ਮੈਕਸੀਕੋ ਦੀ ਖਾੜੀ ‘ਚੋਂ ਮਿਲੀ ਨਵੀਂ ਸਮੁੰਦਰੀ ਨਸਲ

ਤਾਰਪੋਨ ਸਪ੍ਰਿੰਗਸ (ਫਲੋਰੀਡਾ), 1 ਅਪ੍ਰੈਲ (ਏ. ਪੀ.)¸ ਫਲੋਰੀਡਾ ਮੱਛੀ ਪਾਲਣ ਤੇ ਜੰਗਲੀ ਜੀਵ ਰੱਖਿਆ ਕਮਿਸ਼ਨ ਨੇ ਮੈਕਸੀਕੋ ਦੀ ਇਕ ਖਾੜੀ ‘ਚ ਇਕ ਨਵੀਂ ਸਮੁੰਦਰੀ ਨਸਲ ਦਾ ਪਤਾ ਲਗਾਇਆ ਹੈ। ‘ਅਮਰੀਕੀ ਮਾਲਾਕੋਲਾਜਿਕਲ ਬੁਲੇਟਿਨ’ ਦੇ ਕਲ ਪ੍ਰਕਾਸ਼ਿਤ ਹੋਏ ਸਾਲ 2011 ਦੇ ਐਡੀਸ਼ਨ ‘ਚ ਦੱਸਿਆ ਗਿਆ ਹੈ ਕਿ ‘ਕੋਮੋਡੋਰਿਸ ਫੇਨਟੋਨੀ’ ਨਾਂ ਦੇ ਕਵਚ ਰਹਿਤ ਘੋਗੇ ਦੀ ਖੋਜ ਕੀਤੀ ਗਈ ਹੈ। ਜੀਵ ਵਿਗਿਆਨਕਾਂ ਨੂੰ ਇਸ ਅਣਪਛਾਤੇ ਪ੍ਰਾਣੀ ਦੇ ਬਾਰੇ ‘ਚ ਉਸ ਸਮੇਂ ਪਤਾ ਲੱਗਾ ਜਦੋਂ ਇਕ ਮਛੇਰੇ ਨੇ ਸੰਸਥਾ ਨੂੰ ਸਮੁੰਦਰੀ ਨਸਲ ਦੇ ਕੁਝ ਜੀਵ ਸੌਂਪੇ। ਇਸ ਨਸਲ ਨੂੰ ਕੈਲੀਫੋਰਨੀਆ ਸਟੇਟ ਪਾਲੀਟੈਕਨਿਕ ਯੂਨੀਵਰਸਿਟੀ ਭੇਜੇ ਜਾਣ ‘ਤੇ ਪਤਾ ਲੱਗਾ ਕਿ ਇਸ ਤਰ੍ਹਾਂ ਦੀ ਨਸਲ ਅਜੇ ਤਕ ਦਸਤਾਵੇਜ਼ਾਂ ‘ਚ ਦਰਜ ਨਹੀਂ ਹਨ।
 
Top