ਭਾਰਤ ਕਸ਼ਮੀਰ ਨੂੰ ਛੱਡਣ ਲਈ ਮਜ਼ਬੂਰ ਹੋ ਜਾਵੇਗਾ: ਸਈਦ

[JUGRAJ SINGH]

Prime VIP
Staff member
ਇਸਲਾਮਾਬਾਦ—ਭਾਰਤ ਦੇ ਲੋੜੀਂਦੇ ਅੱਤਵਾਦੀਆਂ ਦੀ ਸੂਚੀ 'ਚ ਸ਼ੁਮਾਰ ਪਾਕਿਸਤਾਨੀ ਅੱਤਵਾਦੀ ਹਾਫਿਜ਼ ਸਈਦ ਨੇ ਕਿਹਾ ਹੈ ਕਿ ਜਿਵੇਂ ਅਮਰੀਕਾ ਨੂੰ ਅਫਗਾਨਿਸਤਾਨ ਛੱਡਣਾ ਪਿਆ, ਉਂਝ ਹੀ ਇਕ ਦਿਨ ਭਾਰਤ ਨੂੰ ਵੀ ਕਸ਼ਮੀਰ ਛੱਡਣਾ ਪਵੇਗਾ।
ਪਾਕਿਸਤਾਨ ਦੀ ਰਾਜਧਾਨੀ ਇਸਲਾਮਾਬਾਦ ਵਿਚ ਇਕ ਮੀਡੀਆ ਵਰਕਸ਼ਾਪ ਨੂੰ ਸੰਬੋਧਨ ਕਰਦੇ ਹੋਏ ਜਮਾਤ-ਉਦ-ਦਾਵਾ ਦੇ ਮੁਖੀ ਸਈਦ ਨੇ ਕਿਹਾ ਕਿ ਅਮਰੀਕਾ ਅਫਗਾਨਿਸਤਾਨ ਨੂੰ ਛੱਡਣਾ ਨਹੀਂ ਚਾਹੁੰਦਾ ਸੀ, ਪਰ ਉਸ ਨੂੰ ਅਫਗਾਨਿਸਤਾਨ ਛੱਡਣ ਲਈ ਮਜ਼ਬੂਰ ਹੋਣਾ ਪਿਆ। ਉਸ ਨੇ ਕਿਹਾ ਕਿ ''ਮੇਰੇ ਅੱਲਾਹ ਨੇ ਉਸ (ਅਮਰੀਕਾ) ਦੇ ਪਲਾਨ ਨੂੰ ਫੇਲ੍ਹ ਕਰ ਦਿੱਤਾ।''
ਇਸ ਦੌਰਾਨ ਸਈਦ ਨੇ ਇਹ ਵੀ ਇਲਜ਼ਾਮ ਲਗਾਇਆ ਕਿ ਭਾਰਤ ਅਤੇ ਅਮਰੀਕਾ ਨਹੀਂ ਚਾਹੁੰਦੇ ਕਿ ਪਾਕਿ ਸਰਕਾਰ ਤਾਲਿਬਾਨ ਨਾਲ ਗੱਲਬਾਤ ਕਰੇ। ਇਹ ਦੋਵੇਂ ਮੁਲਕ ਸਾਡੇ ਦੇਸ਼ ਦੀ ਸ਼ਾਂਤੀ ਦੇ ਖਿਲਾਫ ਹਨ। ਜ਼ਿਕਰਯੋਗ ਹੈ ਕਿ ਹਾਫਿਜ਼ ਸਈਦ ਨੇ ਹੀ 90 ਦੇ ਦਹਾਕੇ ਵਿਚ ਅੱਤਵਾਦੀ ਸੰਗਠਨ ਲਸ਼ਕਰ-ਏ-ਤੋਇਬਾ ਦਾ ਗਠਨ ਕੀਤਾ ਸੀ। ਇਹ ਅੱਤਵਾਦੀ ਸੰਗਠਨ ਦਸੰਬਰ, 2001 ਵਿਚ ਭਾਰਤੀ ਸੰਸਦ 'ਤੇ ਹੋਏ ਹਮਲੇ ਲਈ ਜ਼ਿੰਮੇਵਾਰ ਸੀ। ਇਸ ਸੰਗਠਨ ਨੇ ਮੁੰਬਈ ਵਿਚ ਹੋਏ 26/11 ਦੇ ਅੱਤਵਾਦੀ ਹਮਲੇ ਨੂੰ ਅਮਲੀ ਜਾਮਾ ਪਹਿਨਾਇਆ ਸੀ। ਪਾਕਿਸਤਾਨ ਵਿਚ ਲਸ਼ਕਰ-ਏ-ਤੋਇਬਾ 'ਤੇ ਪਾਬੰਦੀ ਲਗਾਈ ਗਈ ਹੈ। ਪਾਬੰਦੀ ਲੱਗਣ ਤੋਂ ਬਾਅਦ ਇਸ ਸੰਗਠਨ ਨੇ ਜਮਾਤ-ਉਦ-ਦਾਵਾ ਦੇ ਨਾਂ ਤੋਂ ਆਪਣਾ ਮੋਰਚਾ ਖੋਲ੍ਹ ਲਿਆ, ਜੋ ਧਰਮ ਦਾ ਪ੍ਰਚਾਰ ਅਤੇ ਪਰਉਪਕਾਰੀ ਕੰਮ ਕਰਦਾ ਹੈ। ਸਈਦ ਇਨ੍ਹੀਂ ਦਿਨੀਂ ਇਸ ਬੈਨਰ ਹੇਠ ਪਾਕਿਸਤਾਨ ਵਿਚ ਰੈਲੀਆਂ, ਸਭਾਵਾਂ ਅਤੇ ਹੋਰ ਕੰਮ ਕਰ ਰਿਹਾ ਹੈ। ਦਿਲਚਸਪ ਗੱਲ ਇਹ ਹੈ ਕਿ ਹਾਫਿਜ਼ ਖੱਲ੍ਹੇਆਮ ਭਾਰਤ ਅਤੇ ਅਮਰੀਕਾ ਵਿਰੋਧੀ ਬਿਆਨ ਦੇ ਰਿਹਾ ਹੈ ਕਿਉਂਕਿ ਪਾਕਿਸਤਾਨ ਦੀ ਸਰਪ੍ਰਸਤ ਅਮਰੀਕੀ ਸਰਕਾਰ ਨੇ ਉਸ 'ਤੇ 1 ਕਰੋੜ ਅਮਰੀਕੀ ਡਾਲਰ ਦਾ ਇਨਾਮ ਰੱਖਿਆ ਹੈ ਪਰ ਇਸ ਦੇ ਬਾਵਜੂਦ ਉਹ ਪਾਕਿਸਤਾਨ ਵਿਚ ਸ਼ਰੇਆਮ ਘੁੰਮ ਰਿਹਾ ਹੈ।
 
Top