ਮਾਰੂਤੀ ਦੀਆਂ ਕਾਰਾਂ 9 ਹਜ਼ਾਰ ਰੁਪਏ ਤਕ ਹੋਈਆਂ ਮਹਿੰ&#2

ਨਵੀਂ ਦਿੱਲੀ, 5 ਅਪ੍ਰੈਲ (ਭਾਸ਼ਾ)¸ ਉਤਪਾਦਨ ਲਾਗਤ ਵਿਚ ਵਾਧੇ ਦੇ ਬੋਝ ਨੂੰ ਘੱਟ ਕਰਨ ਲਈ ਦੇਸ਼ ਦੀ ਸਭ ਤੋਂ ਵੱਡੀ ਕਾਰ ਕੰਪਨੀ ਮਾਰੂਤੀ ਸੁਜ਼ੂਕੀ ਇੰਡੀਆ ਨੇ ਆਪਣੀਆਂ ਸਾਰੀਆਂ ਕਾਰਾਂ ਦੇ ਮਾਡਲਾਂ ਦੀਆਂ ਕੀਮਤਾਂ ‘ਚ 1100 ਤੋਂ 9 ਹਜ਼ਾਰ ਰੁਪਏ ਤਕ ਦਾ ਵਾਧਾ ਕੀਤਾ ਹੈ। ਕੰਪਨੀ ਦੇ ਇਕ ਅਧਿਕਾਰੀ ਨੇ ਕਿਹਾ ਕਿ ਮਾਰੂਤੀ 800 ਦੀ ਕੀਮਤ ਜਿਥੇ 1.97 ਲੱਖ ਰੁਪਏ ਹੈ, ਉਥੇ ਉਸ ਦੀ ਨਵੀਂ ਸਪੋਰਟਸ ਸੇਡਾਨ ਕਿਜਾਸ਼ੀ ਦਾ ਦਿੱਲੀ ‘ਚ ਐਕਸ ਸ਼ੋਅ ਰੂਮ ਮੁੱਲ 17.5 ਲੱਖ ਰੁਪਏ ਹੈ। ਅਧਿਕਾਰੀ ਨੇ ਦੱਸਿਆ ਕਿ ਸਾਰੇ ਮਾਡਲਾਂ ਵਿਚ ਕੀਮਤਾਂ ‘ਚ ਵਾਧਾ 4 ਅਪ੍ਰੈਲ ਤੋਂ ਲਾਗੂ ਹੋ ਗਿਆ ਹੈ। ਇਸ ਸਾਲ 2011 ‘ਚ ਇਹ ਦੂਜਾ ਮੌਕਾ ਹੈ ਜਦ ਮਾਰੂਤੀ ਨੇ ਆਪਣੀਆਂ ਕਾਰਾਂ ਦੀਆਂ ਕੀਮਤਾਂ ਵਧਾਈਆਂ। ਇਸ ਤੋਂ ਪਹਿਲਾਂ ਜਨਵਰੀ ‘ਚ ਕੰਪਨੀ ਨੇ ਆਲਟੋ ਕੇ-10 ਨੂੰ ਛੱਡ ਕੇ ਸਾਰੇ ਮਾਡਲਾਂ ਦੀਆਂ ਕੀਮਤਾਂ ਵਿਚ 8 ਹਜ਼ਾਰ ਰੁਪਏ ਤਕ ਦਾ ਵਾਧਾ ਕੀਤਾ ਸੀ। ਦੇਸ਼ ਦੀ ਇਕ ਹੋਰ ਮੁੱਖ ਕੰਪਨੀ ਟਾਟਾ ਮੋਟਰਜ਼ ਨੇ 1 ਅਪ੍ਰੈਲ ਤੋਂ ਆਪਣੇ ਯਾਤਰੀ ਵਾਹਨਾਂ ਦੀਆਂ ਕੀਮਤਾਂ 36 ਹਜ਼ਾਰ ਰੁਪਏ ਤਕ ਦਾ ਵਾਧਾ ਕੀਤਾ ਹੈ।
 
Top