UNP

ਸੀ. ਬੀ. ਆਈ. ਵਲੋਂ ਨੋਇਡਾ ਤੇ ਦਿੱਲੀ 'ਚ ਛਾਪੇ

X
Quick Register
User Name:
Email:
Human Verification


Go Back   UNP > Chit-Chat > News

UNP Register

 

 
Old 19-Apr-2012
Ginni Singh
 
ਸੀ. ਬੀ. ਆਈ. ਵਲੋਂ ਨੋਇਡਾ ਤੇ ਦਿੱਲੀ 'ਚ ਛਾਪੇ

ਨਵੀਂ ਦਿੱਲੀ:- ਫੌਜ ਦੇ ਇਸਤੇਮਾਲ ਲਈ ਟਾਟਰਾ ਵਾਹਨਾਂ ਦੀ ਖਰੀਦ ਤੇ ਸਪਲਾਈ ਵਿਚ ਕਥਿਤ ਬੇਨਿਯਮੀਆਂ ਦੀ ਜਾਂਚ ਦੇ ਸਿਲਸਿਲੇ ਵਿਚ ਅੱਜ ਨੋਇਡਾ ਤੇ ਰਾਸ਼ਟਰੀ ਰਾਜਧਾਨੀ ਦਿੱਲੀ ਦੇ ਤਿੰਨ ਟਿਕਾਣਿਆਂ 'ਤੇ ਸੀ. ਬੀ. ਆਈ. ਨੇ ਛਾਪੇ ਮਾਰੇ। ਸੀ. ਬੀ. ਆਈ. ਸੂਤਰਾਂ ਨੇ ਦੱਸਿਆ ਕਿ ਜਾਂਚ ਏਜੰਸੀ ਦੇ ਅਧਿਕਾਰੀਆਂ ਦੀਆਂ ਤਿੰਨ ਟੀਮਾਂ ਅੱਜ ਸਵੇਰੇ ਫੌਜ ਦੇ ਦੋ ਸੇਵਾਮੁਕਤ ਅਧਿਕਾਰੀਆਂ ਤੇ ਵੈਕਟਰਾ ਦੇ ਇਕ ਅਧਿਕਾਰੀ ਦੇ ਇਥੇ ਪੁੱਜੀਆਂ ਤੇ ਸੌਦੇ ਨਾਲ ਜੁੜੇ ਕੁਝ ਅਹਿਮ ਦਸਤਾਵੇਜ਼ਾਂ ਨੂੰ ਆਪਣੇ ਕਬਜ਼ੇ ਵਿਚ ਲਿਆ। ਉਨ੍ਹਾਂ ਦੱਸਿਆ ਕਿ ਬੀ. ਈ. ਐੱਮ. ਐੱਲ. ਦੇ ਚੇਅਰਮੈਨ ਵੀ. ਆਰ. ਐੱਸ. ਨਟਰਾਜਨ ਅਤੇ ਵੈਕਟਰਾ ਦੇ ਚੇਅਰਮੈਨ ਰਵੀ ਰਿਸ਼ੀ ਨੂੰ ਮੁੜ ਪੁੱਛਗਿੱਛ ਲਈ ਬੁਲਾਇਆ ਗਿਆ। ਉਨ੍ਹਾਂ ਤੋਂ ਕੱਲ ਵੀ ਪੁੱਛਗਿਛ ਕੀਤੀ ਗਈ ਸੀ। ਏਜੰਸੀ ਨੇ 30 ਮਾਰਚ ਨੂੰ ਕਥਿਤ ਅਪਰਾਧਕ ਸਾਜਿਸ਼, ਧੋਖਾਦੇਹੀ ਤੇ ਭ੍ਰਿਸ਼ਟਾਚਾਰ ਰੋਕੂ ਕਾਨੂੰਨ ਦੀਆਂ ਵਿਵਸਥਾਵਾਂ ਤਹਿਤ ਰਿਸ਼ੀ ਤੇ ਰੱਖਿਆ ਮੰਤਰਾਲਾ, ਫੌਜ ਅਤੇ ਬੀ. ਈ. ਐੱਮ. ਐੱਲ. ਦੇ ਅਣਪਛਾਤੇ ਅਧਿਕਾਰੀਆਂ ਖਿਲਾਫ ਮਾਮਲਾ ਦਰਜਾ ਕੀਤਾ ਸੀ।

UNP