ਪੁਲਿਸ ਵੱਲੋਂ ਖਾੜਕੂ ਕਰਾਰ ਦਿੱਤੇ 5 ਸਿੰਘ ਬਰੀ

[JUGRAJ SINGH]

Prime VIP
Staff member
ਨਵਾਂਸ਼ਹਿਰ, 27 ਜਨਵਰੀ (ਗੁਰਬਖਸ਼ ਸਿੰਘ ਮਹੇ)-ਮਾਣਯੋਗ ਵਧੀਕ ਜ਼ਿਲ੍ਹਾ ਤੇ ਸੈਸ਼ਨ ਜੱਜ ਸ਼ਹੀਦ ਭਗਤ ਸਿੰਘ ਨਗਰ ਸ੍ਰੀਮਤੀ ਨੀਲਮ ਅਰੋੜਾ ਦੀ ਅਦਾਲਤ ਵੱਲੋਂ ਅੱਜ ਦੇਸ਼ ਵਿਰੋਧੀ ਗਤੀਵਿਧੀਆਂ ਦੇ ਦਰਜ ਮਾਮਲੇ ਨਾਲ ਸਬੰਧਿਤ 5 ਸਿੰਘਾਂ ਨੂੰ ਬਾਇੱਜ਼ਤ ਬਰੀ ਕਰ ਦਿੱਤਾ ਗਿਆ | ਜ਼ਿਕਰਯੋਗ ਹੈ ਕਿ 27 ਮਾਰਚ, 2010 ਨੂੰ ਥਾਣਾ ਸਿਟੀ ਨਵਾਂਸ਼ਹਿਰ ਦੀ ਪੁਲਿਸ ਨੇ ਗੁਪਤ ਇਤਲਾਹ ਦੇ ਆਧਾਰ 'ਤੇ ਮਾਮਲਾ ਦਰਜ ਕੀਤਾ ਸੀ ਜਿਸ ਵਿਚ ਪੁਲਿਸ ਨੇ ਜ਼ਿਕਰ ਕੀਤਾ ਸੀ ਕਿ ਧਰਮਿੰਦਰ ਸਿੰਘ ਆਪਣੇ ਸਾਥੀਆਂ ਗੁਰਪ੍ਰੀਤ ਸਿੰਘ ਵਾਸੀ ਰੁੜਕਾ ਕਲਾਂ (ਲੁਧਿਆਣਾ) ਜੋ ਕਿ ਉਸ ਸਮੇਂ ਸ਼ਿੰਗਾਰ ਸਿਨੇਮਾ ਬੰਬ ਕਾਂਡ ਦੇ ਮਾਮਲੇ 'ਚ ਨਾਭਾ ਜੇਲ੍ਹ 'ਚ ਬੰਦ ਸੀ ਅਤੇ ਖਾੜਕੂ ਜਥੇਬੰਦੀ ਬੱਬਰ ਖ਼ਾਲਸਾ ਇੰਟਰਨੈਸ਼ਨਲ ਨਾਲ ਸਬੰਧਿਤ ਹੈ, ਪ੍ਰਸ਼ੋਤਮ ਉਰਫ਼ ਪੰਮਾ ਵਾਸੀ ਮੜੌਲੀ (ਅੰਬਾਲਾ) ਅਤੇ ਗੋਲਡੀ ਵਾਸੀ ਘੇਲ (ਅੰਬਾਲਾ) ਵਾਸੀ ਫਰਾਂਸ ਦੇਸ਼ ਨਾਲ ਸਾਜ਼ਿਸ਼ ਰਚ ਕੇ ਭਾਰਤ ਗਣਰਾਜ ਦੇ ਿਖ਼ਲਾਫ਼ ਗੈਰ ਕਾਨੂੰਨੀ ਯੋਜਨਾ ਬਣਾ ਚੁੱਕਾ ਦਰਸਾਇਆ ਗਿਆ ਸੀ | ਇਸ ਉਪਰੰਤ ਥਾਣਾ ਸਿਟੀ ਦੀ ਪੁਲਿਸ ਵੱਲੋਂ ਮੁਕੱਦਮਾ ਨੰਬਰ 44, ਅਧੀਨ ਧਾਰਾ 121,121 ਏ, 120 ਬੀ, ਧਾਰਾ 15,16,17,18 ਦੇਸ਼ ਧਰੋਹੀ ਗਤੀਵਿਧੀਆਂ ਐਕਟ 1967, ਭਖ ਨਾਲ ਉੱਡ ਜਾਣ ਵਾਲੇ ਪਦਾਰਥ ਐਕਟ ਅਤੇ ਅਸਲਾ ਐਕਟ ਤਹਿਤ ਮਾਮਲਾ ਦਰਜ ਕਰ ਕੇ ਗਿਆਨੀ ਪ੍ਰਸ਼ੋਤਮ ਸਿੰਘ, ਹਰਮਿੰਦਰ ਸਿੰਘ, ਗੁਰਪ੍ਰੀਤ ਸਿੰਘ, ਪ੍ਰਭਦਿਆਲ ਸਿੰਘ ਅਤੇ ਧਰਮਿੰਦਰ ਸਿੰਘ ਨੂੰ ਗਿ੍ਫ਼ਤਾਰ ਕੀਤਾ ਸੀ | ਧਰਮਿੰਦਰ ਸਿੰਘ ਅਤੇ ਪ੍ਰਭਦਿਆਲ ਸਿੰਘ ਨੂੰ ਦਰਜ ਮਾਮਲੇ ਤੋਂ 1 ਸਾਲ ਬਾਅਦ ਅਦਾਲਤ ਵੱਲੋਂ ਜ਼ਮਾਨਤ ਦੇ ਦਿੱਤੀ ਗਈ ਸੀ ਜਦ ਕਿ ਹਰਮਿੰਦਰ ਸਿੰਘ, ਗੁਰਪ੍ਰੀਤ ਸਿੰਘ ਅਤੇ ਪ੍ਰਸ਼ੋਤਮ ਸਿੰਘ ਅੱਜ ਤੱਕ ਨਾਭਾ ਜੇਲ੍ਹ 'ਚ ਨਜ਼ਰਬੰਦ ਸਨ | ਪੁਲਿਸ ਵੱਲੋਂ ਖਾੜਕੂ ਕਰਾਰ ਦਿੱਤੇ ਉਕਤ ਸਿੰਘਾਂ ਦੇ ਪੱਖ 'ਚ ਵਕੀਲ ਅਜੀਤ ਸਿੰਘ ਸਿਆਣ ਅਤੇ ਏ. ਕੇ. ਸਰੀਨ ਵੱਲੋਂ ਦਲੀਲਾਂ ਦਿੱਤੀਆਂ ਗਈਆਂ ਪਰ ਪੁਲਿਸ ਉਪਰੋਕਤ ਸਿੰਘਾਂ ਦੇ ਵਿਰੋਧ 'ਚ ਕੋਈ ਪੁਖ਼ਤਾ ਪ੍ਰਮਾਣ ਪੇਸ਼ ਨਹੀਂ ਕਰ ਸਕੀ ਜਿਸ ਕਰਕੇ ਮਾਣਯੋਗ ਵਧੀਕ ਜ਼ਿਲ੍ਹਾ ਤੇ ਸੈਸ਼ਨ ਜੱਜ ਸ੍ਰੀਮਤੀ ਨੀਲਮ ਅਰੋੜਾ ਦੀ ਅਦਾਲਤ ਵੱਲੋਂ ਪ੍ਰਸ਼ੋਤਮ ਸਿੰਘ, ਹਰਮਿੰਦਰ ਸਿੰਘ, ਗੁਰਪ੍ਰੀਤ ਸਿੰਘ, ਪ੍ਰਭਦਿਆਲ ਸਿੰਘ ਅਤੇ ਧਰਮਿੰਦਰ ਸਿੰਘ ਨੂੰ ਬਾਇੱਜ਼ਤ ਬਰੀ ਕਰ ਦਿੱਤਾ ਗਿਆ |
 
Top