Punjab News ਕੀ ਕਾਰਨ ਹਨ ਧਰਮਪ੍ਰੀਤ ਦੀ ਖ਼ੁਦਕਸ਼ੀ ਦੇ ?

[JUGRAJ SINGH]

Prime VIP
Staff member


ਪੰਜਾਬੀ ਗਾ*ਇਕ ਧਰਮਪ੍ਰੀਤ ਨੇ ਫ਼ਾਹਾ ਲੈ ਕੇ ਖ਼ੁਦਕੁਸ਼ੀ ਕਰ ਲਈ ਹੈ। ਉਹ ਪਿਛਲੇ ਕੁਝ ਸਮੇਂ ਤੋਂ ਮਾਨਿਸਕ ਤੌਰ ‘ਤੇ ਪ੍ਰੇਸ਼ਾਨ ਦੱਸਿਆ ਜਾਂਦਾ ਸੀ। *ਇਸ ਪ੍ਰੇਸ਼ਾਨੀ ਦੀ ਵਜ੍ਹਾ ਵੱਖ ਵੱਖ ਦੱਸੀ ਜਾ ਰਹੀ ਹੈ। ਕੋਈ ਕਹਿ ਰਿਹਾ ਹੈ ਕਿ ਉਹ ਮਾਨਸਿਕ ਤੌਰ ‘ਤੇ ਪ੍ਰੇਸ਼ਾਨ ਸੀ, ਕੋਈ ਕਹਿ ਰਿਹਾ ਹੈ ਕਿ ਉਹ ਆਰਥਿਕ ਮੁਸ਼ਕਲ ‘ਚੋਂ ਲੰਘ ਰਿਹਾ ਹੈ, ਕੋਈ ਕਹਿ ਰਿਹਾ ਹੈ ਕਿ ਉਹ ਆਪਣੀ ਦਿਨ ਬ ਦਿਨ ਘੱਟ ਰਹੀ ਮਕਬੂਲੀਅਤ ਕਾਰਨ ਡਿਪਰੈਸ਼ਨ ‘ਚ ਚਲਾ ਗਿਆ ਸੀ। ਕਾਰਨ ਕੋਈ ਵੀ ਹੋਵੇ ਪਰ ਪੰਜਾਬੀ ਸੰਗੀਤ ਜਗਤ ਕੋਲੋਂ *ਇਕ ਚੰਗਾ ਗਾ*ਇਕ ਖੁਸ ਗਿਆ ਹੈ। ਦੱਸਿਆ ਜਾਂਦਾ ਹੈ ਕਿ ਉਹ ਖ਼ੁਦਕਸ਼ੀ ਵਾਲੀ ਰਾਤ ਅੰਮ੍ਰਿਤਸਰ ਤੋਂ ਪ੍ਰੋਗਰਾਮ ਲਾ ਕੇ ਘਰ ਵਾਪਸ ਆ*ਇਆ ਸੀ। ਰੋਟੀ ਪਾਣੀ ਖਾ ਕੇ ਉਹ ਆਪਣੇ ਕਮਰੇ ‘ਚ ਸੌ ਗਿਆ। ਜਦੋਂ ਸਵੇਰੇ ਉਸ ਦੀ ਮਾਤਾ ਬਲਬੀਰ ਕੌਰ ਨੇ ਉਸ ਨੂੰ ਉਠਾਉਣ ਲਈ ਦਰਵਾਜ਼ਾ ਖੜਕਾ*ਇਆ ਤਾਂ ਅੰਦਰੋਂ ਕੋਈ ਆਵਾਜ਼ ਨਹੀਂ ਆਈ। ਦਰਵਾਜ਼ਾ ਭੰਨਿਆ ਗਿਆ ਤਾਂ ਅੰਦਰ ਪੱਖੇ ਨਾਲ ਉਸਦੀ ਲਾਸ਼ ਲਟਕ ਰਹੀ ਸੀ। ਮੌਤ ਦੇ ਅਸਲ ਕਾਰਨ ਅਜੇ ਕੁਝ ਸਮੇਂ ਬਾਅਦ ਸਾਹਮਣੇ ਆਉਣਗੇ। *ਇਸ ‘ਚ ਕੋਈ ਸ਼ੱਕ ਨਹੀਂ ਹੈ ਕਿ ਧਰਮਪ੍ਰੀਤ ਦੀ ਗਿਣਤੀ ਕਦੇ ਪੰਜਾਬ ਦੇ ਚੋਟੀ ਦੇ ਗਾ*ਇਕਾਂ ‘ਚ ਆਉਂਦੀ ਸੀ, ਪਰ ਵਕਤ ਦੇ ਗੇੜ ਨੇ ਹੁਣ ਉਸ ਨੂੰ ਪਿੱਛੇ ਧੱਕ ਦਿੱਤਾ ਸੀ। ਕਦੇ ਉਹ ਵੀ ਸਮਾਂ ਸੀ ਕਿ ਉਸ ਦੀ ਕੈਸੇਟ ਦੀ ਵਿੱਕਰੀ 23-23 ਲੱਖ ਹੁੰਦੀ ਸੀ। ਸੀਜ਼ਨ ‘ਚ ਉਸ ਕੋਲ ਕੋਈ ਦਿਨ ਵਿਹਲਾ ਨਹੀਂ ਹੁੰਦਾ ਸੀ। ਜਿਸ ਬੰਦੇ ਨੇ ਐਸੇ ਚੰਗੇ ਦਿਨ ਦੇਖੇ ਹੋਣ, ਉਸ ਲਈ ਸੱਚਮੁੱਚ ਕਈ ਵਾਰ ਜੀਣਾ ਮੁਸ਼ਕਲ ਹੋ ਜਾਂਦਾ ਹੈ। ਪਰ ਕੀ ਖ਼ੁਦਕੁਸ਼ੀ *ਇਹਨਾਂ ਸਮੱਸਿਆਵਾਂ ਦਾ ਹੱਲ ਹੈ? ਮੋਗਾ ਦੇ ਪਿੰਡ ਬਿਲਾਸਪੁਰ ਦਾ ਜੰਮਪਲ ਅਤੇ ਬਠਿੰਡਾ ‘ਚ ਰਹਿੰਦਾ ਧਰਮਪ੍ਰੀਤ ਪਿਛਲੇ ਕੁਝ ਮਹੀਨਿਆਂ ਤੋਂ ਨਵੀਂ ਐਲਬਮ ਲਈ ਤਿਉਂਤਬੰਦੀ ਵੀ ਕਰ ਰਿਹਾ ਸੀ। ਉਸ ਦਾ ਵੀਰ ਦਵਿੰਦਰ ਨਾਲ ਤਿਆਰ ਕੀਤਾ ਗੀਤ ਵੀ ਰਿਲੀਜ਼ ਲਈ ਤਿਆਰ ਸੀ। *ਇਸ ਕਵਿੱਸ਼ਰੀ ਨੁਮਾ ਗੀਤ ਦੀ ਵੀਡੀਓ ਵੀ ਤਿਆਰ ਸੀ। ਪਰ ਉਹ *ਇਸ ਤੋਂ ਪਹਿਲਾਂ ਹੀ ਚੱਲ ਵੱਸਿਆ। *ਇਸ ‘ਚ ਕੋਈ ਸ਼ੱਕ ਨਹੀਂ ਹੈ ਕਿ *ਇਸ ਵੇਲੇ ਪੰਜਾਬੀ ਸੰਗੀਤ *ਇੰਡਸਟਰੀ ਘਾਟੇ ‘ਚ ਚੱਲ ਰਹੀ ਹੈ। ਕੋਈ ਸੰਗੀਤ ਕੰਪਨੀ ਕਿਸੇ ਪੁਰਾਣੇ ਗਾ*ਇਕ ‘ਤੇ ਰਿਸਕ ਲੈਣ ਲਈ ਤਿਆਰ ਨਹੀਂ ਹੈ। ਪਾ*ਇਰੇਸੀ ਨੇ ਸੰਗੀਤ ਜਗਤ ਨੂੰ ਖੁਣ ਵਾਂਗ ਖ਼ਤਮ ਕਰ ਦਿੱਤਾ। ਕੈਸੇਟਾਂ ਦੀ ਵਿੱਕਰੀ *ਇਸ ਵੇਲੇ ਨਾਂਹ ਦੇ ਬਰਾਬਰ ਹੈ, ਬੱਸ ਰਿੰਗ ਟੌਨਾਂ ਤੇ ਯੂ-ਟਿਊਬ ਤੋਂ ਹੀ ਗੁਜ਼ਾਰਾ ਹੋ ਰਿਹਾ ਹੈ। ਜਿਹੜੇ ਗਾ*ਇਕ ਸਾਲ ‘ਚ 100 ਦੇ ਨੇੜੇ ਪ੍ਰੋਗਰਾਮ ਲਾਊਂਦੇ ਸਨ, ਉਹਨਾਂ ਕੋਲ *ਇਸ ਵੇਲੇ ਮਸਾਂ 25 ਤੋਂ 30 ਪ੍ਰੋਗਰਾਮ ਰਹਿ ਗਏ ਹਨ। ਬਹੁਤੇ ਗਾ*ਇਕਾਂ ਨੇ ਆਪਣੇ ਪੈਰੀ ਆਪ ਕੁਹਾੜਾ ਮਾਰਿਆ ਹੈ।
ਉਦਾਸ ਗੀਤਾਂ ਦੇ *ਇਸ ਵਣਜਾਰੇ ਨੇ ਬੇਸ਼ੱਕ ਵਕਤ ਮੁਤਾਬਕ ਖ਼ੁਦ ਨੂੰ ਢਾਲ ਲਿਆ ਸੀ, ਪਰ ਉਹ ਪੁਰਾਣਾ ਵੇਲਾ ਪਰਤ ਕੇ ਨਹੀਂ ਆ ਸਕਿਆ। ਧਰਮ ਨੇ ਸਾਲ 1993 ‘ਚ ਆਪਣੇ ਗਾ*ਇਕੀ ਦੇ ਸਫ਼ਰ ਦੀ ਸ਼ੁਰੂਆਤ ਕੀਤੀ ਸੀ। ਊਸਦੀਆਂ ਹੁਣ ਤੱਕ ਅੱਧੀ ਦਰਜਨ ਦੇ ਨੇੜੇ ਐਲਬਮਾਂ ਆ ਚੁੱਕੀਆਂ ਹਨ। ਉਸ ਦੀ ਚੜਾਈ ਦਾ ਅੰਦਾਜ਼ *ਇਸ ਗੱਲ ਤੋਂ ਲਾ*ਇਆ ਜਾ ਸਕਦਾ ਹੈ ਕਿ ਸਾਲ 1997 ‘ਚ ਆਈ ਉਸ ਦੀ ਐਲਬਮ ਦਿਲ ਨਾਲ ਖੇਡਦੀ ਰਹੀ' ਦੀਆਂ 23 ਲੱਖ ਕੈਸੇਟਾਂ ਵਿਕੀਆਂ ਸਨ। ਉਸ ਤੋਂ ਬਾਅਦ ਆਈਆਂ ਉਸਦੀਆਂ ਕੈਸੇਟਾਂ ‘ਅੱਜ ਸਾਡਾ ਦਿਲ ਤੋੜ ‘ਤਾ‘, ‘ਐਨਾ ਕਦੇ ਵੀ ਨਹੀਂ ਰੋਇਆ‘, ‘ਟੁੱਟੇ ਦਿਲ ਨਹੀਂ ਜੁੜਦੇ‘, ‘ਪੜ੍ਹ ਸਤਿਗੁਰ ਦੀ ਬਾਣੀ‘, ‘ਦਿਲ ਹੋਰ ਕਿਸੇ ਦਾ‘ ਨੇ ਵੀ ਬਿਜ਼ਨਸ ਪੱਖੋਂ ਕਈ ਨਵੇਂ ਰਿਕਾਰਡ ਸਥਾਪਤ ਕੀਤੇ ਸਨ। ਸਾਲ 2006 ‘ਚ ਧਰਮਪ੍ਰੀਤ , ਪਿੰਕੀ ਧਾਲੀਵਾਲ (ਮਾਲਕ ਅਮਰ ਆਡੀਓ) ਅਤੇ ਸੰਗਦਿਲ ਸੰਤਾਲੀ ਦੀ ਜੋੜੀ ਨੇ ਸੰਗੀਤ ਜਗਤ ‘ਚ ਕਈ ਸਾਲ ਧਮਾਲ ਮਚਾਈ ਰੱਖੀ। ਫਿਰ ਵਕਤ ਬਦਲ ਗਿਆ ਪੁਰਾਣਿਆਂ ਦੀ ਥਾਂ ਨਵੇਂ ਲੈਣ ਲੱਗੇ। ਉਸਦੇ ਦੇ ਦੁਆਲੇ ਹਰ ਵੇਲੇ ਰਹਿਣ ਵਾਲੀ ਭੀੜ ਖਿੰਡਰਨ ਲੱਗੀ। ਪਾ*ਇਰੇਸੀ ਨੇ ਗਾ*ਇਕਾਂ ਨੂੰ ਕੱਖੋਂ ਹੌਲੇ ਕਰ ਦਿੱਤਾ। ਧਰਮਪ੍ਰੀਤ ਅਕਸਰ ਆ*ਖਿਆ ਕਰਦਾ ਸੀ ਕਿ ਕਦੇ ਉਹ ਸਮਾਂ ਵੀ ਆਵੇਗਾ ਜਦੋਂ ਗਾ*ਇਕ ਗਾਉਣਾ ਛੱਡ ਕੇ ਕੋਈ ਹੋਰ ਧੰਦਾ ਕਰਨ ਲਈ ਮਜਬੂਰ ਹੋ ਜਾਣੇਗੇ। ਅੱਜ ਊਸ ਦੀ ਗੱਲ ਸੱਚੀ ਲੱਗ ਰਹੀ ਹੈ। ਪੰਜਾਬੀ ਦੇ ਕਈ ਪੁਰਾਣੇ ਗਾ*ਇਕ ਅੱਜ ਮੰਦਹਾਲੀ ਦੀ ਜ਼ਿੰਦਗੀ ਜਿਉ ਰਹੇ ਹਨ। ਸਰੋਤਿਆਂ ਅਤੇ ਸਰਕਾਰ ਨੇ ਕਦੇ ਉਹਨਾਂ ਦੀ ਸਾਰ ਨਹੀਂ ਲਈ। ਕਦੇ ਲੱਖਾਂ ਦਿਲਾਂ ਦੀ ਧੜਕਣ ਕਹਾਊਣ ਵਾਲੇ ਕਈ ਗਾ*ਇਕਾਂ ਦੀ ਤਾਂ ਧੜਕਣ ਬੰਦ ਹੋਣ ਕਿਨਾਰੇ ਹੈ। ਆਪਣੀ ਹੋਣੀ ‘ਤੇ ਹੰਝੂ ਵਹਾ ਰਹੇ ਗਾ*ਇਕ ਦੀ ਸ਼ਾ*ਇਦ ਕਦੇ ਸਰਕਾਰਾਂ ਸਾਰ ਨਹੀਂ ਲੈਣਗੀਆਂ। ਪਰ ਧਰਮਪ੍ਰੀਤ ਦੀ ਖ਼ੁਦਕੁਸ਼ੀ *ਇਸ ਗੱਲ ਵੱਲ *ਇਸ਼ਾਰਾ ਹੈ ਕਿ ਹੁਣ ਸਮਾਂ ਪੁਰਾਣੇ ਗਾ*ਇਕਾਂ ਨੂੰ ਸਾਂਭਣ ਦਾ ਹੈ। ਧਰਮਪ੍ਰੀਤ ਦੇ ਤੁਰ ਜਾਣ ਨਾਲ ਪੰਜਾਬੀ ਸੰਗੀਤ ਜਗਤ ਨੂੰ ਕਦੇ ਨਾ ਪੂਰਾ ਹੋਣ ਵਾਲਾ ਘਾਟਾ ਪਿਆ ਹੈ।
 
Top