Punjab News A Girl Suicide in Punjab After Not Getting Justice of Gang R

Yaar Punjabi

Prime VIP
ਪਟਿਆਲਾ ’ਚ ਲੜਕੀ ਵੱਲੋਂ ਸਮੂਹਿਕ ਬਲਾਤਕਾਰ ਮਗਰੋਂ ਆਤਮ ਹੱਤਿਆ ਕਰਨ ਦਾ ਮਾਮਲਾ

A Girl Suicide in Punjab After Not Getting Justice of Gang Rape in Samana Dist Patiala.wmv - YouTube

ਜਬਰ ਜਨਾਹ ਦੀ ਸ਼ਿਕਾਰ ਲੜਕੀ ਵੱਲੋਂ ਖ਼ੁਦਕੁਸ਼ੀ

ਔਰਤ ਸਮੇਤ ਤਿੰਨ ਗ੍ਰਿਫ਼ਤਾਰ
ਘੱਗਾ ਥਾਣਾ ਮੁਖੀ ਤੇ ਚੌਕੀ ਇੰਚਾਰਜ ਬਰਖ਼ਾਸਤ
ਡੀ.ਐੱਸ.ਪੀ. ਪਾਤੜਾਂ ਹਰਪ੍ਰੀਤ ਸਿੰਘ ਮੁਅੱਤਲੀ ਪਿੱਛੋਂ ਲਾਇਨ ਹਾਜ਼ਰ
ਸਮਾਣਾ/ਘੱਗਾ/ਬਾਦਸ਼ਾਹਪੁਰ/ਪਟਿਆਲਾ, 27 ਦਸੰਬਰ (ਸਾਹਿਬ ਸਿੰਘ, ਬਾਜਵਾ, ਢੋਟ, ਜਸਵਿੰਦਰ ਸਿੰਘ ਦਾਖਾ)-ਪਿਛਲੇ ਮਹੀਨੇ ਦੀਵਾਲੀ ਵਾਲੇ ਦਿਨ ਜਬਰ ਜਨਾਹ ਦੀ ਸ਼ਿਕਾਰ ਹੋਈ ਨੌਜਵਾਨ ਲੜਕੀ ਨੇ ਪੁਲਿਸ ਵੱਲੋਂ ਡੇਢ ਮਹੀਨੇ ਤੱਕ ਕੋਈ ਕਾਰਵਾਈ ਨਾ ਕੀਤੇ ਜਾਣ ਤੋਂ ਪ੍ਰੇਸ਼ਾਨ ਹੋ ਕੇ ਬੀਤੇ ਦਿਨ ਜ਼ਹਿਰੀਲੀ ਚੀਜ਼ ਖਾ ਕੇ ਖ਼ੁਦਕੁਸ਼ੀ ਕਰ ਲਈ ਹੈ। ਘਟਨਾ ਤੋਂ ਡੇਢ ਮਹੀਨਾ ਬਾਅਦ ਹਰਕਤ ਵਿਚ ਆਈ ਘੱਗਾ ਪੁਲਿਸ ਨੇ ਇੱਕ ਔਰਤ ਸਮੇਤ ਤਿੰਨ ਦੋਸ਼ੀਆਂ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਇਸੇ ਦੌਰਾਨ ਪੁਲਿਸ ਦੀ ਅਣਗਹਿਲੀ ਖਿਲਾਫ਼ ਸਖ਼ਤ ਕਾਰਵਾਈ ਕਰਦਿਆਂ ਆਈ. ਜੀ. ਪਟਿਆਲਾ ਪਰਮਜੀਤ ਸਿੰਘ ਗਿੱਲ ਨੇ ਘੱਗਾ ਥਾਣਾ ਮੁੱਖੀ ਅਤੇ ਚੌਕੀ ਇੰਚਾਰਜ ਨੂੰ ਨੌਕਰੀ ਤੋਂ ਬਰਖ਼ਾਸਤ ਕਰ ਦਿੱਤਾ ਹੈ ਅਤੇ ਡੀ. ਐਸ. ਪੀ. ਪਾਤੜਾਂ ਹਰਪ੍ਰੀਤ ਸਿੰਘ ਨੂੰ ਮੁਅੱਤਲ ਕਰਨ ਪਿੱਛੋਂ ਲਾਈਨ ਹਾਜ਼ਰ ਕਰ ਦਿੱਤਾ ਹੈ। 27 ਨਵੰਬਰ ਨੂੰ ਦਰਜ ਹੋਏ ਮੁਕੱਦਮੇ ਦੇ ਕਥਿਤ ਦੋਸ਼ੀਆਂ ਖ਼ਿਲਾਫ਼ ਹੁਣ ਕੀਤੀ ਪੁਲਿਸ ਕਾਰਵਾਈ ਤੇ ਕਈ ਤਰ੍ਹਾਂ ਦੇ ਸਵਾਲ ਖੜ੍ਹੇ ਹੋ ਰਹੇ ਹਨ। ਮ੍ਰਿਤਕ ਪਰਮਜੀਤ ਕੌਰ ਉਰਫ਼ ਮੰਜੂ (18) ਪੁੱਤਰੀ ਬਲਵੰਤ ਸਿੰਘ ਵਾਸੀ ਬਾਦਸ਼ਾਹਪੁਰ ਨੇ ਘੱਗਾ ਪੁਲਿਸ ਪਾਸ 27 ਨਵੰਬਰ ਨੂੰ ਦਿੱਤੇ ਬਿਆਨ ਵਿਚ ਕਿਹਾ ਸੀ ਕਿ ਉਹ ਦੀਵਾਲੀ ਵਾਲੇ ਦਿਨ 13 ਨਵੰਬਰ ਨੂੰ ਆਪਣੀ ਗੁਆਂਢਣ ਸ਼ਿੰਦਰਪਾਲ ਕੌਰ ਪਤਨੀ ਮਿਲਖੀ ਰਾਮ ਨਾਲ ਘੱਗਰ ਦਰਿਆ ਨੇੜੇ ਗੁੱਗਾ ਮਾੜੀ 'ਤੇ ਦੀਵਾ ਜਗਾਉਣ ਗਈ ਸੀ।

ਆਈ.ਜੀ. ਪਟਿਆਲਾ ਜ਼ੋਨ ਸ: ਪਰਮਜੀਤ ਸਿੰਘ ਗਿੱਲ ਪੱਤਰਕਾਰਾਂ ਨੂੰ ਸੰਬੋਧਨ ਕਰਦੇ ਹੋਏ ਨਾਲ ਬੈਠੇ ਹਨ ਜ਼ਿਲ੍ਹਾ ਪੁਲਿਸ ਮੁਖੀ ਸ: ਗੁਰਪ੍ਰੀਤ ਸਿੰਘ ਗਿੱਲ। ਅਜੀਤ ਤਸਵੀਰ
ਜਦੋਂ ਉਹ ਦੀਵਾ ਜਗਾ ਕੇ ਆਪਣੀ ਗੁਆਂਢਣ ਨਾਲ ਘਰ ਪਰਤ ਰਹੀ ਸੀ ਤਾਂ ਰਸਤੇ ਵਿਚ ਇੱਕ ਸਵਿਫ਼ਟ ਕਾਰ ਆਈ ਜਿਸ ਨੂੰ ਗੁਰਪ੍ਰੀਤ ਸਿੰਘ ਉਰਫ਼ ਅਮਨ ਵਾਸੀ ਖੇੜੀ ਨਗਾਈਆਂ ਚਲਾ ਰਿਹਾ ਸੀ ਅਤੇ ਬਲਵਿੰਦਰ ਸਿੰਘ ਕਾਰ ਦੀ ਪਿਛਲੀ ਸੀਟ 'ਤੇ ਬੈਠਾ ਸੀ। ਅਮਨ ਨੇ ਉਨ੍ਹਾਂ ਕੋਲ ਆ ਕੇ ਕਾਰ ਰੋਕ ਲਈ ਅਤੇ ਬਲਵਿੰਦਰ ਸਿੰਘ ਨੇ ਕਾਰ ਦੀ ਪਿਛਲੀ ਤਾਕੀ ਖੋਲ੍ਹ ਕੇ ਧੱਕੇ ਨਾਲ ਉਸ ਨੂੰ ਕਾਰ ਵਿਚ ਸੁੱਟ ਲਿਆ ਅਤੇ ਉਸ ਨੂੰ ਬਰਾਸ ਪਿੰਡ ਤੋਂ ਅੱਗੇ ਇੱਕ ਮੋਟਰ 'ਤੇ ਲੈ ਗਏ ਜਿੱਥੇ ਦੋਹਾਂ ਨੇ ਉਸ ਨਾਲ ਜਬਰ ਜਨਾਹ ਕੀਤਾ। ਕਥਿਤ ਦੋਸ਼ੀਆਂ ਵੱਲੋਂ ਦਬਾਅ ਪੈਣ ਕਾਰਨ ਪਹਿਲਾਂ ਪੁਲਿਸ ਕੋਲ ਰਿਪੋਰਟ ਨਹੀਂ ਲਿਖਾਈ ਗਈ। ਬਿਆਨ ਵਿਚ ਮ੍ਰਿਤਕ ਪਰਮਜੀਤ ਕੌਰ ਨੇ ਇਹ ਵੀ ਦੋਸ਼ ਲਾਇਆ ਸੀ ਕਿ ਸ਼ਿੰਦਰਪਾਲ ਕੌਰ ਚੁੱਪ-ਚਾਪ ਘਰ ਆ ਗਈ ਜਿਸ ਤੋਂ ਪਤਾ ਚੱਲਦਾ ਹੈ ਕਿ ਉਸ ਦੀ ਵੀ ਮਿਲੀ ਭੁਗਤ ਸੀ। ਘੱਗਾ ਪੁਲਿਸ ਨੇ 27 ਨਵੰਬਰ ਨੂੰ ਮੁਕੱਦਮਾ ਤਾਂ ਦਰਜ ਕਰ ਲਿਆ ਪਰ ਕਿਸੇ ਕਥਿਤ ਦੋਸ਼ੀ ਨੂੰ ਗ੍ਰਿਫ਼ਤਾਰ ਨਹੀਂ ਕੀਤਾ ਸੀ। ਲੜਕੀ ਨੇ ਆਪਣੀ ਜ਼ਲੀਲਤਾ ਨਾ ਸਹਾਰਦੇ ਹੋਏ ਬੀਤੇ ਦਿਨ 26 ਦਸੰਬਰ ਨੂੰ ਜ਼ਹਿਰੀਲੀ ਚੀਜ਼ ਖਾ ਕੇ ਖ਼ੁਦਕੁਸ਼ੀ ਕਰ ਲਈ ਹੈ। ਪਰਮਜੀਤ ਕੌਰ ਵੱਲੋਂ ਲਿਖੇ ਗਏ ਖ਼ੁਦਕੁਸ਼ੀ ਨੋਟ ਵਿਚ ਉਸ ਨੇ ਆਪਣੀ ਮੌਤ ਲਈ ਬਲਵਿੰਦਰ ਸਿੰਘ, ਗੁਰਪ੍ਰੀਤ ਸਿੰਘ ਅਤੇ ਸ਼ਿੰਦਰਪਾਲ ਕੌਰ ਨੂੰ ਜ਼ਿੰਮੇਵਾਰ ਠਹਿਰਾਇਆ ਹੈ।
ਘੱਗਾ ਪੁਲਿਸ ਨੇ ਪਹਿਲਾਂ ਤੋਂ ਦਰਜ ਮੁਕੱਦਮੇ ਤੋਂ ਬਾਅਦ ਇੱਕ ਹੋਰ ਮੁਕੱਦਮਾ ਦਰਜ ਕਰ ਕੇ ਦੋਸ਼ੀ ਗੁਰਪ੍ਰੀਤ ਸਿੰਘ, ਬਲਵਿੰਦਰ ਸਿੰਘ ਅਤੇ ਸ਼ਿੰਦਰਪਾਲ ਕੌਰ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਪੁਲਿਸ ਉਪ-ਕਪਤਾਨ ਪਾਤੜਾਂ ਸ: ਹਰਪ੍ਰੀਤ ਸਿੰਘ ਸੰਧੂ ਨੇ ਗ੍ਰਿਫ਼ਤਾਰੀਆਂ ਦੀ ਪੁਸ਼ਟੀ ਕਰਦਿਆਂ ਕਿਹਾ ਹੈ ਕਿ ਸਮਝੌਤੇ ਦੀ ਗੱਲ ਚੱਲਣ ਕਾਰਨ ਪੁਲਿਸ ਨੇ ਪਹਿਲਾਂ ਗ੍ਰਿਫ਼ਤਾਰੀ ਨਹੀਂ ਕੀਤੀ ਸੀ।
ਭਾਜਪਾ ਨੇ ਲਗਾਉਣਾ ਸੀ ਧਰਨਾ
ਪੁਲਿਸ ਚੌਕੀ ਬਾਦਸ਼ਾਹਪੁਰ ਮੁਖੀ ਵੱਲੋਂ ਠੀਕ ਢੰਗ ਨਾਲ ਸੁਣਵਾਈ ਨਾ ਕਰਨ ਦਾ ਮਾਮਲਾ ਭਾਜਪਾ ਦੇ ਜ਼ਿਲ੍ਹਾ ਆਗੂ ਅਤੇ ਮੰਡਲ ਸ਼ੁਤਰਾਣਾ ਵੱਲੋਂ ਪੁਲਿਸ ਦੇ ਆਲ੍ਹਾ ਅਧਿਕਾਰੀਆਂ ਦੇ ਧਿਆਨ ਵਿਚ ਲਿਆਂਦਾ ਗਿਆ। ਇਸ ਬਾਰੇ ਜਾਣਕਾਰੀ ਦਿੰਦੇ ਹੋਏ ਭਾਜਪਾ ਦੇ ਜ਼ਿਲ੍ਹਾ ਪ੍ਰਧਾਨ ਰਵਿੰਦਰ ਗਿੰਨੀ, ਸੀਨੀਅਰ ਆਗੂ ਡਾਕਟਰ ਜੀਵਨ ਦੱਤ ਸ਼ੈਲੀ ਅਤੇ ਪਵਨ ਕੁਮਾਰ ਜੈਨ ਨੇ ਦੱਸਿਆ ਕਿ ਇਹ ਮਾਮਲਾ ਮੰਡਲ ਪ੍ਰਧਾਨ ਅਵਤਾਰ ਸਿੰਘ ਵੱਲੋਂ ਉਹਨਾਂ ਦੇ ਧਿਆਨ ਵਿਚ ਲਿਆਂਦਾ ਗਿਆ ਸੀ ਜਿਸ 'ਤੇ ਪਾਰਟੀ ਵੱਲੋਂ ਸੰਘਰਸ਼ ਕਮੇਟੀ ਦਾ ਗਠਨ ਕੀਤਾ ਗਿਆ ਤੇ ਅਣਗਹਿਲੀ ਕਰਨ ਵਾਲੇ ਪੁਲਿਸ ਅਧਿਕਾਰੀ ਨਸੀਬ ਸਿੰਘ ਅਤੇ ਦੋਸ਼ੀਆਂ ਖਿਲਾਫ਼ ਛੇਤੀ ਤੋਂ ਛੇਤੀ ਕਾਰਵਾਈ ਕਰਵਾਉਣ ਦੇ ਮਕਸਦ ਨਾਲ ਪੁਲਿਸ ਚੌਂਕੀ ਬਾਦਸ਼ਾਹਪੁਰ ਅੱਗੇ 2 ਵਜੇ ਧਰਨਾ ਦੇਣ ਦਾ ਪ੍ਰੋਗਰਾਮ ਉਲੀਕਿਆ ਗਿਆ ਸੀ। ਜਿਸ ਨੂੰ ਪਹਿਲਾਂ ਪੁਲਿਸ ਜ਼ਿਲ੍ਹਾ ਮੁਖੀ ਦੇ ਧਿਆਨ ਵਿਚ ਲਿਆਂਦਾ ਗਿਆ ਸੀ। ਰਵਿੰਦਰਪਾਲ ਗਿੰਨੀ, ਪਵਨ ਕੁਮਾਰ ਜੈਨ ਅਤੇ ਡਾਕਟਰ ਜੀਵਨ ਦੱਤ ਸ਼ੈਲੀ ਨੇ ਅੱਗੇ ਦੱਸਿਆ ਕਿ ਜ਼ਿਲ੍ਹਾ ਪੁਲਿਸ ਮੁਖੀ ਵੱਲੋਂ ਜ਼ਿੰਮੇਵਾਰ ਪੁਲਿਸ ਮੁਲਾਜ਼ਮਾਂ ਅਤੇ ਦੋਸ਼ੀਆਂ ਖ਼ਿਲਾਫ਼ ਸਖ਼ਤ ਕਾਰਵਾਈ ਅਮਲ ਵਿਚ ਲਿਆਉਣ 'ਤੇ ਚੌਕੀ ਬਾਦਸ਼ਾਹਪੁਰ ਅੱਗੇ ਲੱਗਣ ਵਾਲੇ ਧਰਨੇ ਨੂੰ ਰੱਦ ਕਰ ਦਿੱਤਾ ਗਿਆ।
ਐਸ.ਪੀ. (ਡੀ) ਕਰਨਗੇ ਜਾਂਚ-ਗਿੱਲ
ਇਸੇ ਦੌਰਾਨ ਪਟਿਆਲਾ ਜ਼ੋਨ ਦੇ ਆਈ. ਜੀ. ਸ: ਪਰਮਜੀਤ ਸਿੰਘ ਗਿੱਲ ਨੇ ਕਾਰਵਾਈ ਕਰਦਿਆਂ ਘੱਗਾ ਥਾਣੇ ਦੇ ਐੱਸ. ਐੱਚ. ਓ. ਸਬ-ਇੰਸਪੈਕਟਰ ਗੁਰਚਰਨ ਸਿੰਘ ਅਤੇ ਬਾਦਸ਼ਾਹਪੁਰ ਦੇ ਚੌਕੀ ਇੰਚਾਰਜ ਨਸੀਬ ਸਿੰਘ ਨੂੰ ਨੌਕਰੀ ਤੋਂ ਬਰਖ਼ਾਸਤ ਕਰ ਦਿੱਤਾ ਹੈ। ਸ: ਗਿੱਲ ਨੇ ਦੱਸਿਆ ਕਿ ਇਨ੍ਹਾਂ ਵੱਲੋਂ ਅਣਗਹਿਲੀ ਕਰਨ ਅਤੇ ਮਾਮਲੇ ਨੂੰ ਰਫਾ ਦਫ਼ਾ ਕਰਨ ਦੇ ਦੋਸ਼ਾਂ ਤਹਿਤ ਧਾਰਾ 311 ਤਹਿਤ ਸੇਵਾਵਾਂ ਖ਼ਤਮ ਕਰ ਦਿੱਤੀਆਂ ਹਨ ਜਦੋਂ ਕਿ ਡੀ. ਐੱਸ. ਪੀ. ਪਾਤੜਾਂ ਹਰਪ੍ਰੀਤ ਸਿੰਘ ਨੂੰ ਮੁਅੱਤਲ ਕਰਦਿਆਂ ਲਾਇਨ ਹਾਜ਼ਰ ਕੀਤਾ ਗਿਆ ਹੈ। ਸਾਰੇ ਮਾਮਲੇ ਦੀ ਜਾਂਚ ਕਰਨ ਲਈ ਐੱਸ. ਪੀ. (ਡੀ) ਸ: ਪ੍ਰਿਤਪਾਲ ਸਿੰਘ ਥਿੰਦ ਦੀ ਜ਼ਿੰਮੇਵਾਰੀ ਲਾਈ ਹੈ। ਉਨ੍ਹਾਂ ਨੇ ਇਹ ਵੀ ਦੱਸਿਆ ਕਿ ਇਸ ਮਾਮਲੇ ਵਿਚ ਇੱਕ ਔਰਤ ਸਮੇਤ ਤਿੰਨ ਜਣਿਆਂ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ। ਗੱਲਬਾਤ ਵੇਲੇ ਐੱਸ. ਐੱਸ. ਪੀ ਪਟਿਆਲਾ ਸ: ਗੁਰਪ੍ਰੀਤ ਸਿੰਘ ਗਿੱਲ ਵੀ ਹਾਜ਼ਰ ਸਨ।
ਸ: ਗਿੱਲ ਨੇ ਅੱਜ ਇਥੇ ਪੁਲਿਸ ਲਾਇਨ ਵਿਖੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਇਸ ਸਾਰੇ ਮਾਮਲੇ ਤੇ ਸਬੰਧਿਤ ਪੁਲਿਸ ਅਧਿਕਾਰੀਆਂ ਵੱਲੋਂ ਦਿਖਾਈ ਗਈ ਅਣਗਹਿਲੀ ਦਾ ਸਖ਼ਤ ਨੋਟਿਸ ਲੈਂਦਿਆਂ ਕਿਹਾ ਕਿ ਸਾਰੇ ਮਾਮਲੇ ਦੀ ਜਾਂਚ ਲਈ ਇੱਕ ਹਫ਼ਤੇ ਦਾ ਸਮਾਂ ਦਿੱਤਾ ਗਿਆ ਹੈ। ਜਾਂਚ ਰਿਪੋਰਟ ਆਉਣ 'ਤੇ ਦੋਸ਼ੀਆਂ ਵਿਰੁੱਧ ਸਖ਼ਤ ਕਾਰਵਾਈ ਕੀਤੀ ਜਾਵੇਗੀ। ਉਨ੍ਹਾਂ ਨੇ ਕਿਹਾ ਕਿ ਦੋਸ਼ੀਆਂ ਨੂੰ ਹੁਣ ਭਾਵੇਂ ਫੜ ਲਿਆ ਗਿਆ ਹੈ ਪਰ ਘਟਨਾ ਬਾਰੇ ਉੱਚ ਅਧਿਕਾਰੀਆਂ ਨੂੰ ਜਾਣਕਾਰੀ ਨਾ ਦੇਣ ਅਤੇ ਨਾ ਹੀ ਦੋਸ਼ੀਆਂ ਨੂੰ ਗ੍ਰਿਫ਼ਤਾਰ ਕੀਤੇ ਜਾਣ ਦੇ ਮਾਮਲੇ ਦੀ ਗੰਭੀਰਤਾ ਨੂੰ ਦੇਖਦਿਆਂ ਹੀ ਪੁਲਿਸ ਅਧਿਕਾਰੀਆਂ ਵਿਰੁੱਧ ਸਖ਼ਤ ਕਾਰਵਾਈ ਕੀਤੀ ਗਈ ਹੈ। ਸ: ਗਿੱਲ ਨੇ ਕਿਹਾ ਕਿ ਪਹਿਲੇ ਜਬਰ ਜਨਾਹ ਦੇ ਮਾਮਲੇ ਦੇ ਨਾਲ ਹੀ ਹੁਣ ਆਤਮ ਹੱਤਿਆ ਲਈ ਮਜਬੂਰ ਕਰਨ ਦਾ ਮਾਮਲਾ ਵੀ ਸਬੰਧਿਤ ਧਾਰਾਵਾਂ ਤਹਿਤ ਦਰਜ ਕੀਤਾ ਗਿਆ ਹੈ।
ਦੱਸਣਯੋਗ ਹੈ ਕਿ ਜਬਰ ਜਨਾਹ ਦੀ ਪੀੜਤ ਲੜਕੀ ਨੇ ਆਤਮ ਹੱਤਿਆ ਤੋਂ ਪਹਿਲਾਂ ਲਿਖੇ ਪੱਤਰ ਵਿਚ ਕਈ ਅਹਿਮ ਮਾਮਲੇ ਸਾਹਮਣੇ ਲਿਆਂਦੇ ਹਨ। ਇਸ ਪੀੜਤ ਲੜਕੀ ਦੀ ਰਿਸ਼ਤੇਦਾਰ ਹਰਬਿੰਦਰ ਕੋਰ ਵਾਸੀ ਵਾਰਡ ਨੰ: 3 ਸਰ੍ਹਾਂ ਪੱਤੀ ਸਮਾਣਾ ਨੇ ਪੁਲਿਸ ਕੋਲ ਰਿਪੋਰਟ ਦਰਜ ਕਰਾਉਂਦਿਆਂ ਲਿਖਿਆ ਹੈ ਕਿ ਦੋਸ਼ੀਆਂ ਨੇ 13 ਨਵੰਬਰ ਨੂੰ ਦੀਵਾਲੀ ਵਾਲੇ ਦਿਨ ਉਸ ਦੀ ਮਾਸੀ ਦੀ ਲੜਕੀ ਪਰਮਜੀਤ ਕੌਰ ਨੂੰ ਵਰਗ਼ਲਾ ਕੇ ਜਬਰ ਜਨਾਹ ਕੀਤਾ ਸੀ ਜਿਸ 'ਤੇ ਪੁਲਿਸ ਨੇ ਕੋਈ ਕਾਰਵਾਈ ਨਹੀਂ ਕੀਤੀ, ਇਸੇ ਪ੍ਰੇਸ਼ਾਨੀ ਕਰ ਕੇ ਪਰਮਜੀਤ ਕੌਰ ਨੇ 26 ਦਸੰਬਰ ਨੂੰ ਕੋਈ ਜ਼ਹਿਰੀਲੀ ਚੀਜ਼ ਪੀ ਕੇ ਆਤਮ ਹੱਤਿਆ ਕਰ ਲਈ ਹੈ। ਆਈ. ਜੀ. ਸ: ਗਿੱਲ ਨੇ ਘਟਨਾ ਬਾਰੇ ਜਾਣਕਾਰੀ ਦਿੰਦਿਆਂ ਦੱਸਿਆ ਕਿ 13 ਨਵੰਬਰ 2012 ਨੂੰ ਦੀਵਾਲੀ ਵਾਲੇ ਦਿਨ ਪਿੰਡ ਬਾਦਸ਼ਾਹਪੁਰ ਦੀ 18 ਸਾਲਾਂ ਦੀ ਲੜਕੀ ਪਰਮਜੀਤ ਕੌਰ ਪੁੱਤਰੀ ਸ: ਕੁਲਵੰਤ ਸਿੰਘ ਨੂੰ ਪਿੰਡ ਦੇ ਹੀ ਦੋ ਵਿਅਕਤੀਆਂ ਬਲਵਿੰਦਰ ਸਿੰਘ ਅਤੇ ਗੁਰਪ੍ਰੀਤ ਸਿੰਘ ਵੱਲੋਂ ਇੱਕ ਔਰਤ ਸ਼ਿੰਦਰਪਾਲ ਕੌਰ ਦੀ ਮਿਲੀਭੁਗਤ ਨਾਲ ਅਗਵਾ ਕਰਨ ਮਗਰੋਂ ਸੰਦੀਪ ਸਿੰਘ ਨਾਂ ਦੇ ਵਿਅਕਤੀ ਦੀ ਮੋਟਰ 'ਤੇ ਜਬਰ ਜਨਾਹ ਕੀਤਾ ਗਿਆ। ਸ: ਗਿੱਲ ਨੇ ਦੱਸਿਆ ਕਿ ਪੀੜਤ ਲੜਕੀ ਵੱਲੋਂ ਇਸ ਦੀ ਸ਼ਿਕਾਇਤ ਕੀਤੇ ਜਾਣ ਤੋਂ ਕਰੀਬ ਦੋ ਹਫ਼ਤੇ ਬਾਅਦ ਘੱਗਾ ਪੁਲਿਸ ਨੇ 27 ਨਵੰਬਰ ਨੂੰ ਦੋਸ਼ੀਆਂ ਖ਼ਿਲਾਫ਼ ਧਾਰਾ 363, 376 ਅਤੇ 34 ਆਈ.ਪੀ.ਸੀ ਤਹਿਤ ਐਫ.ਆਈ.ਆਰ. ਨੰ: 96 ਦਰਜ ਕੀਤੀ ਪਰ ਇਸ ਸਬੰਧੀ ਜ਼ਿਲ੍ਹੇ ਦੇ ਉੱਚ ਪੁਲਿਸ ਅਧਿਕਾਰੀਆਂ ਨੂੰ ਵੀ ਸੂਚਿਤ ਨਹੀਂ ਕੀਤਾ ਗਿਆ। ਆਈ.ਜੀ. ਨੇ ਕਿਹਾ ਕਿ ਪਰਮਜੀਤ ਕੌਰ ਵੱਲੋਂ ਲਿਖੇ ਗਏ ਖ਼ੁਦਕੁਸ਼ੀ ਨੋਟ ਵਿਚ ਉਸ ਨੇ ਆਪਣੀ ਮੌਤ ਲਈ ਬਲਵਿੰਦਰ ਸਿੰਘ, ਗੁਰਪ੍ਰੀਤ ਸਿੰਘ ਅਤੇ ਸ਼ਿੰਦਰਪਾਲ ਕੌਰ ਨੂੰ ਜ਼ਿੰਮੇਵਾਰ ਠਹਿਰਾਇਆ ਹੈ।
 

Android

Prime VIP
Staff member
Re: A Girl Suicide in Punjab After Not Getting Justice of Ga

haaan kal sade jaloos kad rahe si vi Delhi walea nu fansi dao :mad Centre Sarkar haye haye,

Main Ohi lokan nu puchda hun karo haye haye :angry hun karo Punjab Sarkar haye haye :angry

Center Govt. kini tez te kam kar rahi a :fp sari legal karwai karde a :fp

ehnu insaaf dawon koi ni ayea ?????

Bekar Lok apne matlab de ne sare :n
 

*Sippu*

*FrOzEn TeARs*
Re: A Girl Suicide in Punjab After Not Getting Justice of Ga

Sukar oh raba lakh lakh tera tu jo maut banai
Ik mehfooz jagha... Na soohe jithe paun parai




Je sab toh mehfooz jagha hein maut veh alha miya
Fr shad faraka, jhage sidhe kafan kyun na siye ?.

</3
 
Re: A Girl Suicide in Punjab After Not Getting Justice of Ga

Sukar oh raba lakh lakh tera tu jo maut banai
Ik mehfooz jagha... Na soohe jithe paun parai




Je sab toh mehfooz jagha hein maut veh alha miya
Fr shad faraka, jhage sidhe kafan kyun na siye ?.

</3

Hry Sippu, I want to look into music section why it is no there on the homepage..... so i'm posting comments..... any suggestion...... ?
 

Royal Singh

Prime VIP
Re: A Girl Suicide in Punjab After Not Getting Justice of Ga

i waz watching news ere says tha Delhi capital of india hve becum rape of da city/state wich is sad. now punjab also :-? can't believe man, wahs hapenin, i dun hve much resources buh can conclude citizens r free & nufin 2 do n seems 2 govt supporting dem 2 ... ahh :(
 
Top