ਆਈਐੱਸਆਈ ਨੇ ਕੀਤੀ ਮਦਦ ਦੀ ਪੇਸ਼ਕਸ਼ : ਸੰਗਮਾ

Rano

VIP
ਮੇਘਾਲਿਆ ਪੁਲਿਸ ਦੇ ਸਾਬਕਾ ਅਧਿਕਾਰੀ ਤੇ ਅੱਤਵਾਦੀ ਸੰਗਠਨ ਗਾਰੋ ਨੈਸ਼ਨਲ ਲਿਬਰੇਸ਼ਨ ਆਰਮੀ (ਜੀਐੱਨਐੱਲਏ) ਦੇ ਪ੍ਰਮੁੱਖ ਸੀਆਰ ਸੰਗਮਾ ਨੇ ਕਿਹਾ ਹੈ ਕਿ ਪਾਕਿਸਤਾਨ ਦੀ ਖੁਫ਼ੀਆ ਏਜੰਸੀ ਆਈਐੱਸਆਈ ਅਤੇ ਜੇਹਾਦੀ ਗਤੀਵਿਧੀਆਂ ਵਿੱਚ ਲਿਪਤ ਹੋਰਨਾਂ ਗੁੱਟਾਂ ਨੇ ਉਹਨਾਂ ਦੇ ਸੰਗਠਨ ਨੂੰ ਮਦਦ ਦੇਣ ਦੀ ਪੇਸ਼ਕਸ਼ ਕੀਤੀ ਹੈ।

ਸ਼੍ਰੀ ਸੰਗਮਾ ਨੇ ਯੂਨੀਵਾਰਤਾ ਦੇ ਨਾਲ ਕੱਲ੍ਹ ਫੋਨ ਉੱਤੇ ਕਿਹਾ ਕਿ ਆਈਐੱਸਆਈ ਅਤੇ ਹੋਰਨਾਂ ਅੱਤਵਾਦੀ ਸਮੂਹਾਂ ਨੇ ਉਹਨਾਂ ਨੂੰ ਸਹਾਇਤਾ ਦੀ ਪੇਸ਼ਕਸ਼ ਕੀਤੀ ਹੈ, ਪ੍ਰੰਤੂ ਅਸੀਂ ਉਹਨਾਂ ਦੀ ਇਸ ਪੇਸ਼ਕਸ਼ ਨੂੰ ਖਾਰਿਜ ਕਰ ਦਿੱਤਾ ਹੈ।

ਗਾਰੋ ਦੇ ਲਈ ਸੰਪ੍ਰਭੂਤਾ ਦੀ ਲੜਾਈ ਲੜ੍ਹ ਰਹੇ ਜੀਐੱਨਐੱਲਏ ਪ੍ਰਮੁੱਖ ਨੇ ਕਿਹਾ ਕਿ ਸਾਡੀ ਲੜਾਈ ਭਾਰਤ ਦੇ ਹਿੱਤਾਂ ਵਿਰੁੱਧ ਨਹੀਂ ਹੈ, ਬਲਕਿ ਸਾਡੀ ਸਾਰੀਆਂ ਮੰਗਾਂ ਭਾਰਤੀ ਸੰਵਿਧਾਨ ਨਾਲ ਸਬੰਧਤ ਹਨ। ਸੂਬਾ ਪੁਲਿਸ ਵਿੱਚ ਉਪ ਮੁੱਖੀ ਦੇ ਅਹੁਦੇ ਉੱਤੇ ਰਹੇ ਸ਼੍ਰੀ ਸੰਗਮਾ ਦਾ ਆਪਣੇ ਉੱਚ ਅਧਿਕਾਰੀਆਂ ਦੇ ਨਾਲ ਇੱਕ ਵਾਰ ਝਗੜ੍ਹਾ ਹੋ ਗਿਆ ਸੀ, ਜਿਸਦੇ ਬਾਅਦ ਉਹਨਾਂ ਨੇ ਅੱਤਵਾਦੀ ਗੁੱਟ ਤਿਆਰ ਕੀਤਾ।
 
Top