ਹਰਭਜਨ ਅਫਰੀਦੀ ‘ਤੇ ਵਰ੍ਹਿਆ

ਜਲੰਧਰ, 5 ਅਪ੍ਰੈਲ (ਭਾਸ਼ਾ)- ਅਨੁਭਵੀ ਭਾਰਤੀ ਸਪਿਨਰ ਹਰਭਜਨ ਸਿੰਘ ਨੇ ਭਾਰਤੀਆਂ ਵਿਚੋਂ ਦਰਿਆਦਿਲੀ ਦੀ ਕਮੀ ਦੇ ਪਾਕਿ ਕਪਤਾਨ ਦੇ ਬਿਆਨ ਦੀ ਆਲੋਚਨਾ ਕੀਤੀ। ਹਰਭਜਨ ਨੇ ਕਿਹਾ ਕਿ ਜੇ ਭਾਰਤੀਆਂ ਦਾ ਦਿਲ ਵੱਡਾ ਨਾ ਹੁੰਦਾ ਤਾਂ ਉਹ ਇੰਨੀ ਤਰੱਕੀ ਨਾ ਕਰ ਪਾਉਂਦੇ। ਉਨ੍ਹਾਂ ਕਿਹਾ ਕਿ ਇਸ ਉਤੇ ਪ੍ਰਤੀਕ੍ਰਿਆ ਜ਼ਾਹਿਰ ਕਰਨ ਦੀ ਵੀ ਲੋੜ ਨਹੀਂ ਹੈ। ਉਸ ਨੂੰ ਇਸ ਦੇਸ਼ ਵਿਚ ਇੰਨਾ ਪਿਆਰ ਅਤੇ ਸਨਮਾਨ ਮਿਲਿਆ ਸੀ ਜਿਸ ਤੋਂ ਬਾਅਦ ਵੀ ਉਸ ਨੇ ਅਜਿਹਾ ਕਿਹਾ।
 
Top