‘ਅਲ ਜਜ਼ੀਰਾ’ ਦੇ ਸੈਟਾਲਾਈਟ ’ਤੇ ਕੈਨੇਡਾ ਵਿਚ ਖਬਰਾਂ

ਬਹੁ-ਚਰਚਿੱਤ ਅਰਬੀ ਟੈਲੀਵਿਜ਼ਨ ਚੈਨਲ ‘ਅਲ ਜਜ਼ੀਰਾ’ ਦੇ ਸੈਟਾਲਾਈਟ ’ਤੇ ਕੈਨੇਡਾ ਵਿਚ ਖਬਰਾਂ ਸਣੇ ਹੋਰ ਪ੍ਰੋਗਰਾਮ ਪ੍ਰਸਾਰਿਤ ਕਰਨ ਦੀ ਮਨਜ਼ੂਰੀ ਮਿਲ ਗਈ ਹੈ। ਕੈਨੇਡੀਅਨ ਰੇਡੀਓ ਟੈਲੀਵਿਜ਼ਨ ਟੈਲੀਕਮਿਊਨੀਕੇਸ਼ਨ ਕਮਿਸ਼ਨ ਵੱਲੋਂ ਇਸ ਸਬੰਧੀ ਲਏ ਅਹਿਮ ਫੈਸਲੇ ਵਿਚ ਦੱਸਿਆ ਗਿਆ ਹੈ ਕਿ ‘ਅਲ ਜਜ਼ੀਰਾ’ ਦਾ ਅੰਗਰੇਜ਼ੀ ਚੈਨਲ ਫਰਵਰੀ 2010 ਤੋਂ ਸ਼ੁਰੂ ਹੋ ਸਕੇਗਾ। ਜੋ ਕੈਨੇਡੀਅਨ ਬ੍ਰਾਡਕਾਸਟਿੰਗ ਪ੍ਰਬੰਧ ਵਿਚ ਸੰਪਾਦਕੀ ਨਜ਼ਰੀਏ ਤੋਂ ਵਿਭਿੰਨਤਾ ਵਿਚ ਵਾਧਾ ਕਰੇਗਾ। ਸੀ. ਆਰ. ਟੀ. ਸੀ. ਨੂੰ ਇਸ ਚੈਨਲ ਦੇ ਹੱਕ ਵਿਚ 2600 ਕੈਨੇਡੀਅਨ ਦੀਆਂ ਅਰਜ਼ੀਆਂ ਮਿਲੀਆਂ, ਜਦਕਿ ਵਿਰੋਧ ਵਿਚ ਸਿਰਫ 40 ਇਤਰਾਜ਼ ਆਏ।
ਕੈਨੇਡੀਅਨ ਬ੍ਰਾਡਕਾਸਟਿੰਗ ਕਾਰਪੋਰੇਸ਼ਨ (ਸੀ. ਬੀ. ਸੀ.) ਦੇ ਸਾਬਕਾ ਚੀਫ ਐਡੀਟਰ ਟੋਨੀ ਬਰਮੈਨ ਉਕਤ ਚੈਨਲ ਦੇ ਮੈਨੇਜਿੰਗ ਡਾਇਰੈਕਟਰ ਬਣੇ ਹਨ।
ਉਨਾਂ ਕਿਹਾ ਕਿ ਇਜ਼ਰਾਈਲ-ਗਾਜ਼ਾ ਵਿਵਾਦ, ਸਣੇ ਵੱਖ-ਵੱਖ ਕੌਮਾਂਤਰੀ ਮਸਲਿਆਂ ਬਾਰੇ, ਕੈਨੇਡੀਅਨ ਅਲ ਜਜ਼ੀਰਾ ਰਾਹੀਂ ਖਬਰਾਂ ਦੀ ਚੋਣ ਕਰ ਸਕਣਗੇ। ਦੱਸਣਯੋਗ ਹੈ ਕਿ ਸੰਨ 2003 ਵਿਚ ਅਲ ਜਜ਼ੀਰਾ ਅਰੈਬਿਕ ਨੂੰ ਲੈ ਕੇ ਕੈਨੇਡਾ ਵਿਚ ਤਿੱਖਾ ਵਿਰੋਧ ਹੋਇਆ ਸੀ, ਪੰ੍ਰਤੂ ਹੁਣ ਬੀ. ਬੀ. ਸੀ. ਤੋਂ ਤੇ ਸੀ ਬੀ ਸੀ ਇਲਾਵਾ ਕਈ ਅਮਰੀਕਨ ਪੱਤਰਕਾਰ ਵੀ ਅਲਜ਼ੀਰਾ ਨਾਲ ਜੁੜਨ ਮਗਰੋਂ ਕਾਫੀ ਤਬਦੀਲੀ ਆਈ ਹੈ।

<LI class=rss-item>
 
Top