Punjab News ਕਸਟਮਰ ਕੇਅਰ ਹੁਣ ਫਰੀ ਕੇਅਰ ਨਹੀ ਕਰੇਗਾ .

aman1987

Aman Jatt
ਨਵੀਂ ਦਿੱਲੀ : ਮੋਬਾਈਲ ਸਰਵਿਸਜ਼ ਕੰਪਨੀਆਂ ਨੇ ਹੁਣ ‘ਮੁਫ਼ਤ ਦੀ ਸਲਾਹ’ ਦੇਣੀ ਲਗਭਗ ਬੰਦ ਕਰ ਦਿੱਤੀ ਹੈ। ਹੁਣ ਮੋਬਾਈਲ ਕੰਪਨੀਆਂ ਦੇ ਹੁਣ ਗਾਹਕਾਂ ਦੀ ਸੇਵਾ ਲਈ ਚੱਲ ਰਹੇ ‘ਕਸਟਮਰ ਕੇਅਰ’ ਦੀ ਸਰਵਿਸ਼ ਮੁਹੱਈਆਂ ਨੂੰ ਪੈਸੇ ਵਸੂਲਣਗੀਆਂ । ਇਹ ਕਾਲ ਚਾਰਜਜ 3 ਮਿੰਟ ਗੱਲ ਕਰਨ ਦੇ 50 ਪੈਸੇ ਅਦਾ ਕਰਨੇ ਪੈਣਗੇ ।
ਮੋਬਾਈਲ ਕੰਪਨੀਆਂ ਨੇ ਗਾਹਕਾਂ ਦੀ ਵਾਸਤੇ ਆਪਣੇ ਖਾਤੇ ਦੀ ਜਾਣਕਾਰੀ ਲਈ 198 ਦੀ ਨਵੀਂ ਟੋਲ ਫਰੀ ਸਰਵਿਸ ਵੀ ਸ਼ੁਰੂ ਕੀਤੀ ਹੈ। ਰਿਲਾਇੰਸ ਤੋਂ ਬਿਨਾ ਬਾਕੀ ਸਾਰੀਆਂ ਮੋਬਾਈਲ ਕੰਪਨੀਆਂ ਨੇੜ ਭਵਿੱਖ ਵਿੱਚ ਕਸਟਮਰ ਕੇਅਰ ਦੇ ਚਾਰਜ ਵਸੂਲਣ ਦੇ ਕਰਨਗੀਆਂ।
ਇਸ ਮਾਮਲੇ ਬਾਰੇ ਏਅਰਟੈੱਲ ਦੇ ਇੱਕ ਅਧਿਕਾਰੀ ਨੇ ਦੱਸਿਆ ਕਿ ਇਸ ਸਰਵਿਸ ਸ਼ੁਰੂ ਕਰਨ ਤੋਂ ਪਹਿਲਾਂ ਮੋਬਾਈਲ ਸਰਵਿਸ ਪ੍ਰੋਵਾਈਡਰ ਕੰਪਨੀਆ ਨੇ ਇਸ ਸਬੰਧ ਵਿੱਚ ਟੈਲੀਕਾਮ ਰੈਗਲੈਟਰੀ ਅਥਾਰਿਟੀ ਆਫ਼ ਇੰਡੀਆ ( ਟਰਾਈ ) ਦੀ ਸਲਾਹ ਲਈ ਹੈ । ਮੋਬਾਈਲ ਕੰਪਨੀਆਂ ਮੰਨਣਾ ਹੈ ਕਿ ਮੁਫ਼ਤ ਵਿੱਚ ਸਰਵਿਸ ਦੇਣ ਕਾਰਨ ਬਿਨਾ ਮਤਲਬ ਦੀਆਂ ਟਾਈਮਪਾਸ ਕਾਲਸ ਵੱਡੀ ਗਿਣਤੀ ਵਿੱਚ ਆ ਰਹੀਆਂ ਹਨ ਜਿੰਨ੍ਹਾਂ ਵਿੱਚ ਕਟੌਤੀ ਹੋਵੇਗੀ ।
ਦੇਸ਼ ਦੇ ਵੱਖ ਵੱਖ ਹਿੱਸਿਆਂ ਵਿੱਚ ਲੜੀਵਾਰ ਸੁਰੂ ਕੀਤੀ ਜਾ ਰਹੀਆਂ ਇਸ ਸਰਵਿਸ ਜ਼ਰੀਏ ਸਿਰਫ਼ ਕਸਟਮਰ ਕੇਅਰ ਅਧਿਕਾਰੀ / ਰਿਪਸੈਨਿਸ਼ਟ ਨਾਲ ਗੱਲ ਕਰਨ ਦੇ ਹੀ ਚਾਰਜਜ਼ ਹੋਣਗੇ ਜਦਕਿ ਬਾਕੀ ਸਹੂਲਤਾਂ ਪਹਿਲਾਂ ਦੀ ਤਰ੍ਹਾਂ ਮੁਫ਼ਤ ਰਹਿਣਗੀਆਂ।
 
Top