ਯਾਨਾ ਬਣੇਗੀ ‘ਲੈਲਾ’

ਮੁੰਬਈ, 5 ਅਪ੍ਰੈਲ (ਏਜੰਸੀ)¸ ਫਿਲਮ ‘ ਦਿੱਲੀ ਚਲੋ’ ‘ਚ ਯਾਨਾ ਗੁਪਤਾ ਨੇ ਜ਼ੀਨਤ ਅਮਾਨ ਦੇ ਮੰਨੇ-ਪ੍ਰਮੰਨੇ ਗੀਤ ”ਲੈਲਾ ਮੈਂ ਲੈਲਾ” ‘ਤੇ ਡਾਂਸ ਕੀਤਾ ਹੈ। ਇਹ ਗੀਤ ਫਿਰੋਜ਼ ਖਾਨ ਦੀ ’ਕੁਰਬਾਨੀ’ ਤੋਂ ਰੀਮਿਕਸ ਕੀਤਾ ਗਿਆ ਹੈ। ਇਸ ਮਹੀਨੇ ਕਿਸੇ ਵੱਡੇ ਫਿਲਮ ਸਟਾਰ ਦਾ ਇਹ ਦੂਜਾ ਗੀਤ ਰੀਮਿਕਸ ਕੀਤਾ ਗਿਆ ਹੈ। ਪਹਿਲਾ ਗੀਤ ‘ਦਮ ਮਾਰੋ ਦਮ’ ਫਿਲਮ ‘ਚ ਦੀਪਿਕਾ ਪਾਦੁਕੋਣ ‘ਤੇ ਫਿਲਮਾਇਆ ਗਿਆ ਟਾਈਟਲ ਗੀਤ ਸੀ। ਜ਼ਿਕਰਯੋਗ ਹੈ ਕਿ 1970-80 ਦੇ ਦਹਾਕੇ ‘ਚ ਮਸ਼ਹੂਰ ਰਹੀ ਗਲੈਮਰਸ ਅਦਾਕਾਰਾ ਜ਼ੀਨਤ ਅਮਾਨ ਨੇ ਆਪ ਇਸ ਗੀਤ ਨੂੰ ਦੇਖਿਆ ਤੇ ਉਹ ਯਾਨਾ ਦੇ ਕੰਮ ਨੂੰ ਦੇਖ ਕੇ ਬਹੁਤ ਖੁਸ਼ ਹੋਈ। ਇਸ ਗੀਤ ਬਾਰੇ ਯਾਨਾ ਦਾ ਕਹਿਣਾ ਹੈ ਕਿ ਉਹ ਸ਼ੁਰੂ ਤੋਂ ਹੀ ਜ਼ੀਨਤ ਦੀ ਪ੍ਰਸ਼ੰਸਕ ਰਹੀ ਹੈ ਤੇ ਇਸ ਗੀਤ ‘ਤੇ ਤਾਂ ਉਹ ਬਹੁਤ ਸ਼ੌਕ ਨਾਲ ਡਾਂਸ ਕਰਦੀ ਸੀ।
 
Top