ਜਗੁਆਰ ਨੇ 48.30 ਲੱਖ ਰੁਪਏ ਦੀ ਨਵੀਂ ਕਾਰ ਕੱਢੀ

[JUGRAJ SINGH]

Prime VIP
Staff member
ਨਵੀਂ ਦਿੱਲੀ-ਲਗਜ਼ਰੀ ਕਾਰ ਬਣਾਉਣ ਵਾਲੀ ਕੰਪਨੀ ਜਗੁਆਰ ਲੈਂਡਰੋਵਰ ਨੇ ਸੋਮਵਾਰ ਨੂੰ ਭਾਰਤੀ ਬਾਜ਼ਾਰ ਵਿਚ ਦੋ ਲੀਟਰ ਪੈਟਰੋਲ ਇੰਜਨ ਵਾਲੀ ਨਵੀਂ ਕਾਰ ਜਗੁਆਰ ਐੱਕਸ. ਐੱਫ. ਪੇਸ਼ ਕਰਨ ਦਾ ਐਲਾਨ ਕੀਤਾ ਹੈ ਜਿਸ ਦੀ ਮੁੰਬਈ ਵਿਚ ਐੱਕਸ ਸ਼ੋ ਰੂਮ ਕੀਮਤ 48.30 ਲੱਖ ਰੁਪਏ ਹੈ। ਕੰਪਨੀ ਨੇ ਇੱਥੇ ਜਾਰੀ ਬਿਆਨ 'ਚ ਦੱਸਿਆ ਕਿ ਜਗੁਆਰ ਐੱਫ. ਐੱਕਸ. ਮਾਡਲ ਦੀ ਕਾਰਾਂ ਨੂੰ ਭਾਰਤੀ ਗਾਹਕਾਂ ਤੋਂ ਚੰਗਾ ਹੁੰਗਾਰਾ ਮਿਲਿਆ ਹੈ ਅਤੇ ਇਸੇ ਨੂੰ ਧਿਆਨ ਵਿਚ ਰੱਖਦੇ ਹੋਏ ਜਗੁਆਰ ਐੱਕਸ. ਐੱਫ. 2.0 ਲੀਟਰ ਪ੍ਰੈਟਰੋਲ ਇੰਜਨ ਨੂੰ ਪੇਸ਼ ਕੀਤਾ ਗਿਆ ਹੈ। ਕੰਪਨੀ ਨੇ ਦੱਸਿਆ ਕਿ ਬੇਹੱਦ ਆਧੁਨਿਕ ਸਹੂਲਤਾਂ ਨਾਲ ਲੈਸ ਇਸ ਕਾਰ ਵਿਚ ਰੀਅਰ ਕੈਮਰਾ, ਟੀ. ਵੀ. ਟਿਊਨਰ, ਸਨ ਰੂਫ ਅਤੇ ਨੈਵੀਗੇਸ਼ਨ ਆਦਿ ਸਹੂਲਤਾਂ ਦਿੱਤੀਆਂ ਗਈਆਂ ਹਨ। ਇਹ ਕਾਰ ਕੰਪਨੀ ਦੇ ਦੇਸ਼ 'ਚ ਸਥਿਤ ਸਾਰੇ 19 ਆਉਟਲੇਟਾਂ 'ਤੇ ਮੁਹਈਆ ਹੋਵੇਗੀ।
 
Top