...ਜਦੋਂ ਚਿਦਾਂਬਰਮ ਨੇ ਕੀਤੀ ਫਾਇਰਿੰਗ

Android

Prime VIP
Staff member




ਨਕਸਲੀਆਂ ਵਿਰੁੱਧ ਖੁਫੀਆ ਸੂਚਨਾ ਆਧਾਰਤ ਰਣਨੀਤੀ ਜ਼ਰੂਰੀ : ਚਿਦਾਂਬਰਮ

ਨਵੀਂ ਦਿੱਲੀ, 8 ਫਰਵਰੀ (ਯੂ. ਐੱਨ. ਆਈ.)¸ ਗ੍ਰਹਿ ਮੰਤਰੀ ਪੀ. ਚਿਦਾਂਬਰਮ ਨੇ ਕਿਹਾ ਹੈ ਕਿ ਕੇਂਦਰੀ ਰਿਜ਼ਰਵ ਪੁਲਸ ਫੋਰਸ ਨੂੰ ਨਕਸਲੀਆਂ ਵਿਰੁੱਧ ਮੁਹਿੰਮ ਵਿਚ ਖੁਫੀਆ ਸੂਚਨਾਵਾਂ 'ਤੇ ਆਧਾਰਤ ਰਣਨੀਤੀ ਦਾ ਸਹਾਰਾ ਲੈਣਾ ਚਾਹੀਦਾ ਹੈ। ਬੁੱਧਵਾਰ ਇਥੋਂ ਕੁਝ ਦੂਰ ਕਾਦਰਪੁਰ ਵਿਖੇ ਸੀ. ਆਰ. ਪੀ. ਐੱਫ. ਦੇ ਖੁਫੀਆ ਸਿਖਲਾਈ ਸਕੂਲ ਦਾ ਉਦਘਾਟਨ ਕਰਦਿਆਂ ਉਨ੍ਹਾਂ ਕਿਹਾ ਕਿ ਨਕਸਲੀ ਹੁਣ ਫੌਜ ਵਾਂਗ ਸੰਗਠਤ ਹਨ। ਉਨ੍ਹਾਂ ਵਿਰੁੱਧ ਸੀ. ਆਰ. ਪੀ. ਐੱਫ. ਦੀ ਮੁਹਿੰਮ ਕੁਝ ਦਿਨ ਦੀ ਗੱਲ ਨਹੀਂ ਹੈ ਸਗੋਂ ਇਹ ਲੰਬਾ ਸਮਾਂ ਚੱਲੇਗੀ। ਉਨ੍ਹਾਂ ਕਿਹਾ ਕਿ ਸੀ. ਆਰ. ਪੀ. ਐੱਫ. ਨੂੰ ਬਦਲੇ ਹੋਏ ਹਾਲਾਤ ਵਿਚ ਆਪਣੀ ਰਣਨੀਤੀ ਬਦਲਣੀ ਹੋਵੇਗੀ। ਨਕਸਲੀਆਂ ਵਿਰੁੱਧ ਮੁਹਿੰਮ ਵਿਚ ਖੁਫੀਆ ਸੂਚਨਾਵਾਂ 'ਤੇ ਆਧਾਰਤ ਰਣਨੀਤੀ ਅਪਣਾਉਣ ਦੀ ਲੋੜ ਹੈ।
ਕੇਂਦਰੀ ਗ੍ਰਹਿ ਮੰਤਰੀ ਪੀ. ਚਿਦਾਂਬਰਮ ਨੇ ਇਥੇ ਗੋਲੀਬਾਰੀ ਦੇ ਅਭਿਆਸ ਦੀ ਸ਼ੁਰੂਆਤ ਕਰਦੇ ਹੋਏ ਲਾਈਟ ਮਸ਼ੀਨਗੰਨ (ਐੱਲ. ਐੱਮ. ਜੀ.) 'ਤੇ ਹੱਥ ਅਜ਼ਮਾਇਆ ਅਤੇ ਦੋ ਰਾਊਂਡ ਫਾਇਰਿੰਗ ਵੀ ਕੀਤੀ। ਚਿਦਾਂਬਰਮ ਨੇ ਇਕ ਪੇਸ਼ੇਵਰ ਨਿਸ਼ਾਨੇਬਾਜ਼ ਵਾਂਗ ਐੱਲ. ਐੱਮ. ਜੀ. ਦਾ ਘੋੜਾ ਫੜਿਆ। ਜਿਵੇਂ ਹੀ ਉਨ੍ਹਾਂ ਆਪਣਾ ਭਾਸ਼ਣ ਮੁਕੰਮਲ ਕੀਤਾ, ਸੀ. ਆਰ. ਪੀ. ਐੱਫ. ਦੇ ਡੀ. ਜੀ. ਉਨ੍ਹਾਂ ਨੂੰ 'ਚਾਂਦਮਾਰੀ' ਤਕ ਲੈ ਕੇ ਗਏ। ਉੇਥੇ ਚਿਦਾਂਬਰਮ ਲਈ ਇਕ ਐੱਲ. ਐੱਮ. ਜੀ. ਪਹਿਲਾਂ ਤੋਂ ਹੀ ਤਿਆਰ ਰੱਖੀ ਗਈ ਸੀ। ਚਿਦਾਂਬਰਮ ਨੂੰ ਕੰਨ ਢਕਣ ਵਾਲੀ ਟੋਪੀ ਦਿੱਤੀ ਗਈ ਜਿਸ ਨੂੰ ਲੈਣ ਤੋਂ ਉਨ੍ਹਾਂ ਨਾਂਹ ਕਰ ਦਿੱਤੀ ਅਤੇ ਐੱਲ. ਐੱਮ. ਜੀ. ਚਲਾਉਣ ਲਈ ਅੱਗੇ ਵਧੇ। ਉਨ੍ਹਾਂ ਜਿਵੇਂ ਹੀ ਘੋੜਾ ਦੱਬਿਆ ਤੇ ਗੋਲੀ ਚਲਾਈ, ਉਥੇ ਮੌਜੂਦ ਸਭ ਅਧਿਕਾਰੀਆਂ ਤੇ ਕੈਡਿਟਾਂ ਨੇ ਤਾਲੀਆਂ ਵਜਾ ਕੇ ਸਵਾਗਤ ਕੀਤਾ।
 
Top