ਜੁਕਰਬ੍ਰਗ ਨੇ ਸਿਹਤ ਕੇਂਦਰ ਨੂੰ ਦਿੱਤੇ 50 ਲੱਖ ਡਾਲਰ

[JUGRAJ SINGH]

Prime VIP
Staff member
ਈਸਟ ਪਾਲੋ ਅਲਟੋ, 23 ਜਨਵਰੀ (ਏਜੰਸੀ)- ਫੇਸਬੁੱਕ ਦੇ ਸੀ.ਈ.ਓ. ਮਾਰਕ ਜੁਕਰਬ੍ਰਗ ਅਤੇ ਉਨ੍ਹਾਂ ਦੀ ਪਤਨੀ ਨੇ ਸਿਲੀਕੱਾਨ ਵੈਲੀ ਸਥਿਤ ਇਕ ਸਮੂਹ ਦੇ ਸਿਹਤ ਕੇਂਦਰ ਦੇ ਵਿਸਥਾਰ 'ਚ ਮਦਦ ਲਈ 50 ਲੱਖ ਡਾਲਰ ਦੀ ਰਕਮ ਦਾਨ ਵਿਚ ਦੇ ਦਿੱਤੀ। ਇਸ ਫੈਮਲੀ ਹੈਲਥ ਸੈਂਟਰ 'ਚ ਹੋਰ ਸਹੁਲਤਾਂ ਨੂੰ ਵਧਾਉਣ 'ਚ 2.9 ਕਰੋੜ ਅਮਰੀਕੀ ਡਾਲਰ ਦੀ ਰਕਮ ਦਾ ਖਰਚ ਆਵੇਗਾ। ਨਵੀਂ ਇਮਾਰਤ ਦੇ ਅਗਲੇ ਸਾਲ ਪੂਰੇ ਹੋਣ ਦੀ ਉਮੀਦ ਹੈ। 29 ਸਾਲਾਂ ਜੁਕਰਬ੍ਰਗ ਫੇਸਬੁੱਕ ਸ਼ੁਰੂ ਕਰਨ ਤੋਂ ਬਾਅਦ ਵਿਸ਼ਵ ਦੇ ਸਭ ਤੋਂ ਅਮੀਰ ਵਿਅਕਤੀਆਂ 'ਚ ਸ਼ਾਮਲ ਹੋ ਗਏ। ਫੋਰਬਸ ਮੈਗਜ਼ੀਨ ਅਨੁਸਾਰ ਉਨ੍ਹਾਂ ਦੀ 19 ਅਰਬ ਅਮਰੀਕੀ ਡਾਲਰ ਦੀ ਜਾਇਦਾਦ ਹੈ।
 
Top