ਆਈ. ਪੀ. ਐੱਸ. ਨੂੰ ਟਰੈਕਟਰ ਨਾਲ ਦਰੜਿਆ

Android

Prime VIP
Staff member
ਨਵੀਂ ਦਿੱਲੀ- ਮੱਧ ਪ੍ਰਦੇਸ਼ ਦੇ ਮੁਰੈਨਾ ਵਿਚ ਗੈਰ-ਕਾਨੂੰਨੀ ਖਣਨ ਰੋਕਣ ਲਈ ਆਈ. ਪੀ. ਐੱਸ. ਅਧਿਕਾਰੀ ਨਰਿੰਦਰ ਕੁਮਾਰ ਦੀ ਟਰੈਕਟਰ ਨਾਲ ਕੁਚਲ ਕੇ ਕਤਲ ਕਰ ਦਿੱਤਾ।
ਜਾਣਕਾਰੀ ਮੁਤਾਬਕ ਨਰਿੰਦਰ ਕੁਮਾਰ ਇਸ ਇਲਾਕੇ ਵਿਚ ਚੱਲ ਰਹੀ ਗੈਰ ਕਾਨੂੰਨੀ ਖਣਨ ਦੀ ਜਾਂਚ ਕਰ ਰਹੇ ਸਨ। ਵੀਰਵਾਰ ਨੂੰ ਉਸ ਨੇ ਬਾਮੌਰ ਵਿਚ ਸੜਕ ਕਿਨਾਰੇ ਖੜੇ ਹੋ ਕੇ ਇਕ ਟਰੈਕਟਰ ਨੂੰ ਰੁਕਵਾ ਕੇ ਉਸ ਦੀ ਜਾਂਚ ਕਰਨ ਦੀ ਕੋਸ਼ਿਸ ਕੀਤੀ ਪਰ ਡਰਾਇਵਰ ਨੇ ਟਰੈਕਟਰ ਉਸ 'ਤੇ ਹੀ ਚੜਾ ਦਿੱਤਾ। ਫਿਲਹਾਲ ਡਰਾਇਵਰ ਨੂੰ ਗ੍ਰਿਫਤਾਰ ਕਰ ਲਿਆ ਹੈ।
ਨਰਿੰਦਰ ਕੁਮਾਰ ਦਾ ਅੰਤਿਮ ਸੰਸਕਾਰ ਅੱਜ ਉਨ੍ਹਾਂ ਦੇ ਪਿੰਡ ਲਾਲਪੁਰ ਵਿਚ ਕੀਤਾ ਜਾਵੇਗਾ। ਇਸ ਤੋਂ ਪਹਿਲਾਂ ਉਨ੍ਹਾਂ ਨੂੰ ਸ਼ਰਧਾਂਜਲੀ ਦੇਣ ਲਈ ਮੱਧ ਪ੍ਰਦੇਸ਼ ਦੇ ਗ੍ਰਹਿ ਮੰਤਰੀ ਉਮਾ ਸ਼ੰਕਰ ਗੁਪਤਾ ਅਤੇ ਡੀ. ਜੀ. ਪੀ. ਨੰਦਨ ਦੂਬੇ ਵੀ ਗਵਾਲੀਅਰ ਪਹੁੰਚੇ।
ਉੱਧਰ ਇਸ ਮਾਮਲੇ ਨੂੰ ਲੈ ਕੇ ਸਿਆਸਤ ਕਾਫੀ ਗਰਮ ਹੋ ਗਈ ਹੈ ਅਤੇ ਇਸ ਵਿਚਕਾਰ ਨਰਿੰਦਰ ਦੇ ਪਿਤਾ ਨੇ ਦੋਸ਼ ਲਗਾਇਆ ਹੈ ਕਿ ਉਨ੍ਹਾਂ ਦੇ ਬੇਟੇ ਦਾ ਕਤਲ ਇਕ ਸੋਚੀ-ਸਮਝੀ ਸਾਜਿਸ਼ ਤਹਿਤ ਹੋਇਆ ਹੈ।
 
Top