ਰੇਲ ਮੰਤਰੀ ਨੂੰ ਲੈ ਕੇ ਸੰਸਦ 'ਚ ਹੰਗਾਮਾ, ਮੁਕੁਲ 'ਤੇ.....

Android

Prime VIP
Staff member
ਰੇਲ ਮੰਤਰੀ ਨੂੰ ਲੈ ਕੇ ਸੰਸਦ 'ਚ ਹੰਗਾਮਾ, ਮੁਕੁਲ 'ਤੇ ਸਹਿਮਤੀ ਨਹੀਂ


ਨਵੀਂ ਦਿੱਲੀ— ਨਵੇਂ ਰੇਲ ਮੰਤਰੀ ਮੁਕੁਲ ਰਾਏ ਦੀ ਨਿਯੁਕਤੀ ਨੂੰ ਲੈ ਕੇ ਟੀ. ਐਮ. ਸੀ. ਅਤੇ ਯੂ. ਪੀ. ਏ. ਵਿਚਾਲੇ ਮਤਭੇਦ ਗਹਿਰਾਉਣ ਲੱਗੇ ਹਨ। ਯੂ. ਪੀ. ਏ. ਸਰਕਾਰ ਦੇ ਮੁਖੀਆ ਪ੍ਰਧਾਨ ਮੰਤਰੀ ਮਨਮੋਹਨ ਸਿੰਘ ਨੇ ਕਿਹਾ ਕਿ ਉਹ ਰੇਲ ਮੰਤਰੀ ਦਿਨੇਸ਼ ਤ੍ਰਿਵੇਦੀ ਦੇ ਅਸਤੀਫੇ 'ਤੇ ਵਿਚਾਰ ਕਰ ਰਹੇ ਹਨ। ਦੂਜੇ ਪਾਸੇ, ਟੀ. ਐਮ. ਸੀ. ਮੁਖੀ ਮਮਤਾ ਬੈਨਰਜੀ ਆਪਣਏ ਸੰਸਦ ਮੁਕੁਲ ਰਾਏ ਨੂੰ ਰੇਲ ਮੰਤਰੀ ਬਣਾਉਣਾ ਚਾਹੁੰਦੀ ਹੈ ਪਰ ਪ੍ਰਧਾਨ ਮੰਤਰੀ ਮਨਮੋਹਨ ਸਿੰਘ ਮੁਕੁਲ ਰਾਏ ਦੇ ਨਾਂ 'ਤੇ ਸਹਿਮਤ ਨਹੀਂ ਹੈ।
ਪ੍ਰਧਾਨ ਮੰਤਰੀ ਮਨਮੋਹਨ ਸਿੰਘ ਮੁਕੁਲ ਰਾਏ ਨੂੰ ਕੈਬਨਿਟ ਮੰਤਰੀ ਬਣਆਉਣ ਦੇ ਹੱਕ 'ਚ ਨਹੀਂ ਹੈ ਪਰ ਤਾਜ਼ਾ ਖਬਰ ਇਹ ਹੈ ਕਿ ਇਹ ਮਮਤਾ ਦੀ ਜਿੱਦ ਅੱਗੇ ਗੋਢੇ ਟੇਕਦੇ ਹੋਏ ਕਾਂਗਰਸ ਵਲੋਂ ਗੱਲ ਮੰਨ ਲਈ ਗਈ ਹੈ ਕਿ ਮੁਕੁਲ ਰਾਏ ਨੂੰ ਮਿਨਿਸਟਰੀ ਆਫ ਸਟੇਟ ਦਾ ਸੁਤੰਤਰ ਅਹੁਦਾ ਦਿੱਤਾ ਜਾਏ। ਅਸਲ 'ਚ ਮਨਮੋਹਨ ਸਿੰਘ ਅਤੇ ਕਾਂਗਰਸ ਨੂੰ ਇਸ ਗੱਲ 'ਤੇ ਇਤਰਾਜ਼ ਹੈ ਕਿ ਪਹਿਲਾਂ ਤੋਂ ਮੁਕੁਲ ਰਾਏ ਕੈਬਨਿਟ ਮੰਤਰੀ ਬਣਨ ਦੇ ਲਿਹਾਜ ਨਾਲ ਅਨੁਭਵ ਦੇ ਮਾਮਲੇ 'ਚ ਫਿਟ ਨਹੀਂ ਹਨ ਅਤੇ ਦੂਜਾ ਇਹ ਕਿ ਪ੍ਰਧਾਨ ਮੰਤਰੀ ਨੂੰ ਮੁਕੁਲ ਰਾਏ ਦੇ ਐਟੀਡਿਊਡ ਤੋਂ ਵੀ ਨਿਰਾਸ਼ਾ ਹੈ।
ਜ਼ਿਕਰਯੋਗ ਹੈ ਕਿ ਐਮ. ਓ. ਐਸ. ਰੇਲ ਮੁਕੁਲ ਰਾਏ ਨੂੰ ਪ੍ਰਧਾਨ ਮੰਤਰੀ ਨੇ ਇਕ ਵਾਰ ਗੁਹਾਟੀ 'ਚ ਰੇਲ ਹਾਦਸੇ ਦੀ ਸਾਇਟ 'ਤੇ ਜਾਣ ਨੂੰ ਕਿਹਾ ਸੀ ਪਰ ਮੁਕੁਲ ਰਾਏ ਨੇ ਸਾਇਟ 'ਤੇ ਜਾਣ ਤੋਂ ਇਨਕਾਰ ਕਰ ਦਿੱਤਾ ਸੀ। ਇਸ ਨਾਲ ਕਾਂਗਰਸ ਨੀਤ ਯੂ. ਪੀ. ਏ. ਨੂੰ ਮੁਕੁਲ ਰਾਏ ਨੂੰ ਲੈ ਕੇ ਦਿੱਕਤ ਹੈ। ਕਾਂਗਰਸ ਜਿੱਥੇ ਮੁਕੁਲ ਰਾਏ ਨੂੰ ਫੁਲ ਕੈਬਨਿਟ ਬਰਥ ਨਾ ਦੇਣ ਦੀ ਗੱਲ ਕਹਿ ਰਹੀ ਹੈ ਜਦੋਂਕਿ ਮਮਤਾ ਮੁਕੁਲ ਰਾਏ ਲਈ ਫੁਲ ਕੈਬਨਿਟ ਬਰਥ ਹੀ ਮੰਗ ਰਹੀ ਹੈ।
 

preet_singh

a¯n¯i¯m¯a¯l¯_¯l¯o¯v¯e¯r¯
Re: ਰੇਲ ਮੰਤਰੀ ਨੂੰ ਲੈ ਕੇ ਸੰਸਦ 'ਚ ਹੰਗਾਮਾ, ਮੁਕੁਲ 'ਤੇ...

mamta di aisi taisi ho rhi sab eh :nono
 
Top