ਆਈਫੋਨ-5ਐੱਸ.ਨੂੰ ਟੱਕਰ ਦੇਵੇਗਾ ਗਲੈਕਸੀ ਐੱਸ.5

[JUGRAJ SINGH]

Prime VIP
Staff member

ਨਵੀਂ ਦਿੱਲੀ—ਦੱਖਣੀ ਕੋਰੀਆ ਦੀ ਸਮਾਰਟਫੋਨ ਬਣਾਉਣ ਵਾਲੀ ਮਸ਼ਹੂਰ ਕੰਪਨੀ ਸੈਮਸੰਗ ਇਕ ਹੋਰ ਸ਼ਾਨਦਾਰ ਫੋਨ ਲੈ ਕੇ ਆ ਰਹੀ ਹੈ। ਸੈਮਸੰਗ ਫਿੰਗਰ ਸਕੈਨਿੰਗ ਵਾਲੇ 'ਆਈਫੋਨ 5ਐੱਸ.' ਨੂੰ ਟੱਕਰ ਦੇਣ ਲਈ ਆਈਰਿਸ ਸਕੈਨਿੰਗ ਤਕਨਾਲੋਜੀ ਦੇ ਨਾਲ ਬਜ਼ਾਰ 'ਚ 'ਗਲੈਕਸੀ ਐੱਸ-5' ਲਿਆ ਰਹੀ ਹੈ। ਇਸ ਫੋਨ ਦੇ ਅਪ੍ਰੈਲ 'ਚ ਲਾਂਚ ਕੀਤੇ ਜਾਣ ਦੀ ਸੰਭਾਵਨਾ ਹੈ। ਗਲੈਕਸੀ ਐੱਸ.-5 ਦੇ ਨਾਲ ਗਲੈਕਸੀ ਗੀਅਰ ਸਮਾਰਟਵਾਚ ਦਾ ਨਵਾਂ ਮਾਡਲ ਵੀ ਬਜ਼ਾਰ 'ਚ ਆਵੇਗਾ।
ਸੂਤਰਾਂ ਮੁਤਾਬਕ ਕੰਪਨੀ ਦੇ ਮੋਬਾਇਲ ਐਗਜ਼ੀਕੀਊਟਿਵ ਵੀ. ਪੀ. ਲੀ. ਯੰਗ ਹੀ ਨੇ ਦੱਸਿਆ ਕਿ ਨਵੀਂ ਗਲੈਕਸੀ ਗੀਅਰ ਸਮਾਰਟਵਾਚ 'ਚ ਪਹਿਲਾਂ ਦੇ ਮੁਕਾਬਲੇ ਵਧੀਆ ਸਹੂਲਤਾਵਾਂ ਹੋਣਗੀਆਂ ਅਤੇ ਇਹ ਵਧੇਰੇ ਐਡਵਾਂਸ ਵੀ ਹੋਵੇਗੀ। ਇਸ ਤੋਂ ਇਲਾਵਾ ਇਸ ਦੇ ਡਿਜ਼ਾਈਨ 'ਤੇ ਵੀ ਕੰਮ ਕੀਤਾ ਜਾ ਸਕਦਾ ਹੈ।

ਸੈਮਸੰਗ ਜਲਦੀ ਹੀ ਗਲੈਕਸੀ ਨੋਟ ਦਾ ਵੀ ਨਵਾਂ ਮਾਡਲ ਪੇਸ਼ ਕਰੇਗੀ, ਜਿਸ ਨੂੰ ਇਸ ਸਾਲ ਦੇ ਜੂਨ ਮਹੀਨੇ 'ਚ ਲਾਂਚ ਕੀਤਾ ਜਾਵੇਗਾ। ਸੈਮਸੰਗ ਨੇ ਦੱਸਿਆ ਕਿ ਇਸ 'ਚ 'ਥ੍ਰੀ ਸਾਈਡਿਡ ਡਿਸਪਲੇ' ਹੋਵੇਗਾ। ਲੀ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਕੰਪਨੀ ਐੱਸ.-5 ਮਾਡਲ ਦੇ ਡਿਸਪਲੇ ਅਤੇ ਕਵਰ 'ਤੇ ਕੰਮ ਕਰ ਰਹੀ ਹੈ। ਇਹ ਵੀ ਦੱਸਿਆ ਜਾ ਰਿਹਾ ਹੈ ਕਿ ਗਲੈਕਸੀ ਐੱਸ.-5 'ਚ ਨਵੀਂ ਐਂਡ੍ਰਾਇਡ ਸਕਿੱਨ ਹੋਵੇਗੀ।
 
Top