ਅਮਰੀਕਾ ਨੇ ਰੂਸ ‘ਚ ਗ੍ਰਿਫਤਾਰੀਆਂ ‘ਤੇ ਚਿੰਤਾ ਜਤਾਈ

ਵਾਸ਼ਿਗਟਨ, 1 ਅਪ੍ਰੈਲ— ਅਮਰੀਕਾ ਨੇ ਰੂਸ ਵਿਚ ਸ਼ਾਂਤੀ ਪੂਰਨ ਢੰਗ ਨਾਲ ਰੈਲੀਆਂ ਵਿਚ ਭਾਗ ਲੈ ਰਹੇ ਨਾਗਰਿਕਾਂ ਦੀ ਗ੍ਰਿਫਤਾਰੀ ‘ਤੇ ਚਿੰਤਾ ਜਤਾਈ ਹੈ। ਇਹ ਲੋਕ ਰੂਸੀ ਸੰਵਿਧਾਨ ਦੇ ਅਨੁਛੇਦ-31 ਦੇ ਸਮਰਥਨ ਵਿਚ ਪ੍ਰਦਰਸ਼ਨ ਕਰ ਰਹੇ ਹਨ। ਮਾਸਕੋ ਅਤੇ ਸੇਂਟ ਪੀਟਰਸਬਰਗ ਵਿਚ ਰੂਸੀ ਪੁਲਿਸ ਨੇ ਕੱਲ ਦੋ ਵਿਰੋਧੀ ਧਿਰ ਦੇ ਨੋਤਾਵਾਂ ਸਹਿਤ ਲਗਭਗ 150 ਲੋਕਾਂ ਨੂੰ ਗ੍ਰਿਫਤਾਰ ਕਰ ਲਿਆ। ਰੂਸੀ ਸੰਵਿਧਾਨ ਦਾ ਅਨੁਛੇਦ 31 ਰੂਸ ਦੇ ਲੋਕਾਂ ਨੂੰ ਸ਼ਾਂਤੀਪੂਰਨ ਢੰਗ ਨਾਲ ਇਕੱਠੇ ਹੋਣ ਦਾ ਅਧਿਕਾਰ ਦਿੰਦਾ ਹੈ।
ਅਮਰੀਕੀ ਰਾਸ਼ਟਰੀ ਸੁਰੱਖਿਆ ਪ੍ਰੀਸ਼ਦ ਦੇ ਬੁਲਾਰੇ ਟੋਮੀ ਵਿਏਟਰ ਨੇ ਕਿਹਾ ਕਿ ਇਕੱਠੇ ਹੋਣ ਦੀ ਅਜ਼ਾਦੀ ਅਤੇ ਵਿਚਾਰ ਪੇਸ਼ ਕਰਨ ਦੀ ਅਜ਼ਾਦੀ ਨਾ ਸਿਰਫ਼ ਮਜ਼ਬੂਰ ਰਾਜਨੀਤਕ ਵਿਵਸਥਾ ਦਾ ਜ਼ਰੂਰੀ ਹਿੱਸਾ ਹੈ, ਬਲਕਿ ਇਹ ਆਰਥਿਕ ਆਧੁਨਿਕੀਕਰਨ ਅਤੇ ਵਿਆਪਕ ਤਰੱਕੀ ਲਈ ਲਈ ਵੀ ਜ਼ਰੂਰੀ ਹੈ। ਅਧਿਕਾਰੀ ਨੇ ਕਿਹਾ ਲੋਕਾਂ ਦੇ ਇਕੱਠੇ ਹੋਣ ਦੀ ਅਜ਼ਾਦੀਦੇ ਬਿਨਾ ਦਿਸੰਬਰ ਵਿਚ ਰੂਸ ਅਗਾਮੀ ਸੰਸਦੀ ਚੋਣਾਂ ਵਿਚ ਲੜਾਈ ਸੰਭਵ ਨਹੀਂ ਹੋ ਸਕੇਗੀ।
 
Top