ਦਾਖਲਾ ਨਾ ਦੇਣ ‘ਤੇ ਸਕੂਲ ‘ਚ ਹੰਗਾਮਾ

ਚੰਡੀਗੜ੍ਹ, 4 ਅਪ੍ਰੈਲ (ਆਸ਼ੀਸ਼)-ਸੈਕਟਰ-26 ਵਿਖੇ ਇਕ ਸਕੂਲ ‘ਚ ਸੋਮਵਾਰ ਨੂੰ ਆਰਥਿਕ ਪੱਖੋਂ ਕਮਜ਼ੋਰ ਵਰਗ ਦੀ ਕੈਟਾਗਰੀ ‘ਚ ਦਾਖਲਾ ਨਾ ਦਿੱਤੇ ਜਾਣ ‘ਤੇ ਮਾਪਿਆਂ ਵਲੋਂ ਸਕੂਲ ‘ਚ ਹੰਗਾਮਾ ਕੀਤਾ ਗਿਆ। ਮਾਪਿਆਂ ਦਾ ਦੋਸ਼ ਸੀ ਕਿ ਸਕੂਲ ਮੈਨੇਜਮੈਂਟ ਆਪਣੀ ਮਨਮਾਨੀ ਕਰਦੇ ਹੋਏ ਦਾਖਲਾ ਦੇ ਰਿਹਾ ਹੈ ਅਤੇ ਉਨ੍ਹਾਂ ਦੇ ਬੱਚਿਆਂ ਨੂੰ ਦਰਕਿਨਾਰ ਕਰ ਦਿੱਤਾ ਗਿਆ ਹੈ। ਮਾਪਿਆਂ ਨੇ ਦੱਸਿਆ ਕਿ ਸਕੂਲ ਪ੍ਰਬੰਧਕਾਂ ਵਲੋਂ 4 ਅਪ੍ਰੈਲ ਨੂੰ ਡਰਾਅ ਕੱਢਣ ਲਈ ਸੂਚਿਤ ਕੀਤਾ ਗਿਆ ਸੀ, ਲੇਕਿਨ ਜਦੋਂ ਉਹ ਸਕੂਲ ਪਹੁੰਚੇ ਤਾਂ ਸੂਚੀ ਪਹਿਲਾਂ ਤੋਂ ਹੀ ਜਾਰੀ ਕੀਤੀ ਗਈ ਸੀ ਜਿਸ ਕਾਰਨ ਮਾਪਿਆਂ ‘ਚ ਭਾਰੀ ਰੋਸ ਸੀ। ਪ੍ਰਿੰਸੀਪਲ ਨੇ ਦੱਸਿਆ ਕਿ ਈ. ਡਬਲਿਊ. ਐੱਸ. ਸਕੀਮ ਦੇ ਤਹਿਤ ਸਕੂਲ ਦੇ ਨੇੜੇ ਰਹਿਣ ਵਾਲੇ ਬੱਚਿਆਂ ਨੂੰ ਦਾਖਲਾ ਦਿੱਤਾ ਗਿਆ ਹੈ। ਫਾਰਮ ‘ਚ ਪਹਿਲਾਂ ਤੋਂ ਹੀ ਸਕੂਲ ਤੋਂ 1 ਕਿਲੋਮੀਟਰ ਦੇ ਦਾਇਰੇ ‘ਚ ਰਹਿਣ ਵਾਲਿਆਂ ਨੂੰ ਪਹਿਲ ਦੇਣ ਦੀ ਗੱਲ ਕੀਤੀ ਗਈ ਸੀ। ਉਨ੍ਹਾਂ ਨੇ ਜਿਨ੍ਹਾਂ ਬੱਚਿਆਂ ਨੂੰ ਦਾਖਲਾ ਦਿੱਤਾ ਹੈ ਉਹ 1 ਕਿਲੋਮੀਟਰ ਦੇ ਦਾਇਰੇ ‘ਚ ਆਉਂਦੇ ਹਨ।
 
Top