਿ ਕੇਂਦਰ ਸਰਕਾਰ ਨੇ ਕਰਜ਼ਾ ਮੁਆਫ ਕਰਨ ਬਾਰੇ ਕੋਈ ਵੀ ਤਜਵੀਜ਼ ਪੇਸ਼ ਨਹੀਂ ਕੀਤੀ। ਵਿਕਾਸ ਕਾਰਜਾਂ ਵਾਸਤੇ ਸਰਕਾਰਾਂ ਨੂੰ ਕਰਜ਼ੇ ਲੈਣੇ ਪੈਂਦੇ ਹਨ। ਉਹ ਕੇਵਲ ਪੰਜਾਬ ਸਰਕਾਰ ਹੀ ਨਹੀਂ ਹਰ ਰਾਜ ਦੀ ਸਰਕਾਰ ਨੂੰ ਇਹ ਕਰਜ਼ੇ ਦੀ ਲੋੜ ਪੈਂਦੀ ਹੈ, ਜੋ ਕਿ ਸਮੇਂ-ਸਮੇਂ ਤੇ ਸਰਕਾਰਾਂ ਵਾਪਸ ਵੀ ਕਰਦੀਆਂ ਹਨ। ਉਨ੍ਹਾਂ ਕਿਹਾ ਕਿ ਪਾਰਟੀ ਵਲੋਂ ਮਨਪ੍ਰੀਤ ਸਿੰਘ ਬਾਦਲ ਨੂੰ ਬਹੁਤ ਹੀ ਸਤਿਕਾਰ ਵਾਲਾ ਅਹੁਦਾ ਦਿੱਤਾ ਗਿਆ ਸੀ ਪਰ ਉਹ ਆਪਣਾ ਰੋਲ ਸਹੀ ਤਰੀਕੇ ਨਾਲ ਨਹੀਂ ਨਿਭਾ ਸਕੇ। ਡਾ. ਚੀਮਾ ਨੇ ਕਿਹਾ ਕਿ ਸਾਡੀ ਪਾਰਟੀ ਨੇ ਜਿਨ੍ਹਾਂ ਮੁੱਦਿਆਂ ਤੇ ਚੋਣ ਲੜੀ ਸੀ, ਉਹ ਜ਼ਿਆਦਾਤਰ ਪੂਰੇ ਹੋ ਚੁੱਕੇ ਹਨ ਅਤੇ ਬਾਕੀ ਰਹਿੰਦੇ ਜਲਦੀ ਪੂਰੇ ਕੀਤੇ ਜਾ ਰਹੇ ਹਨ। ਇਸ ਸਮੇਂ ਡਾ. ਚੀਮਾ ਨੂੰ ਸ਼੍ਰੋਮਣੀ ਯੂਥ ਅਕਾਲੀ ਦਲ ਅਤੇ ਐੱਨ. ਆਰ. ਆਈ. ਸਭਾ ਕੈਲਗਰੀ ਵਲੋਂ ਸਨਮਾਨਤ ਕੀਤਾ ਗਿਆ। ਇਸ ਸਮੇਂ ਉਨ੍ਹਾਂ ਕਿਹਾ ਕਿ ਇਸ ਵਕਤ ਫੈਡਰਲ ਚੋਣਾਂ ਹੋਣ ਜਾ ਰਹੀਆਂ ਹਨ ਪਰ ਪ੍ਰਵਾਸੀ ਪੰਜਾਬੀਆਂ ਨੂੰ ਪੰਜਾਬ ਦੀ ਸਿਆਸਤ ਵਿਚ ਜ਼ਿਆਦਾ ਦਿਲਚਸਪੀ ਹੈ। ਇਸ ਸਮੇਂ ਜੰਗ ਬਹਾਦਰ ਸਿੰਘ ਸਿੱਧੂ, ਹਰਪ੍ਰੀਤ ਚੀਮਾ, ਹਰਦੀਪ ਮੋਦਗਿੱਲ, ਡੋਨੀ ਮੋਦਗਿੱਲ, ਗੁਰਮੁੱਖ ਗਰੇਵਾਲ, ਸੁਰਜੀਤ ਸਿੰਘ ਢਿੱਲੋਂ, ਬੌਬੀ ਰੰਧਾਵਾ, ਤੇਜਿੰਦਰ ਗਿੱਲ, ਸੁਖਵਿੰਦਰ ਸਿੰਘ ਚੋਹਲਾ ਅਤੇ ਹਾਜ਼ਰ ਸਨ।

UNP