ਭਾਰਤ ਲਈ 40.5 ਕਰੋੜ ਡਾਲਰ ਦਾ ਕਰਜ਼ਾ ਮੰਜੂਰ

chief

Prime VIP
ਭਾਰਤ ਲਈ 40.5 ਕਰੋੜ ਡਾਲਰ ਦਾ ਕਰਜ਼ਾ ਮੰਜੂਰ
ਮੁੰਬਈ, ਸ਼ੁਕਰਵਾਰ, 11 ਦਿਸੰਬਰ 2009( 18:16 ist )

ਵਿਸ਼ਵ ਬੈਂਕ ਨੇ ਦੇਸ਼ ਦੀਆਂ ਦੋ ਪਰੀਯੋਜਨਾਵਾਂ ਲਈ 40.50 ਕਰੋੜ ਡਾਲਰ ਦੇ ਕਰਜ਼ੇ ਦੀ ਸਿਫਾਰਸ਼ ਕਰ ਦਿੱਤੀ ਹੈ।ਇਸ ਅਧੀਨ ਮਿਲਣ ਵਾਲੀ ਰਕਮ ਆਂਧਰਾ ਪ੍ਰਦੇਸ਼ ਦੇ ਸ਼ਹਿਰੀ ਖੇਤਰਾਂ ਵਿਚ ਡਿਲਵਰੀ ਸੇਵਾਵਾਂ ਅਤੇ ਪ੍ਰਬੰਧਨ ਵਿਚ ਸੁਧਾਰ ਅਤੇ ਵਾਤਾਵਰਣ ਅਨੁਕੂਲ ਸ਼ਹਿਰੀ ਆਵਾਜਾਈ ਵਿਵਸਥਾ ਨੂੰ ਹੱਲ੍ਹਾ ਸ਼ੇਰੀ ਦੇਣ ਨਾਲ ਜੁੜੀਆਂ ਪਰੀਯੋਜਨਾਵਾਂ ਉੱਪਰ ਖਰਚ ਕੀਤੀ ਜਾਵੇਗੀ।

ਵਿਸ਼ਵ ਬੈਂਕ ਨੇ ਕਿਹਾ ਹੈ ਕਿ ਦੇਸ਼ ਦੀ ਅਰਥ ਵਿਵਸਥਾ ਵਿਚ ਹੋ ਰਹੇ ਸੁਧਾਰ ਅਤੇ ਸ਼ਹਿਰੀ ਕਰਨ ਦੇ ਮੱਦੇਨਜ਼ਰ ਵਾਹਨਾਂ ਦੀ ਗਿਣਤੀ ਵੱਧ ਰਹੀ ਹੈ ਅਤੇ ਸ਼ਹਿਰੀ ਆਵਾਜਾਈ ਵਿਵਸਥਾ ਉੱਪਰ ਦਬਾਅ ਬਣ ਰਿਹਾ ਹੈ।

ਇਸ ਦੇ ਨਾਲ ਹੀ ਹਵਾ ਪ੍ਰਦੂਸ਼ਣ ਅਤੇ ਆਵਾਜਾਈ ਰੁੱਕਣ ਦੀ ਸਮੱਸਿਆ ਅਤੇ ਹਾਦਸਿਆਂ ਵਿਚ ਵਾਧਾ ਹੋਇਆ ਹੈ।

ਬੈਂਕ ਨੇ ਇਹਨਾਂ ਸਾਰੀਆਂ ਗੱਲਾਂ ਨੂੰ ਧਿਆਨ ਵਿਚ ਰੱਖਦੇ ਹੋਏ ਸ਼ਹਿਰੀ ਖੇਤਰਾਂ ਵਿਚ ਨਵੀਂ ਬੱਸ ਆਵਾਜਾਈ ਪ੍ਰਣਾਲੀ ਵਿਕਸਿਤ ਕਰਨ ਅਤੇ ਗੈਰ ਵਾਹਨ ਲੇਨ ਬਨਾਉਣ ਖਾਸ ਕਰਕੇ ਸਾਇਕਲ ਲੇਨ ਬਨਾਉਨ ਵਿਚ ਨਿਵੇਸ਼ ਕਰਨ ਲਈ ਇਹ ਰਕਮ ਮੰਜ਼ੂਰ ਕੀਤੀ ਹੈ।ਇਸ ਪਰੀਯੋਜਨਾ ਨੂੰ ਗਲੋਬਲ ਐਨਵਾਇਰਨਮੈਂਟ ਫੈਸਲਿਟੀ ਤੋਂ ਵੀ 2.5 ਕਰੋੜ ਡਾਲਰ ਮਿਲੇ ਹਨ।
 
Top