ਪੀਟਰਸਨ ਆਈ. ਪੀ. ਐੱਲ. ਤੋਂ ਬਾਹਰ ਹਰਨੀਆ ਕਾਰਨ

ਚੇਨਈ, 6 ਮਾਰਚ (ਭਾਸ਼ਾ)¸ਸਟਾਰ ਬੱਲੇਬਾਜ਼ ਕੇਵਿਨ ਪੀਟਰਸਨ ਇੰਡੀਅਨ ਪ੍ਰੀਮੀਅਰ ਲੀਗ ਵਿਚ ਨਹੀਂ ਖੇਡ ਸਕੇਗਾ ਕਿਉਂਕਿ ਇੰਗਲੈਡ ਦੀ ਵਿਸ਼ਵ ਕੱਪ ਦੀ ਮੁਹਿੰਮ ਵਿਚ ਹਿੱਸਾ ਲੈਣ ਤੋਂ ਬਾਅਦ ਉਹ ਹਰਨੀਆ ਦਾ ਆਪ੍ਰੇਸ਼ਨ ਕਰਾਏਗਾ। ਜਨਵਰੀ ਵਿਚ ਹੋਈ ਆਈ. ਪੀ. ਐੱਲ. ਦੀ ਨੀਲਾਮੀ ਵਿਚ ਪੀਟਰਸਨ ਨੂੰ ਡੈਕਨ ਚਾਰਜਰਸ ਨੇ 650000 ਡਾਲਰ ਵਿਚ ਖਰੀਦਿਆ ਸੀ। ਉਸਨੇ ਕਿਹਾ ਕਿ ਉਹ ਇਸ ਲੁਭਾਉਣੇ ਟਵੰਟੀ-20 ਟੂਰਨਾਮੈਂਟ ਵਿਚ ਖੇਡਣ ਦਾ ਮੌਕਾ ਹੱਥੋਂ ਨਿਕਲਣ ਤੋਂ ਨਿਰਾਸ਼ ਹੈ ਪਰ ਉਸਨੇ ਉਮੀਦ ਪ੍ਰਗਟਾਈ ਕਿ ਉਹ ਇੰਗਲੈਂਡ ਦੀ ਵਿਸ਼ਵ ਕੱਪ ਮੁਹਿੰਮ ਵਿਚ ਅਹਿਮ ਭੂਮਿਕਾ ਨਿਭਾਵੇਗਾ। ਪੀਟਰਸਨ ਨੇ ਕਿਹਾ ਕਿ ਬੇਸ਼ਕ ਹਰਨੀਆ ਕਾਰਨ ਉਹ ਨਿਰਾਸ਼ ਹੈ ਪਰ ਉਹ ਹੁਣ ਤਕ ਵਿਸ਼ਵ ਕੱਪ ਦੌਰਾਨ ਇਸ ਨਾਲ ਨਿਪਟਣ ਵਿਚ ਸਫਲ ਰਿਹਾ ਹੈ ਅਤੇ ਇੰਗਲੈਂਡ ਟੀਮ ਦੇ ਮੈਡੀਕਲ ਸਟਾਫ ਦੇ ਮਾਰਗਦਰਸ਼ਨ ਵਿਚ ਅਜਿਹਾ ਕਰਦਾ ਰਹੇਗਾ। ਉਸਨੇ ਕਿਹਾ ਕਿ ਇਸ ਵਿਚ ਕੋਈ ਸ਼ੱਕ ਨਹੀਂ ਕਿ ਇਸ ਨਾਲ ਮੇਰੀ ਤਿਆਰੀ ‘ਤੇ ਅਸਰ ਪਵੇਗਾ ਪਰ ਬਿਹਤਰ ਮੈਨੇਜਮੈਂਟ ਦੇ ਨਾਲ ਮੈਂ ਅਜੇ ਵੀ ਟੀਮ ਦੀ ਮੁਹਿੰਮ ਵਿਚ ਅਹਿਮ ਭੂਮਿਕਾ ਨਿਭਾਅ ਸਕਦਾ ਹਾਂ।
 

Attachments

  • Kevin-Pietersen-Wallpaper.jpg
    Kevin-Pietersen-Wallpaper.jpg
    36.1 KB · Views: 81
Top