'ਐ ਮੇਰੇ ਵਤਨ ਕੇ ਲੋਗੋ' ਗੀਤ ਦੇ 51 ਸਾਲ ਪੂਰੇ ਹੋਏ

[JUGRAJ SINGH]

Prime VIP
Staff member
ਮੁੰਬਈ, 27 ਜਨਵਰੀ (ਏਜੰਸੀ)-ਭਾਜਪਾ ਦੇ ਪ੍ਰਧਾਨ ਮੰਤਰੀ ਅਹੁਦੇ ਦੇ ਉਮੀਦਵਾਰ ਨਰਿੰਦਰ ਮੋਦੀ ਨੇ ਅੱਜ ਪ੍ਰਸਿੱਧ ਗਾਇਕਾ ਲਤਾ ਮੰਗੇਸ਼ਕਰ ਦਾ ਉਨ੍ਹਾਂ ਵਲੋਂ ਗਾਏ ਗੀਤ 'ਐ ਮੇਰੇ ਵਤਨ ਕੇ ਲੋਗੋ' ਦੇ 51 ਸਾਲ ਪੂਰੇ ਹੋਣ ਮੌਕੇ ਸਨਮਾਨ ਕੀਤਾ। ਇਸ ਗੀਤ ਦੇ 51 ਸਾਲ ਪੂਰੇ ਹੋਣ ਦੇ ਸਬੰਧ 'ਚ ਇਹ ਸਮਾਗਮ ਕਰਵਾਇਆ ਗਿਆ। ਲਤਾ ਮੰਗੇਸ਼ਕਰ ਨੇ ਪਹਿਲੀ ਵਾਰ 51 ਸਾਲ ਪਹਿਲਾਂ 27 ਜਨਵਰੀ 1963 ਨੂੰ ਇਹ ਗੀਤ ਗਾਇਆ ਸੀ। ਇਹ ਸਨਮਾਨ ਮੁੰਬਈ ਵਿਖੇ ਮਹਾ ਲਕਸ਼ਮੀ ਰੇਸ ਕੋਰਸ ਵਿਖੇ ਕਰਵਾਏ ਸ਼੍ਰੇਸ਼ਠ ਭਾਰਤ ਦਿਵਸ ਸਮਾਗਮ ਮੌਕੇ ਕੀਤਾ ਗਿਆ। ਬਹੁਤ ਸਾਰੀਆਂ ਉਘੀਆਂ ਹਸਤੀਆਂ ਨੇ ਲਗਭਗ 1 ਲੱਖ ਲੋਕਾਂ ਨਾਲ ਮਿਲ ਕੇ ਇਹ ਗਾਣਾ ਗਾਇਆ ਪਰ ਲਤਾ ਨੇ ਅੱਜ ਇਹ ਗੀਤ ਨਹੀਂ ਗਾਇਆ। ਲਤਾ ਮੰਗੇਸ਼ਕਰ ਨੇ ਦੇਸ਼ ਦੀ ਖਾਤਰ ਕੁਰਬਾਨੀਆਂ ਦੇਣ ਵਾਲੇ ਸ਼ਹੀਦਾਂ ਦੀ ਯਾਦ 'ਚ 27 ਜਨਵਰੀ 1963 ਨੂੰ ਦੇਸ਼ ਦੇ ਪਹਿਲੇ ਪ੍ਰਧਾਨ ਮੰਤਰੀ ਪੰਡਿਤ ਜਵਾਹਰ ਲਾਲ ਨਹਿਰੂ ਦੀ ਮੌਜੂਦਗੀ 'ਚ ਇਹ ਗਾਣਾ ਗਾਇਆ ਸੀ। ਇਹ ਗਾਣਾ ਸੁਣ ਕੇ ਪ੍ਰਧਾਨ ਮੰਤਰੀ ਸਮੇਤ ਸਾਰਿਆਂ ਦੀਆਂ ਅੱਖਾਂ ਨਮ ਹੋ ਗਈਆਂ ਸਨ। ਇਸ ਸਮਾਗਮ 'ਚ 100 ਤੋ ਜ਼ਿਆਦਾ ਪਰਮਵੀਰ ਚੱਕਰ, ਮਹਾਵੀਰ ਚੱਕਰ ਅਤੇ ਹੋਰ ਬਹਾਦਰੀ ਪੁਰਸਕਾਰ ਜੇਤੂਆਂ ਨੇ ਸ਼ਮੂਲੀਅਤ ਕੀਤੀ।
 
Top