Punjab News ਬੇਕਦਰੀ : ਸਮੇ ਸਿਰ ਝੋਨਾ ਨਾ ਵਿਕਣਾ

Gill Saab

Yaar Malang
ਨੇੜਲੇ ਪਿੰਡ ਗੰਗਾ ਦੇ ਜਿਣਸ ਖਰੀਦ ਕੇਂਦਰ ਵਿਚੋਂ ਕਾਫੀ ਕਿਸਾਨ ਵਿਕਰੀ ਨਾ ਹੋਣ ਕਰਕੇ ਆਪਣਾ ਝੋਨਾ ਚੁੱਕ ਕੇ ਹੋਰ ਥਾਂਵਾਂ 'ਤੇ ਲੈ ਗਏ ਹਨ। ਇਸ ਮੰਡੀ ਚੋਂ ਝੋਨਾ ਚੁੱਕ ਰਹੇ ਕਿਸਾਨ ਬਲਵਿੰਦਰ ਸਿੰਘ, ਪਰਮਿੰਦਰ ਸਿੰਘ, ਗੁਰਮੇਲ ਸਿੰਘ ਅਤੇ ਹੋਰਨਾਂ ਨੇ ਦੱਸਿਆ ਕਿ ਉਨ੍ਹਾਂ ਨੇ ਪਿਛਲੇ ਦਸ ਦਿਨਾਂ ਤੋਂ ਮੰਡੀ ਵਿਚ ਝੋਨਾ ਵਿਕਰੀ ਲਈ ਸੁੱਟਿਆ ਹੋਇਆ ਸੀ। ਖਰੀਦ ਏਜੰਸੀ ਵੇਅਰ ਹਾਊਸ ਦੇ ਸਬੰਧਿਤ ਅਧਿਕਾਰੀ ਰੋਜ਼ਾਨਾ ਕੱਲ੍ਹ ਨੂੰ ਬੋਲੀ ਲਗਾਉਣ ਦਾ ਵਾਅਦਾ ਕਰਦੇ ਰਹੇ ਪਰ ਕਿਸਾਨਾਂ ਅਨੁਸਾਰ ਇਸ ਮੰਡੀ ਵਿਚ ਝੋਨਾ ਖਰੀਦਣ ਵਾਲਿਆਂ ਦੀ 'ਕੱਲ੍ਹ' ਹੁਣ ਤੱਕ ਨਹੀ ਆ ਸਕੀ ਜਿਸ ਕਰਕੇ ਉਹ ਦਸ ਦਿਨ ਉਡੀਕਣ ਬਾਅਦ ਆਪਣਾ ਝੋਨਾ ਚੁੱਕਣ ਲਈ ਮਜਬੂਰ ਹੋਏ ਹਨ। ਕਿਸਾਨਾਂ ਨੇ ਦੋਸ਼ ਲਾਇਆ ਕਿ ਜਿਣwਸ ਖਰੀਦ ਕੇਂਦਰ ਗੰਗਾ ਵਿਚੋਂ ਪਿੜਾਂ ਦੇ ਦਾਣੇ ਛੱਡਣੇ ਇਸ ਵਾਰ ਕਿਸਾਨਾਂ ਨੇ ਬੰਦ ਕਰ ਦਿੱਤੇ ਹਨ ਜਿਸ ਬਦਲੇ ਉਨ੍ਹਾਂ ਨੂੰ ਝੋਨੇ ਦੀ ਅਜਿਹੀ ਸੁਸਤ ਖਰੀਦ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਅਤੇ ਪ੍ਰਸ਼ਾਸ਼ਨ ਦਾ ਕੋਈ ਵੀ ਅਧਿਕਾਰੀ ਉਨ੍ਹਾਂ ਦੀ ਮੁਸ਼ਕਿਲ ਸੁਣਨ ਲਈ ਨਹੀ ਬਹੁੜਿਆ। ਕਿਸਾਨਾਂ ਨੇ ਪ੍ਰਸ਼ਾਸ਼ਨ ਤੋਂ ਮੰਗ ਕੀਤੀ ਹੈ ਕਿ ਉਕਤ ਮੰਡੀ ਵਿਚ ਝੋਨੇ ਦੀ ਹੋ ਰਹੀ ਬੇਕਦਰੀ ਸਬੰਧੀ ਨਜ਼ਰਸਾਨੀ ਕੀਤੀ ਜਾਵੇ।
Related Stories
 
Last edited:
Top