98 ਲੱਖ ਲੋਕ 'ਆਪ' ਦੇ ਮੈਂਬਰ ਬਣੇ: ਗੋਪਾਲ ਰਾਏ

[JUGRAJ SINGH]

Prime VIP
Staff member
ਨਵੀਂ ਦਿੱਲੀ, 28 ਜਨਵਰੀ (ਏਜੰਸੀ) - ਆਮ ਆਦਮੀ ਪਾਰਟੀ (ਆਪ) ਦੇ ਨੇਤਾ ਗੋਪਾਲ ਰਾਏ ਨੇ ਕਿਹਾ ਕਿ ਦੇਸ਼ ਭਰ 'ਚ 98 ਲੱਖ ਲੋਕਾਂ ਨੇ ਪਾਰਟੀ ਦੀ ਮੈਂਬਰੀ ਲੈ ਲਈ ਹੈ ਤੇ ਇਹ ਮੈਂਬਰੀ ਮੁਹਿੰਮ ਲੋਕਸਭਾ ਚੋਣ ਤੱਕ ਜਾਰੀ ਰਹੇਗੀ। ਰਾਏ ਨੇ ਪਾਰਟੀ ਦਫ਼ਤਰ 'ਚ ਆਯੋਜਿਤ ਇੱਕ ਪੱਤਰ ਪ੍ਰੇਰਕ ਸਮੇਲਨ 'ਚ ਕਿਹਾ ਕਿ 26 ਜਨਵਰੀ ਤੱਕ ਦੇਸ਼ ਭਰ 'ਚ ਪਾਰਟੀ ਨਾਲ 98 ਲੱਖ ਲੋਕ ਜੁੜੇ ਹਨ। ਰਾਏ ਨੇ ਕਿਹਾ ਕਿ 76 ਲੱਖ ਲੋਕ ਫ਼ਾਰਮ ਦੇ ਜਰੀਏ, ਸੱਤ ਲੱਖ ਆਨਲਾਈਨ ਮਾਧਿਅਮ ਨਾਲ, ਪੰਜ ਲੱਖ ਐਸਐਮਐਸ ਦੇ ਜਰੀਏ ਤੇ 10 ਲੱਖ ਮਿਸਡ ਕਾਲ ਦੇ ਜਰੀਏ ਪਾਰਟੀ ਦੇ ਮੈਂਬਰ ਬਣੇ ਹਨ। ਜਿਕਰਯੋਗ ਹੈ ਕਿ 'ਆਪ' ਨੇ ਮਹੀਨੇ ਦੇ ਆਰੰਭ 'ਚ ਬਿਨਾਂ ਫੀਸ ਮੈਂਬਰੀ ਮੁਹਿੰਮ ਸ਼ੁਰੂ ਕੀਤੀ ਸੀ ਤੇ 26 ਜਨਵਰੀ ਤੱਕ ਇੱਕ ਕਰੋੜ ਮੈਂਬਰ ਬਣਾਉਣ ਦਾ ਟੀਚਾ ਰੱਖਿਆ ਸੀ। ਪਾਰਟੀ ਸਕੱਤਰ ਪੰਕਜ ਗੁਪਤਾ ਨੇ ਕਿਹਾ ਕਿ ਦਿੱਲੀ ਵਿਧਾਨਸਭਾ ਚੋਣ ਤੋਂ ਬਾਅਦ ਹੁਣ ਤੱਕ ਪਾਰਟੀ ਦੀ ਲੋਕਪ੍ਰਿਅਤਾ ਵਧੀ ਹੈ ਤੇ ਪਾਰਟੀ ਨੂੰ ਲੋਕਸਭਾ ਚੋਣ 'ਚ ਚੰਗੇ ਪ੍ਰਦਰਸ਼ਨ ਦਾ ਭਰੋਸਾ ਹੈ।
 
Top