ਗੁਰਦਾਸਪੁਰ, 29 ਜਨਵਰੀ (ਅਭਿਨੰਦਨ ਸਿੰਘ ਆਰਿਫ)-ਬੀਤੇ ਕੱਲ੍ਹ ਸੜਕ ਹਾਦਸੇ ਵਿਚ ਜ਼ਖਮੀ ਹੋਏ ਪਿਓ ਪੁੱਤਰ ਦੀ ਮੌਤ ਹੋ ਜਾਣ ਦੀ ਖਬਰ ਹੈ। ਜਾਣਕਾਰੀ ਅਨੁਸਾਰ ਬੱਬਾ ਸਿੰਘ ਪੁੱਤਰ ਅਜੀਤ ਸਿੰਘ ਵਾਸੀ ਧਾਰੀਵਾਲ ਰੇਤਲਾ ਦੋਨੋਂ ਪਿਉ ਪੁੱਤ ਮੋਟਰਸਾਈਕਲ 'ਤੇ ਸਵਾਰ ਹੋ ਕੇ ਪਿੰਡ ਮਗਰਮੂਦੀਆਂ ਤੋਂ ਗੁਰਦਾਸਪੁਰ ਆ ਰਹੇ ਸਨ ਪਰ ਪਿੰਡ ਆਲੇਚੱਕ ਨੇੜੇ ਇਕ ਕਾਰ ਨੇ ਉਨ੍ਹਾਂ ਨੂੰ ਟੱਕਰ ਮਾਰ ਦਿੱਤੀ। ਜਿਸ ਵਿਚ ਦੋਨੋਂ ਪਿਉ ਪੁੱਤ ਗੰਭੀਰ ਰੂਪ 'ਚ ਜ਼ਖ਼ਮੀ ਹੋ ਗਏ ਜਿਨ੍ਹਾਂ ਦੀ ਹਾਲਤ ਗੰਭੀਰ ਹੋਣ ਕਾਰਨ ਸਿਵਲ ਹਸਪਤਾਲ ਗੁਰਦਾਸਪੁਰ ਵਿਖੇ ਮੁੱਢਲੀ ਸਹਾਇਤਾ ਦੇਣ ਉਪਰੰਤ ਅੰਮ੍ਰਿਤਸਰ ਰੈਫ਼ਰ ਕਰ ਦਿੱਤਾ ਗਿਆ। ਜਿੱਥੇ ਅੱਜ ਬਾਅਦ ਦੁਪਹਿਰ ਦੋਵਾਂ ਪਿਓ-ਪੁੱਤਾਂ ਦੀ ਮੌਤ ਹੋ ਗਈ।