ਸੀ. ਟੀ. ਯੂ. ਕੰਡਕਟਰ ਭਰਤੀ ਪ੍ਰੀਖਿਆ ਰੱਦ

[JUGRAJ SINGH]

Prime VIP
Staff member
ਚੰਡੀਗੜ੍ਹ, 23 ਜਨਵਰੀ (ਨੀਲ ਭਲਿੰਦਰ ਸਿੰਘ)-ਚੰਡੀਗੜ੍ਹ ਪ੍ਰਸ਼ਾਸਨ ਵੱਲੋਂ ਦੋ ਮਹੀਨੇ ਪਹਿਲਾਂ ਲਈ ਗਈ ਸੀ. ਟੀ. ਯੂ. (ਚੰਡੀਗੜ੍ਹ ਟਰਾਂਸਪੋਰਟ ਅੰਡਰਟੇਕਿੰਗ) 'ਚ 246 ਕੰਡਕਟਰਾਂ ਦੀ ਭਰਤੀ ਲਈ ਲਿਖਤੀ ਪ੍ਰੀਖਿਆ ਰੱਦ ਕਰ ਦਿੱਤੀ ਗਈ ਹੈ | ਅੱਜ ਇਸ ਬਾਰੇ ਸਥਾਨਕ ਕੈਟ (ਕੇਂਦਰੀ ਪ੍ਰਸ਼ਾਸਨਕ ਟਿ੍ਬਿਊਨਲ) ਬੈਂਚ ਵੱਲੋਂ ਇਸ ਪ੍ਰੀਖਿਆ ਲਈ ਬਿਨੈ ਕਰਨ ਵਾਲੇ ਸਮੂਹ ਯੋਗ ਉਮੀਦਵਾਰਾਂ ਨੂੰ ਨਾ ਸੱਦੇ ਜਾਣ ਿਖ਼ਲਾਫ਼ ਦਾਇਰ ਪਟੀਸ਼ਨਾਂ 'ਤੇ ਸਬੰਧਿਤ ਉਮੀਦਵਾਰਾਂ ਵੱਲੋਂ ਰੱਖੇ ਪੱਖ ਨੂੰ ਸਹੀ ਕਰਾਰ ਦਿੰਦਿਆਂ ਆਪਣਾ ਫ਼ੈਸਲਾ ਸੁਣਾ ਦਿੱਤਾ ਗਿਆ | ਕੈਟ ਦੇ ਜੱਜ ਮੈਡਮ ਰਾਜਵੰਤ ਸੰਧੂ ਤੇ ਡਾਕਟਰ ਬ੍ਰਹਮ ਅਵਤਾਰ ਅਗਰਵਾਲ ਵੱਲੋਂ ਇਸ ਤੋਂ ਪਹਿਲਾਂ ਇਸੇ 16 ਜੁਲਾਈ ਨੂੰ ਇਸ ਮੁੱਦੇ 'ਤੇ ਆਪਣਾ ਫ਼ੈਸਲਾ ਰਾਖਵਾਂ ਰੱਖ ਲਿਆ ਗਿਆ ਸੀ | ਇਸ ਤਹਿਤ ਪੰਜਾਬ ਦੇ ਸਮਰਾਲਾ ਤੋਂ ਅਮਨਪ੍ਰੀਤ ਸਿੰਘ ਨਾਮੀ ਬਿਨੈਕਾਰ ਵੱਲੋਂ ਬਿਨੈ ਕਰਨ ਵਾਲੇ ਉਮੀਦਵਾਰਾਂ 'ਚੋਂ ਮੈਰਿਟ ਦੇ ਆਧਾਰ 'ਤੇ 20 ਪਿੱਛੇ ਇੱਕ ਜਣੇ ਨੂੰ ਹੀ ਲਿਖਤੀ ਪ੍ਰੀਖਿਆ 'ਚ ਬੈਠਣ ਦੀ ਆਗਿਆ ਦਿੱਤੀ ਜਾਣ ਵਾਲੀ ਚੰਡੀਗੜ੍ਹ ਪ੍ਰਸ਼ਾਸਨ ਦੀ 1:20 ਦੀ ਕਸਵੱਟੀ ਨੂੰ ਇਹ ਕਹਿੰਦਿਆਂ ਕੈਟ ਬੈਂਚ ਕੋਲ ਚੁਣੌਤੀ ਦਿੱਤੀ ਗਈ ਸੀ ਕਿ ਇਹ ਜਨਰਲ ਕੈਟਾਗਰੀ ਨਾਲ ਸਬੰਧਿਤ ਬਾਕੀ ਦੇ ਹਜ਼ਾਰਾਂ 10+2 ਪਾਸ ਉਮੀਦਵਾਰਾਂ ਨਾਲ ਵਧੀਕੀ ਹੈ |
 
Top