ਅਗਲੇ 48 ਘੰਟਿਆਂ 'ਚ ਲੋਕਾਂ ਲਈ ਵਧ ਤੋਂ ਵਧ ਚੰਗੇ ਕੰਮ ਕ&#260

[JUGRAJ SINGH]

Prime VIP
Staff member
ਨਵੀਂ ਦਿੱਲੀ- ਦੋ ਜਨਵਰੀ ਨੂੰ ਵਿਸ਼ਵਾਸ ਮਤ ਤੋਂ ਪਹਿਲਾਂ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਮੰਗਲਵਾਰ ਨੂੰ ਕਿਹਾ ਕਿ ਸਰਕਾਰ ਰਹੇ ਜਾਂ ਨਾ ਰਹੇ, ਉਹ ਅਗਲੇ 48 ਘੰਟਿਆਂ 'ਚ ਲੋਕਾਂ ਲਈ ਵਧ ਤੋਂ ਵਧ ਚੰਗਾ ਕੰਮ ਕਰਨਾ ਚਾਹੁੰਦੇ ਹਨ। ਉਨ੍ਹਾਂ ਨੇ ਕਿਹਾ,''ਕਾਂਗਰਸ ਜਾਂ ਭਾਜਪਾ 'ਤੇ ਭਰੋਸਾ ਨਹੀਂ ਹੈ। ਸਾਨੂੰ ਚਿੰਤਾ ਨਹੀਂ ਹੈ ਕਿ ਸਰਕਾਰ ਰਹੇਗੀ ਜਾਂ ਨਹੀਂ ਰਹੇਗੀ। ਅਸੀਂ ਇਹ ਮੰਨ ਕੇ ਸਰਕਾਰ ਚਲਾ ਰਹੇ ਹਾਂ ਕਿ ਸਾਡੇ ਕੋਲ ਸਿਰਫ 48 ਘੰਟੇ ਹਨ। ਅਸੀਂ ਇੰਨੇ ਸਮੇਂ 'ਚ ਲੋਕਾਂ ਲਈ ਵਧ ਤੋਂ ਵਧ ਚੰਗੇ ਕੰਮ ਕਰਨਾ ਚਾਹੁੰਦੇ ਹਾਂ।''
ਹਲਕੇ-ਫੁਲਕੇ ਅੰਦਾਜ਼ 'ਚ ਉਨ੍ਹਾਂ ਨੇ ਅਗਲੇ ਕੁਝ ਦਿਨਾਂ 'ਚ ਉਨ੍ਹਾਂ ਦੀ ਸਿਹਤ ਤਾਂ ਠੀਕ ਹੋ ਸਕਦੀ ਹੈ ਪਰ ਇਹ ਮਹੱਤਵਪੂਰਨ 48 ਘੰਟੇ ਉਨ੍ਹਾਂ ਨੂੰ ਨਹੀਂ ਮਿਲਣਗੇ। ਉਨ੍ਹਾਂ ਨੇ ਐਲਾਨ ਕੀਤਾ ਕਿ ਉਨ੍ਹਾਂ ਦੀ ਪਾਰਟੀ ਦੇ ਵਿਧਾਇਕ ਐੱਮ. ਐੱਸ. ਧੀਰ ਦਿੱਲੀ ਵਿਧਾਨ ਸਭਾ 'ਚ ਪ੍ਰਧਾਨ ਦੇ ਅਹੁਦੇ ਲਈ 'ਆਪ' ਵੱਲੋਂ ਉਮੀਦਵਾਰ ਹੋਣਗੇ। ਕੇਜਰੀਵਾਲ ਨੇ ਕਿਹਾ ਕਿ ਉਨ੍ਹਾਂ ਨੂੰ ਨਹੀਂ ਪਤਾ ਕਿ ਭਾਜਪਾ ਨੇ ਵਿਧਾਨ ਸਭਾ ਦੇ ਅਸਥਾਈ ਪ੍ਰਧਾਨ ਅਹੁਦੇ ਨੂੰ ਕਿਉਂ ਠੁਕਾਰ ਦਿੱਤਾ ਜੋ ਆਮ ਤੌਰ 'ਤੇ ਸਦਨ ਦੇ ਸਭ ਤੋਂ ਸੀਨੀਅਰ ਮੈਂਬਰ ਨੂੰ ਬਣਾਇਆ ਜਾਂਦਾ ਹੈ। ਉਨ੍ਹਾਂ ਨੇ ਕਿਹਾ,''ਮੈਨੂੰ ਨਹੀਂ ਪਤਾ ਕਿ ਭਾਜਪਾ ਨੇ ਕਿਉਂ ਠੁਕਰਾ ਦਿੱਤਾ। ਮੇਰਾ ਮੰਨਣਾ ਹੈ ਕਿ ਤੁਹਾਨੂੰ ਉਨ੍ਹਾਂ ਤੋਂ ਪੁੱਛਣਾ ਚਾਹੀਦਾ ਹੈ।''
 
Top