Punjab News ਵਾਲ-ਵਾਲ ਬਚੀ ਉਮਾ ਭਾਰਤੀ- ਟੁੱਟ ਗਈ ਸਟੇਜ ਦੀ ਪੌੜੀ!

Android

Prime VIP
Staff member


ਬਸਤੀ, 3 ਫਰਵਰੀ— ਭਾਜਪਾ ਨੂੰ ਉਮੀਦ ਹੈ ਕਿ ਉਹ ਉੱਤਰ ਪ੍ਰਦੇਸ਼ 'ਚ ਉਮਾ ਭਾਰਤੀ ਸਹਾਰੇ ਸੱਤਾ ਦਾ ਸਵਾਦ ਚਖੇਗੀ ਪਰ ਬਸਤੀ ਦੀ ਇਕ ਚੋਣ ਰੈਲੀ 'ਚ ਉਮਾ ਨੂੰ ਹੀ ਸਹਾਰੇ ਦੀ ਲੋੜ ਪੈ ਗਈ। ਕਈ ਲੋਕਾਂ ਦਾ ਸਹਾਰਾ ਮਿਲਿਆ ਤਾਂ ਉਮਾ ਭਾਰਤੀ ਮੰਚ 'ਤੇ ਚੜ੍ਹ ਸਕ। ਇਹ ਘਟਨਾ ਉੱਤਰ ਪ੍ਰਦੇਸ਼ ਦੇ ਬਸਤੀ 'ਚ ਮੰਡਰੇਵਾ ਪਿੰਡ ਦੀ ਹੈ।

ਇਥੇ ਉਮਾ ਭਾਰਤੀ ਭਾਜਪਾ ਉਮੀਦਵਾਰ ਲਈ ਵੋਟ ਮੰਗਣ ਪੁੱਜੀ ਸੀ ਪਰ ਉਨ੍ਹਾਂ ਦੇ ਭਾਸ਼ਣ ਲਈ ਜੋ ਮੰਚ ਸਜਾਇਆ ਗਿਆ ਸੀ ਉਸ ਦੀਆਂ ਪੌੜੀਆਂ 'ਤੇ ਜਿਵੇਂ ਹੀ ਉਮਾ ਨੇ ਪੈਰ ਰੱਖਿਆ ਤਾਂ ਉਹ ਟੁੱਟ ਗਈਆਂ। ਚੰਗੀ ਗੱਲ ਇਹ ਸੀ ਕਿ ਉਸ ਸਮੇਂ ਉਮਾ ਨਾਲ ਕਈ ਪਾਰਟੀ ਵਰਕਰ ਸਨ ਜਿਨ੍ਹਾਂ ਨੇ ਉਮਾ ਨੂੰ ਸੰਭਾਲ ਲਿਆ ਨਹੀਂ ਤਾਂ ਉਨ੍ਹਾਂ ਨੂੰ ਗੰਭੀਰ ਸੱਟ ਲੱਗ ਸਕਦੀ ਸੀ। ਉਮਾ ਡਿੱਗਣ ਤੋਂ ਵਾਲ-ਵਾਲ ਬਚ ਗੀ ਪਰ ਉਨ੍ਹਾਂ ਨੂੰ ਥੋੜ੍ਹੀ ਸੱਟ ਵੀ ਲੱਗ ਗਈ। ਪਰ ਉਮਾ ਇਸ 'ਤੇ ਖੁਸ਼ ਸੀ ਕਿ ਉਨ੍ਹਾਂ ਦੇ ਮੰਚ ਦੀਆਂ ਸਿਰਫ ਪੌੜੀਆਂ ਹੀ ਟੁੱਟੀਆਂ ਮੰਚ ਨਹੀਂ। ਉਮਾ ਭਾਰਤੀ ਨੂੰ ਮੰਚ ਦੀਆਂ ਪੌੜੀਆਂ ਨੇ ਭਾਵੇਂ ਹੀ ਧੋਖਾ ਦੇ ਦਿੱਤਾ ਹੋਵੇ ਪਰ ਉਨ੍ਹਾਂ ਦੇ ਸਹਾਰੇ ਭਾਜਪਾ ਉੱਤਰ ਪ੍ਰਦੇਸ਼ 'ਚ ਸੱਤਾ ਦੀਆਂ ਪੌੜੀਆਂ ਚੜ੍ਹਨ ਦਾ ਸੁਪਨਾ ਜ਼ਰੂਰ ਦੇਖ ਰਹੀ ਹੈ।
 
Top