ਲਾਲ ਪਰੀ’ ਪਿਆਕੜਾਂ ਦੀ ਬੱਲੇ-ਬੱਲੇ

ਫਗਵਾੜਾ, 31 ਮਾਰਚ (ਮੁਕੇਸ਼)-ਲਾਲ ਪਰੀ (ਸ਼ਰਾਬ) ਦੇ ਸ਼ੌਕੀਨਾਂ ਦੀ ਅੱਜ ਬੱਲੇ-ਬੱਲੇ ਰਹੀ। 31 ਮਾਰਚ (ਠੇਕੇ ਟੁੱਟਣ) ਕਾਰਨ ਅੱਜ ਸ਼ਰਾਬ ਦੇ ਰੇਟ ਪਿਛਲੇ ਰੇਟਾਂ ਦੇ ਮੁਕਾਬਲੇ ਕਾਫੀ ਘੱਟ ਸਨ। ਇਸੇ ਕਾਰਨ ਸ਼ਰਾਬ ਲੋਕਾਂ ਨੇ ਸ਼ਰਾਬ ਖਰੀਦਣ ਦੇ ਨਾਲ-ਨਾਲ ਸਸਤੀ ਸ਼ਰਾਬ ਦੇ ਚੱਕਰ ਵਿਚ ਜੰਮ ਕੇ ਸ਼ਰਾਬ ਪੀਤੀ। ਸ਼ਰਾਬ ਪੀ ਕੇ ਕਈ ਸ਼ਰਾਬੀ ਠੇਕੇ ਲਾਗੇ ਤਾਂ ਕਈ ਚੌਕਾਂ ਵਿਚ ਮੂਧੇ-ਮੂੰਹ ਡਿੱਗੇ ਦਿਖਾਈ ਦਿੱਤੇ। ਭਾਵੇਂ ਹੀ 31 ਮਾਰਚ ਦਾ ਦਿਨ ਹੋਣ ਕਾਰਨ ਜ਼ਿਆਦਾਤਰ ਦੁਕਾਨਦਾਰਾਂ ਦਾ ਕਾਰੋਬਾਰ ਮੰਦੀ ਵਿਚ ਚਲ ਰਿਹਾ ਸੀ ਪਰ ਸ਼ਹਿਰ ਦੇ ਸਾਰੇ ਦੇਸੀ ਅਤੇ ਅੰਗਰੇਜ਼ੀ ਠੇਕਿਆਂ ‘ਤੇ ਗਾਹਕਾਂ ਦੀ ਭੀੜ ਨੂੰ ਦੇਖ ਕੇ ਅਜਿਹਾ ਲੱਗ ਰਿਹਾ ਸੀ, ਜਿਵੇਂ ਹਰ ਕੋਈ ਸ਼ਰਾਬ ਪੀਣ ਦਾ ਦੀਵਾਨਾ ਹੈ।
 
Top