Punjab News 'ਸਾਡਾ ਹੱਕ' ਫਿਲਮ ਦੀ ਕਹਾਣੀ ਝੂਠੀ : ਰਾਜੋਆਣਾ

  • Thread starter userid97899
  • Start date
  • Replies 2
  • Views 1K
U

userid97899

Guest
ਪਟਿਆਲਾ- ਮਰਹੂਮ ਮੁੱਖ ਮੰਤਰੀ ਬੇਅੰਤ ਸਿੰਘ ਦੀ ਹੱਤਿਆ ਦੇ ਮਾਮਲੇ ਵਿਚ ਫਾਂਸੀ ਦੀ ਸਜ਼ਾ ਦਾ ਸਾਹਮਣਾ ਕਰ ਰਹੇ ਖਾਲਿਸਤਾਨੀ ਅੱਤਵਾਦੀ ਬਲਵੰਤ ਸਿੰਘ ਰਾਜੋਆਣਾ ਨੇ ਹਾਲ ਹੀ ਵਿਚ ਆਈ 'ਸਾਡਾ ਹੱਕ' ਫਿਲਮ ਦੀ ਕਹਾਣੀ ਨੂੰ ਝੂਠ ਦਾ ਪੁਲੰਦਾ ਦੱਸਿਆ ਹੈ। ਪਟਿਆਲਾ ਦੀ ਅਦਾਲਤ 'ਚ ਪੇਸ਼ੀ 'ਤੇ ਆਏ ਰਾਜੋਆਣਾ ਨੇ ਕਿਹਾ ਕਿ 'ਸਾਡਾ ਹੱਕ' ਫਿਲਮ ਦੀ ਕਹਾਣੀ ਝੂਠੀ ਹੈ ਅਤੇ ਇਸ ਵਿਚ ਜਗਤਾਰ ਸਿੰਘ ਹਵਾਰਾ ਨੂੰ ਹੀਰੋ ਬਣਾਉਣ ਦੀ ਕੋਸ਼ਿਸ਼ ਕੀਤੀ ਗਈ ਹੈ ਜਦੋਂਕਿ ਅਸਲੀਅਤ ਇਸ ਦੇ ਬਿਲਕੁਲ ਉਲਟ ਹੈ।
ਇਸ ਫਿਲਮ ਨੂੰ ਲੈ ਕੇ ਪੰਜਾਬ ਵਿਚ ਕਾਫੀ ਵਿਵਾਦ ਹੋਇਆ ਸੀ ਇਸ ਫਿਲਮ ਦੇ ਵਿਰੋਧ ਦੇ ਚੱਲਦਿਆਂ ਪੰਜਾਬ ਸਰਕਾਰ ਨੇ ਫਿਲਮ 'ਤੇ ਪਾਬੰਦੀ ਲਗਾ ਦਿੱਤੀ ਸੀ। ਹਾਲਾਂਕਿ ਫਿਲਮ ਨਿਰਮਾਤਾ ਵਲੋਂ ਇਸ ਮਾਮਲੇ ਵਿਚ ਸੁਪਰੀਮ ਕੋਰਟ ਦਾ ਦਰਵਾਜ਼ਾ ਖੜਕਾਏ ਜਾਣ ਤੋਂ ਬਾਅਦ ਫਿਲਮ ਦੀ ਰਿਲੀਜ਼ ਨੂੰ ਮਨਜ਼ੂਰੀ ਮਿਲ ਗਈ । ਫਿਲਮ ਨਿਰਮਾਤਾ ਵਲੋਂ ਦਾਅਵਾ ਕੀਤਾ ਗਿਆ ਸੀ ਕਿ ਫਿਲਮ ਵਿਚ 1980 ਦੇ ਦਹਾਕੇ 'ਚ ਪੰਜਾਬ 'ਚ ਫੈਲੇ ਅੱਤਵਾਦ ਦੀ ਸੱਚਾਈ ਦਿਖਾਈ ਗਈ ਹੈ ਪਰ ਜਿਸ ਤਰੀਕੇ ਨਾਲ ਰਾਜੋਆਣਾ ਨੇ ਇਸ ਫਿਲਮ ਦੀ ਕਹਾਣੀ 'ਤੇ ਸਵਾਲ ਚੁੱਕੇ ਹਨ ਉਸ ਨੇ ਇਕ ਵਾਰ ਫਿਰ ਫਿਲਮ ਨਿਰਮਾਤਾ ਨੂੰ ਕਟਹਰੇ 'ਚ ਲਿਆ ਖੜ੍ਹਾ ਕੀਤਾ ਹੈ।
 

Yaar Punjabi

Prime VIP
eh aagbani aale eho jeheyia khabara lake ki sabbat Karna chahunde ne.. bus sarkari akbarran da taah kam hi aa panth nu hisiya CH vandna
 
Top