ਭੈਣ-ਭਰਾ ਦਾ ਬੇਰਹਿਮੀ ਨਾਲ ਕਤਲ

*Sandeep*

Mast malang
ਚੰਡੀਗੜ੍ਹ ਦੇ ਸੈਕਟਰ-41 ਵਿਚ ਸਕੇ ਭੈਣ-ਭਰਾ ਦਾ ਅੱਜ ਬੇਰਹਿਮੀ ਨਾਲ ਕਤਲ ਕਰ ਦਿੱਤਾ ਗਿਆ। ਦੋਨਾਂ ਦੀਆਂ ਲਾਸ਼ਾਂ ਇਨ੍ਹਾਂ ਦੇ ਘਰ ਵਿਚੋਂ ਖੂਨ ਨਾਲ ਲਥਪਥ ਮਿਲੀਆਂ, ਜਿਸ ਤੋਂ ਪ੍ਰਤੀਤ ਹੁੰਦਾ ਹੈ ਕਿ ਮ੍ਰਿਤਕਾਂ ਉਤੇ ਤੇਜ਼ਧਾਰ ਹਥਿਆਰ ਨਾਲ ਹਮਲਾ ਕੀਤਾ ਗਿਆ ਹੈ। ਇਸ ਦੌਰਾਨ ਪੁਲਿਸ ਨੇ ਮੌਕੇ 'ਤੇ ਪਹੁੰਚ ਕੇ ਲਾਸ਼ਾਂ ਨੂੰ ਕਬਜ਼ੇ ਵਿਚ ਲੈ ਲਿਆ ਅਤੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ। ਪ੍ਰਾਪਤ ਜਾਣਕਾਰੀ ਅਨੁਸਾਰ ਮ੍ਰਿਤਕ ਗੌਰਵ ਅਤੇ ਕਵਿਤਾ ਸੈਕਟਰ-40 ਦੇ ਸਕੂਲ ਵਿਚ ਗਿਆਰਵੀਂ ਅਤੇ ਬਾਰਵੀਂ ਜਮਾਤ ਦੇ ਵਿਦਿਆਰਥੀ ਸਨ। ਅੱਜ ਦੁਪਹਿਰ ਸਮੇਂ ਜਦੋਂ ਇਨ੍ਹਾਂ ਦੋਨਾਂ ਦੀ ਮਾਂ ਸੈਕਟਰ-41 ਸਥਿਤ ਆਪਣੇ ਘਰ ਪਹੁੰਚੀ ਤਾਂ ਉਹ ਆਪਣੇ ਬੱਚਿਆਂ ਦੀਆਂ ਲਾਸ਼ਾਂ ਦੇਖ ਬੇਸੁੱਧ ਹੋ ਗਈ। ਕਵਿਤਾ ਦੀ ਲਾਸ਼ ਫਰਸ਼ ਉਤੇ ਪਈ ਸੀ। ਕਵਿਤਾ ਦੀ ਗਰਦਨ ਉਤੇ ਤੇਜ਼ਧਾਰ ਹਥਿਆਰਾਂ ਦੇ ਨਿਸ਼ਾਨ ਸਨ ਅਤੇ ਉਸ ਦੇ ਚਾਰੇ ਪਾਸੇ ਖੂਨ ਹੀ ਖੂਨ ਸੀ, ਜਦੋਂ ਕਿ ਗੌਰਵ ਦੀ ਲਾਸ਼ ਉਪਰ ਵਾਲੀ ਮੰਜ਼ਿਲ ਵਿਚ ਮਿਲੀ। ਇਸ ਦੋਹਰੇ ਕਤਲ ਦੇ ਪਿਛੇ ਕਾਰਨਾਂ ਦਾ ਪਤਾ ਨਹੀਂ ਲੱਗ ਸਕਿਆ। ਪੁਲਿਸ ਵੱਲੋਂ ਹਤਿਆਰਿਆਂ ਦਾ ਪਤਾ ਲਾਉਣ ਲਈ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ।​
 
Top