ਮੇਰਾ ਟੈਸਟ ਕਰੀਅਰ ਖਤਮ : ਅਫਰੀਦੀ

Rano

VIP
ਪਾਕਿਸਤਾਨ ਦੇ ਹਰਫਨਮੌਲਾ ਸ਼ਾਹਿਦ ਅਫਰੀਦੀ ਨੇ ਸਾਫ ਤੌਰ ਉੱਪਰ ਕਿਹਾ ਹੈ ਕਿ ਉਹਨਾਂ ਦਾ ਟੈਸਟ ਕਰੀਅਰ ਪੂਰਾ ਹੋ ਚੁੱਕਾ ਹੈ ਅਤੇ ਹੁਣ ਉਹ ਸਿਰਫ ਇੱਕ ਰੋਜ਼ਾ ਅਤੇ ਟੀ-20 ਕ੍ਰਿਕਟ ਨੂੰ ਹੀ ਅਹਿਮੀਅਤ ਦੇਣਗੇ।

ਸ਼੍ਰੀਲੰਕਾ ਵਿਚ ਹੋਣ ਵਾਲੇ ਏਸ਼ੀਆ ਕੱਪ ਵਿਚ ਅਫਰੀਦੀ ਨੂੰ ਇੱਕ ਰੋਜ਼ਾ ਟੀਮ ਦੀ ਕਮਾਨ ਸੌਂਪੇ ਜਾਣ ਦੇ ਕਿਆਸ ਲਗਾਏ ਜਾ ਰਹੇ ਹਨ।ਉਹਨਾਂ ਨੇ ਇੰਗਲੈਂਡ ਵਿਚ ਛੇ ਮੈਚਾਂ ਦੀ ਟੈਸਟ ਲੜ੍ਹੀ ਖੇਡਣੋਂ ਇਨਕਾਰ ਕਰ ਦਿੱਤਾ ਹੈ।

ਅਫਰੀਦੀ ਨੇ ਕਿਹਾ ਕਿ ਮੇਰੇ ਕੁੱਝ ਪ੍ਰਸ਼ੰਸਕ ਚਾਹੁੰਦੇ ਸਨ ਕਿ ਮੈਂ ਟੈਸਟ ਕ੍ਰਿਕਟ ਵਿਚ ਵਾਪਸੀ ਕਰਾਂ ਪਰ ਮੇਰੇ ਲਈ ਟੈਸਟ ਕ੍ਰਿਕਟ ਵਿਚ ਕਰੀਅਰ ਖਤਮ ਹੋ ਚੁੱਕਾ ਹੈ ਅਤੇ ਇਹ ਮੇਰਾ ਆਖਰੀ ਫੈਸਲਾ ਹੈ।

ਉਹਨਾਂ ਕਿਹਾ ਕਿ ਮੇਰਾ ਪੂਰਾ ਧਿਆਨ ਸ਼੍ਰੀਲੰਕਾ ਵਿਚ ਹੋਣ ਵਾਲੇ ਏਸ਼ੀਆ ਕੱਪ, ਟੀ-20 ਅਤੇ ਇੰਗਲੈਂਡ ਵਿਚ ਇੱਕ ਰੋਜ਼ਾ ਲੜ੍ਹੀ ਦੇ ਨਾਲ ਅਗਲੇ ਵਰ੍ਹੇ ਹੋਣ ਵਾਲੇ ਵਿਸ਼ਵ ਕੱਪ ਉੱਪਰ ਹੈ।

ਬੀਤੇ ਚਾਰ ਵਰ੍ਹਿਆਂ ਵਿਚ ਕੋਈ ਟੈਸਟ ਨਾ ਖੇਡਣ ਵਾਲੇ ਅਫਰੀਦੀ ਨੇ ਕਬੂਲ ਕੀਤਾ ਕਿ ਉਹਨਾਂ ਦੀ ਹਮਲਾਵਰ ਸ਼ੈਲੀ ਸੀਮਤ ਓਵਰਾਂ ਦੇ ਕ੍ਰਿਕਟ ਦੇ ਅਨੁਕੂਲ ਹੈ।
 
Top