ਸਰਕਾਰ ਨੂੰ ਫੌਜ ਮੁਖੀ 'ਤੇ ਪੂਰਾ ਭਰੋਸਾ : ਐਂਟੋਨੀ

Android

Prime VIP
Staff member
ਚਿੱਠੀ ਲੀਕ ਕਰਨ ਵਾਲੇ ਦੇਸ਼ਧਰੋਹੀ, ਬਖਸ਼ਾਂਗੇ ਨਹੀਂ, ਆਈ. ਬੀ. ਕਰ ਰਹੀ ਹੈ ਜਾਂਚ, ਖਤਰੇ ਦਾ ਮੁਕਾਬਲਾ ਕਰਨ ਲਈ ਰੱਖਿਆ ਖਰਚ ਵਧੇਗਾ
ਨਵੀਂ ਦਿੱਲੀ:-¸ ਰੱਖਿਆ ਮੰਤਰੀ ਏ.ਕੇ. ਐਂਟੋਨੀ ਨੇ ਕਿਹਾ ਹੈ ਕਿ ਫੌਜ ਦੇ ਮੁਖੀ ਬੀ. ਕੇ. ਸਿੰਘ ਵਲੋਂ ਪ੍ਰਧਾਨ ਮੰਤਰੀ ਨੂੰ ਲਿਖੀ ਗਈ ਅਤਿਅੰਤ ਖੁਫੀਆ ਚਿੱਠੀ ਲੀਕ ਕਰਨ ਵਾਲੇ ਦੇਸ਼ ਧਰੋਹੀ ਹਨ ਅਤੇ ਅਸੀਂ ਉਨ੍ਹਾਂ ਦਾ ਪਤਾ ਲਾ ਕੇ ਸਖਤ ਤੋਂ ਸਖਤ ਸਜ਼ਾ ਦਿਆਂਗੇ ਤੇ ਉਨ੍ਹਾਂ ਨੂੰ ਬਖਸ਼ਾਂਗੇ ਨਹੀਂ। ਇਸ ਮਾਮਲੇ ਦੀ ਜਾਂਚ ਆਈ. ਬੀ. ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਰੱਖਿਆ ਸੌਦਿਆਂ ਵਿਚ ਭ੍ਰਿਸ਼ਟਾਚਾਰ ਨੂੰ ਬਰਦਾਸ਼ਤ ਨਹੀਂ ਕੀਤਾ ਜਾਵੇਗਾ। ਜਿਥੇ ਕਿਤੇ ਵੀ ਸੌਦਿਆਂ ਵਿਚ ਬੇਨਿਯਮੀਆਂ ਮਿਲਣਗੀਆਂ, ਨੂੰ ਤੁਰੰਤ ਰੱਦ ਕਰ ਦਿਤਾ ਜਾਵੇਗਾ। ਰੱਖਿਆ ਮੰਤਰਾਲਾ ਨੇ 4 ਵਿਦੇਸ਼ੀ ਅਤੇ 2 ਭਾਰਤੀ ਕੰਪਨੀਆਂ ਨੂੰ ਬਲੈਕ ਲਿਸਟ ਕੀਤਾ ਹੈ। ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਉਨ੍ਹਾਂ ਕਿਹਾ ਕਿ ਆਖਿਰ ਅਸੀਂ ਦੋਸ਼ੀਆਂ ਦਾ ਪਤਾ ਲਾ ਹੀ ਲਵਾਂਗੇ ਅਤੇ ਆਈ. ਟੀ. ਸੀ. ਅਧੀਨ ਅਜਿਹੇ ਦੋਸ਼ੀ ਨੂੰ ਵੱਧ ਤੋਂ ਵੱਧ ਸਜ਼ਾ ਦਿਤੀ ਜਾਵੇਗੀ। ਰੱਖਿਆ ਸਕੱਤਰ ਸ਼ਸ਼ੀਕਾਂਤ ਸ਼ਰਮਾ ਨੇ ਵੀ ਪੁਸ਼ਟੀ ਕੀਤੀ ਹੈ ਕਿ ਚਿੱਠੀ ਲੀਕ ਹੋਣ ਦੇ ਮਾਮਲੇ ਦੀ ਜਾਂਚ ਆਈ.ਬੀ. ਕਰ ਰਹੀ ਹੈ। ਹੁਕਮ ਮਿਲਣ ਪਿੱਛੋਂ ਆਈ. ਬੀ. ਦੇ ਡਾਇਰੈਕਟਰ ਨੇ ਫੌਜ ਮੁਖੀ ਨਾਲ ਗੱਲ ਵੀ ਕੀਤੀ ਹੈ। ਰੱਖਿਆ ਰਾਜ ਮੰਤਰੀ ਐੱਮ. ਐੱਮ. ਪੱਲਮ ਰਾਜੂ ਨੇ ਮੰਨਿਆ ਕਿ ਚਿੱਠੀ ਲੀਕ ਹੋਣੀ ਖਤਰਨਾਕ ਹੈ। ਇਹ ਪੁੱਛੇ ਜਾਣ 'ਤੇ ਕਿ ਕੀ ਫੌਜ ਦੇ ਮੁਖੀ ਜਨਰਲ ਵੀ. ਕੇ. ਸਿੰਘ 'ਤੇ ਉਨ੍ਹਾਂ ਦਾ ਭਰੋਸਾ ਕਾਇਮ ਹੈ ਤਾਂ ਰੱਖਿਆ ਮੰਤਰੀ ਨੇ ਕਿਹਾ ਕਿ ਤਿੰਨੋਂ ਹੀ ਫੌਜ ਮੁਖੀ ਆਪਣੇ ਅਹੁਦਿਆਂ 'ਤੇ ਸਾਡੇ îਭਰੋਸੇ ਕਾਰਨ ਹੀ ਕਾਇਮ ਹਨ। ਜੇ ਭਰੋਸਾ ਨਾ ਹੋਵੇ ਤਾਂ ਉਹ ਆਪਣੇ ਅਹੁਦਿਆਂ 'ਤੇ ਕਿਵੇਂ ਰਹਿ ਸਕਦੇ ਹਨ। ਇਸ ਤੋਂ ਸਪੱਸ਼ਟ ਹੈ ਕਿ ਐਂਟੋਨੀ ਨੇ ਫੌਜ ਮੁਖੀ ਵਿਰੁੱਧ ਕੋਈ ਕਾਰਵਾਈ ਕੀਤੇ ਜਾਣ ਦੀ ਸੰਭਾਵਨਾ ਨੂੰ ਰੱਦ ਕੀਤਾ ਹੈ।
 
Top