Punjab News ajitgarh village shahimajra

*Amrinder Hundal*

Hundal Hunterz
ਅਜੀਤਗੜ੍ਹ ਵਿਚਲੇ ਪਿੰਡ ਸ਼ਾਹੀਮਾਜਰਾ ਵਿਖੇ ਵਿਨੋਦ ਕੁਮਾਰ ਕੁਰਸੀ 'ਤੇ ਲੱਗੇ ਚੋਰਾਂ ਦੇ
ਪੈਰਾਂ ਦੇ ਨਿਸ਼ਾਨ ਦਿਖਾਉਂਦਾ ਹੋਇਆ। ਤਸਵੀਰ :http://www.ajitjalandhar.com/20120302/news_images/chd.jpg ਅਮਰਜੀਤ ਸਿੰਘ
ਅਜੀਤਗੜ੍ਹ, 1 ਮਾਰਚ (ਕੇ. ਐੱਸ. ਰਾਣਾ)-ਇਥੋਂ ਦੇ ਫੇਜ਼ 1 ਵਿਚਲੇ ਪਿੰਡ ਸ਼ਾਹੀਮਾਜਰਾ ਵਿਖੇ ਬੀਤੀ ਰਾਤ ਚੋਰਾਂ ਨੇ ਦੋ ਮੋਬਾਇਲ ਦੁਕਾਨਾਂ ਅਤੇ ਇੱਕ ਘਰ ਦੇ ਤਾਲੇ ਤੋੜਕੇ ਮੋਬਾਇਲ ਅਤੇ ਹੋਰ ਕੀਮਤੀ ਸਮਾਨ ਚੋਰੀ ਕਰਕੇ ਲੈ ਗਏ। ਇਸ ਸਬੰਧੀ ਵੀ ਕੇ ਮੋਬਾਈਲ ਕੰਪਨੀ ਦੇ ਮਾਲਕ ਵਿਨੋਦ ਕੁਮਾਰ ਨੇ ਦੱਸਿਆ ਕਿ ਉਸਨੇ ਬੀਤੇ ਦਿਨੀਂ ਇਕ ਫਾਇਨਾਂਸਰ ਤੋਂ20 ਹਜਾਰ ਰੁਪਏ ਲੈ ਕੇ ਕੁਝ ਮੋਬਾਈਲ ਅਤੇ ਪੈਨ ਡਰਾਈਵਾਂ ਵੇਚਣ ਲਈ ਲਿਆਂਦੇ ਸਨ। ਉਸਨੇ ਦੱਸਿਆ ਕਿ ਦੇਰ ਰਾਤ ਅਣਪਛਾਤੇ ਚੋਰਾਂ ਨੇ ਦੁਕਾਨ ਦਾ ਤਾਲਾ ਤੋੜਕੇ ਦੁਕਾਨ ਵਿਚੋਂ 10 ਦੇ ਕਰੀਬ ਨਵੇਂ ਮੋਬਾਈਲ ਅਤੇ 20 ਤੋਂ 25 ਰਿਪੇਅਰ ਹੋਣ ਵਾਲੇ ਮੋਬਾਈਲ ਚੋਰੀ ਕਰਕੇ ਲੈ ਗਏ। ਇਸ ਤੋਂ ਇਲਾਵਾ ਦੁਕਾਨ ਵਿਚੋਂ 20 ਤੋਂ 25 ਪੈਨ ਡਰਾਈਵ ਅਤੇ ਨਵੀਆਂ ਮੋਬਾਈਲ ਦੀਆਂ ਬੈਟਰੀਆਂ ਵੀ ਚੋਰੀ ਕਰਕੇ ਲੈ ਗਏ। ਉਸਨੇ ਦੱਸਿਆ ਕਿ ਚੋਰਾਂ ਦੇ ਅੰਦਰ ਪਈ ਕੁਰਸੀ ਤੇ ਪੈਰਾਂ ਦੇ ਨਿਸ਼ਾਨ ਸਨ ਅਤੇ ਚੋਰਾਂ ਨੇ ਗੱਲੇ ਵਿਚ 700 ਦੇ ਕਰੀਬ ਨਗਦੀ ਵੀ ਚੋਰੀ ਕਰ ਲਈ। ਇਸ ਤੋਂ ਇਲਾਵਾ ਹਰੀਓਮ ਟੈਲੀਕਾਮ ਦੇ ਮਾਲਕ ਪ੍ਰਵੀਨ ਕੁਮਾਰ ਨੇ ਦੱਸਿਆ ਕਿ ਉਸਦਾ ਘਰ ਦੋਵੇਂ ਦੁਕਾਨਾਂ ਦੇ ਉਪਰ ਹੈ ਅਤੇ ਸਵੇਰੇ ਦੁਕਾਨ ਦੇ ਸਾਹਮਣੇ ਦੁੱਧ ਦਾ ਕੰਮ ਕਰਦੇ ਵਿਅਕਤੀ ਨੇ 5 ਵਜੇ ਦੇ ਕਰੀਬ ਦੱਸਿਆ ਕਿ ਉਸਦੀ ਦੁਕਾਨ ਦਾ ਸ਼ਟਰ ਖੁੱਲ੍ਹਾ ਹੈ ਅਤੇ ਲਾਈਟਾਂ ਜੱਗ ਰਹੀਆਂ ਹਨ। ਇਸੇ ਤਰ੍ਹਾਂ ਪਿੰਡ ਵਿਚਲੇ ਮਨਜੀਤ ਸਿੰਘ ਨੇ ਦੱਸਿਆ ਕਿ ਉਸਦੀ ਪਤਨੀ ਕੁਝ ਦਿਨਾਂ ਤੋਂ ਆਪਣੇ ਪੇਕੇ ਘਰ ਗਈ ਹੋਈ ਸੀ ਅਤੇ ਉਹ ਦੇਰ ਰਾਤ ਨੂੰ ਕਿਸੇ ਕੰਮ ਤੋਂ ਬਾਹਰ ਗਿਆ ਹੋਇਆ ਸੀ। ਇਸ ਦੌਰਾਨ ਚੋਰਾਂ ਨੇ ਉਸਦੇ ਘਰ ਦੇਤਾਲੇ ਤੋੜਕੇ ਗਹਿਣੇ, ਲੇਡੀਜ਼ ਸੈਂਡਲ, ਟੈਡੀ ਬੀਅਰ, ਪ੍ਰੈਸ ਅਤੇ ਹੋਰ ਜ਼ਰੂਰੀ ਕਾਗਜ਼ਾਤ ਚੋਰੀ ਕਰਕੇ ਲੈ ਗਏ। ਉਕਤ ਵਿਅਕਤੀਆਂ ਦਾ ਕਹਿਣਾ ਹੈ ਕਿ ਇਸ ਸਬੰਧੀ ਪੁਲਿਸ ਨੂੰ ਸ਼ਿਕਾਇਤ ਦੇ ਦਿੱਤੀਹੈ, ਪਰ ਪੁਲਿਸ ਨੇ ਮੌਕੇ ਤੇ ਕਿਸੇ ਵੀ ਫਿੰਗਰ ਪ੍ਰਿੰਟਸ ਮਾਹਿਰਾਂ ਨੂੰ ਨਹੀਂ ਬੁਲਾਇਆ। ਜਦਕਿ ਚੋਰਾਂ ਦੇ ਦੁਕਾਨ ਵਿਚਪਈਆਂ ਕੁਰਸੀਆਂ 'ਤੇ ਪੈਰਾਂ ਅਤੇ ਹੋਰ ਕਈ ਥਾਵਾਂ 'ਤੇ ਨਿਸ਼ਾਨ ਸਨ। ਇਸ ਸਬੰਧੀ ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ।
 
Top