ਯੂ.ਪੀ.ਚੋਣਾ : ਪਹਿਲੇ ਪੜਾਅ 'ਚ 62 ਫੀਸਦੀ ਪੋਲਿੰਗ

Android

Prime VIP
Staff member
ਲਖਨਾਊ : ਉੱਤਰ ਪ੍ਰਦੇਸ਼ ਦੀ 16ਵੀਂ ਵਿਧਾਨਸਭਾ ਦੀਆਂ ਚੋਣਾ ਦੇ ਪਹਿਲੇ ਪੜਾਅ 'ਚ ਵੋਟਰਾਂ ਦੇ ਵੋਟ ਪਾਉਣ ਦੇ ਉਤਸ਼ਾਹ 'ਤੇ ਬਾਰਿਸ਼ ਭਾਰੀ ਪਈ ਅਤੇ ਇਸ ਪੜਾਅ 'ਚ ਸ਼ਾਂਤੀਪੂਰਨ ਢੰਗ ਨਾਲ ਲੱਗਭਗ 62 ਫੀਸਦੀ ਪੋਲਿੰਗ ਹੋਈ।
ਸੂਬੇ ਦੇ ਮੁੱਖ ਚੋਣ ਕਮਿਸ਼ਨ ਅਧਿਕਾਰੀ ਉਮੇਸ਼ ਸਿਨਹਾ ਨੇ ਦੱਸਿਆ ਕਿ ਸਾਰਾ ਦਿਨ ਬੂੰਦਾ-ਬਾਂਦੀ ਅਤੇ ਖਰਾਬ ਮੌਸਮ ਦਾ ਵੋਟਰਾਂ ਦੇ ਉਤਸ਼ਾਹ 'ਤੇ ਅਸਰ ਨਹੀਂ ਪਿਆ ਅਤੇ 55 ਸੀਟਾਂ ਲਈ ਔਸਤਨ 62 ਫੀਸਦੀ ਪੋਲਿੰਗ ਹੋਈ।
ਸਿਨਹਾ ਨੇ ਦੱਸਿਆ ਕਿ ਇਸ ਪੜਾਅ ਦੀਆਂ ਚੋਣਾ 'ਚ 92 ਲੱਖ 87 ਹਜਾਰ 233 ਮਰਦਾਂ, 77 ਲੱਖ 56 ਹਜਾਰ 551 ਔਰਤਾਂ ਅਤੇ 777 ਹੋਰ ਸ਼੍ਰੇਣੀਆਂ ਦੇ ਵੋਟਰਾਂ ਸਮੇਤ ਕੁਲ 1 ਕਰੋੜ 70 ਲੱਖ 44 ਹਜਾਰ 561 ਵੋਟਰਾਂ 'ਚੋਂ 62 ਫੀਸਦੀ ਨੇ ਆਪਣੇ ਵੋਟ-ਅਧਿਕਾਰ ਦੀ ਵਰਤੋਂ ਕੀਤੀ।
ਉਨ੍ਹਾਂ ਦੱਸਿਆ ਕਿ ਸਾਲ 2007 'ਚ ਹੋਈਆਂ ਚੋਣਾ ਦੇ ਪਹਿਲੇ ਪੜਾਅ 'ਚ 47 ਫੀਸਦੀ ਪੋਲਿੰਗ ਹੋਈ ਸੀ। ਚੋਣ ਕਮਿਸ਼ਨ ਵਲੋਂ ਵੋਟ ਫੀਸਦੀ ਵਧਾਉਣ ਲਈ ਜਨ-ਜਾਗਰਣ ਮੁਹਿੰਮ ਚਲਾਈ ਜਿਸ ਕਾਰਨ ਇਸ ਪੜਾਅ 'ਚ ਵੋਟ ਫੀਸਦੀ ਉਤਸ਼ਾਹਜਨਕ ਰਹੀ।
 
Top