ਮੋਗਾ ਪੁਲਸ ਵਲੋਂ 4 ਵਿਆਹ ਕਰਵਾਉਣ ਵਾਲਾ ਐਨ.ਆਰ.ਆਈ. ਕਾ

[JUGRAJ SINGH]

Prime VIP
Staff member
ਮੋਗਾ (ਪਵਨ ਗਰੋਵਰ)- ਚਾਰ ਵਿਆਹ ਕਰਵਾਉਣ ਵਾਲੇ ਗੁਰਦਾਸਪੁਰ ਜ਼ਿਲੇ ਦੇ ਪਿੰਡ ਭਰਥ ਨਿਵਾਸੀ ਹਰਵਿੰਦਰਜੀਤ ਸਿੰਘ ਹਾਲ ਸਵੀਡਨ ਨੂੰ ਥਾਣਾ ਐਨ.ਆਰ.ਆਈ. ਮੋਗਾ ਵਲੋਂ ਕਾਬੂ ਕੀਤੇ ਜਾਣ ਦਾ ਪਤਾ ਲੱਗਾ ਹੈ। ਇਸ ਸਬੰਧ ਵਿਚ ਥਾਣਾ ਸਿਟੀ ਮੋਗਾ ਵਲੋਂ 17 ਜਨਵਰੀ 2010 ਨੂੰ ਸੰਦੀਪ ਕੌਰ ਪੁੱਤਰੀ ਪੁਸ਼ਪਿੰਦਰ ਸਿੰਘ ਨਿਵਾਸੀ ਮਾਂਗੇਵਾਲਾ (ਲੁਧਿਆਣਾ) ਦੀ ਸ਼ਿਕਾਇਤ ਤੇ ਹਰਵਿੰਦਰਜੀਤ ਸਿੰਘ ਪੁੱਤਰ ਸਵਰਨ ਸਿੰਘ ਨਿਵਾਸੀ ਭਰਥ (ਗੁਰਦਾਸਪੁਰ) ਹਾਲ ਸਵੀਡਨ ਅਤੇ ਹੋਰਨਾਂ ਦੇ ਵਿਰੁੱਧ ਧੌਖਾਦੇਹੀ ਦਾ ਮਾਮਲਾ ਦਰਜ ਕੀਤਾ ਗਿਆ ਸੀ। ਇਸ ਸਬੰਧ ਵਿਚ ਜਾਣਕਾਰੀ ਦਿੰਦਿਆਂ ਐਨ.ਆਰ.ਆਈ. ਡੀ.ਐਸ.ਪੀ. ਹਰਿੰਦਰ ਸਿੰਘ ਡੋਡ ਅਤੇ ਥਾਣਾ ਐਨ.ਆਰ.ਆਈ. ਮੋਗਾ ਦੇ ਇੰਸਪੈਕਟਰ ਰਾਜਵੀਰ ਸਿੰਘ ਨੇ ਦੱਸਿਆ ਕਿ ਕਥਿਤ ਦੋਸੀ ਹਰਵਿੰਦਰਜੀਤ ਸਿੰਘ ਨੇ ਚਾਰ ਵਿਆਹ ਕਰਵਾਈਆਂ ਹੋਈਆਂ ਸਨ ਅਤੇ ਉਸ ਨੇ ਗਲਤ ਪਤੇ ਦੇ ਕੇ ਉਕਤ ਵਿਆਹਾਂ ਨੂੰ ਰਜਿਸਟਰ ਕਰਵਾਇਆ। ਉਨ•ਾਂ ਕਿਹਾ ਕਿ ਕਥਿਤ ਦੋਸ਼ੀ ਹਰਵਿੰਦਰਜੀਤ ਸਿੰਘ ਫੈਮਿਲੀ ਕੇਸ ਦੇ ਅਧਾਰ ਤੇ 1995 ਵਿਚ ਸਵੀਡਨ ਗਿਆ ਸੀ। ਇਸ ਉਪਰੰਤ ਉਸ ਨੇ ਆਪਣੇ ਪਰਿਵਾਰ ਅਤੇ ਰਿਸ਼ਤੇਦਾਰਾਂ ਨਾਲ ਕਥਿਤ ਮਿਲੀਭੁਗਤ ਕਰਕੇ ਸਾਲ 2002 ਵਿਚ ਗੁਰਿੰਦਰਜੀਤ ਕੌਰ ਨਿਵਾਸੀ ਜਮਾਲਪੁਰ ਲੁਧਿਆਣਾ ਨਾਲ ਵਿਆਹ ਕਰਵਾਇਆ, ਜਿਸ ਨਾਲ ਉਸ ਨੇ 2003 ਵਿਚ ਸਵੀਡਨ ਵਿਚ ਜਾ ਕੇ ਤਲਾਕ ਲੈ ਲਿਆ। ਇਸ ਉਪਰੰਤ ਉਸਨੇ ਸਾਲ 2006 ਵਿਚ ਅਮਨਦੀਪ ਕੌਰ ਨਿਵਾਸੀ ਠੱਠੀਆਂ (ਅੰਮ੍ਰਿਤਸਰ) ਨਾਲ ਦੂਜਾ ਵਿਆਹ ਕਰਵਾਇਆ, ਜਿਸ ਦਾ ਕਥਿਤ ਤੌਰ 'ਤੇ 2006 'ਚ ਪੰਚਾਇਤੀ ਤੌਰ ਤੇ ਤਲਾਕ ਹੋ ਗਿਆ। ਇਸ ਦੇ ਬਾਅਦ ਉਸ ਨੇ ਸਾਲ 2007 ਵਿਚ ਸੰਦੀਪ ਕੌਰ ਨਿਵਾਸੀ ਮਾਂਗੇਵਾਲ ਲੁਧਿਆਣਾ ਦੇ ਨਾਲ ਵਿਆਹ ਕਰਵਾਇਆ ਜੋ ਮੋਗਾ ਵਿਖੇ ਹੋਈ। ਕਥਿਤ ਦੋਸ਼ੀ ਨੇ ਉਕਤ ਵਿਆਹ ਜਲੰਧਰ ਦੇ ਪਿੰਡ ਕੁੱਕੜ ਦਾ ਗਲਤ ਪਤਾ ਦੇ ਕੇ ਜਲੰਧਰ ਵਿਖੇ ਰਜਿਸਟਰ ਕਰਵਾ ਲਈ। ਕਥਿਤ ਦੋਸ਼ੀ ਨੇ ਸੰਦੀਪ ਕੌਰ ਤੋਂ ਸਵੀਡਨ ਭਾਸ਼ਾ ਵਿਚ ਲਿਖੇ ਤਲਾਕ ਨਾਮੇ ਤੇ ਸਾਲ 2008 ਵਿਚ ਦਸਤਖਤ ਕਰਵਾ ਲਏ ਅਤੇ ਉਸ ਨੂੰ ਤਲਾਕ ਦੇ ਦਿੱਤਾ। ਇਸ ਉਪਰੰਤ ਉਸ ਨੇ ਸੰਦੀਪ ਕੌਰ ਨਿਵਾਸੀ ਮੁਬੰਈ ਹਾਲ ਇਟਲੀ ਨਾਲ ਇੰਟਰਨੈੱਟ ਤੇ ਸਬੰਧ ਸਥਾਪਿਤ ਕਰਕੇ ਸਾਲ 2009 ਵਿਚ ਵਿਆਹ ਕਰਵਾ ਲਿਆ ਅਤੇ ਜੂਨ 2013 ਵਿਚ ਉਸ ਨੂੰ ਤਲਾਕ ਦੇ ਦਿੱਤਾ। ਸੰਦੀਪ ਕੌਰ ਇਸ ਸਮੇਂ ਸਵੀਡਨ ਵਿਚ ਰਹਿੰਦੀ ਹੈ। ਜ਼ਿਲਾ ਪੁਲਸ ਮੁਖੀ ਮੋਗਾ ਨੂੰ ਦਿੱਤੇ ਸ਼ਿਕਾਇਤ ਪੱਤਰ ਵਿਚ ਸੰਦੀਪ ਕੌਰ ਨਿਵਾਸੀ ਮਾਂਗੇਵਾਲਾ ਨੇ ਦੋਸ਼ ਲਗਾਇਆ ਸੀ ਕਿ ਕਥਿਤ ਦੋਸ਼ੀ ਹਰਵਿੰਦਰਜੀਤ ਸਿੰਘ ਨੇ ਆਪਣੇ ਪਰਿਵਾਰਕ ਮੈਂਬਰਾਂ ਅਤੇ ਰਿਸ਼ਤੇਦਾਰਾਂ ਨਾਲ ਮਿਲੀਭੁਗਤ ਕਰਕੇ ਆਪਣੀ ਪਤਨੀ ਅਮਨਦੀਪ ਕੌਰ ਨਿਵਾਸੀ ਪਿੰਡ ਠੱਠੀਆਂ (ਅੰਮ੍ਰਿਤਸਰ) ਨੂੰ ਤਲਾਕ ਦਿੱਤੇ ਵਗੈਰ ਮੇਰੇ ਨਾਲ ਵਿਆਹ ਕਰਵਾਇਆ ਹੈ ਅਤੇ ਮੈਨੂੰ ਧੋਖੇ ਵਿਚ ਰੱਖ ਕੇ ਉਕਤ ਵਿਆਹ ਰਜਿਸਟਰ ਕਰਵਾਇਆ। ਉਸਨੇ ਦੋਸ਼ ਲਗਾਇਆ ਕਿ ਇਸ ਤਰ•ਾਂ ਕਥਿਤ ਦੋਸ਼ੀ ਨੇ ਉਸ ਤੋਂ ਧੋਖੇ ਨਾਲ ਸਵੀਡਨ ਭਾਸ਼ਾ 'ਚ ਲਿਖੇ ਤਲਾਕ ਨਾਮੇ ਤੇ ਦਸਤਖਤ ਕਰਵਾ ਲਏ ਅਤੇ ਉਸ ਦਾ ਦਾਜ ਦਹੇਜ ਹੋਰ ਸਾਰਾ ਸਮਾਨ ਹੜੱਪ ਕਰ ਲਿਆ। ਇਸ ਤਰ•ਾਂ ਮੇਰੇ ਨਾਲ ਉਸ ਨੇ ਧੋਖਾਦੇਹੀ ਕੀਤੀ ਹੈ। ਜ਼ਿਲਾ ਪੁਲਸ ਮੁਖੀ ਮੋਗਾ ਦੇ ਆਦੇਸ਼ਾਂ ਤੇ ਇਸਦੀ ਜਾਂਚ ਥਾਣਾ ਐਨ.ਆਰ.ਆਈ. ਮੋਗਾ ਵਲੋਂ ਕੀਤੀ ਗਈ ਸੀ। ਕਥਿਤ ਦੋਸ਼ੀ ਹਰਵਿੰਦਰਜੀਤ ਸਿੰਘ ਸਵੀਡਨ ਹੋਣ ਕਰਕੇ ਪੁਲਸ ਦੇ ਕਾਬੂ ਨਹੀਂ ਆ ਸਕਿਆ ਜਿਸ ਤੇ ਥਾਣਾ ਐਨ.ਆਰ.ਆਈ. ਮੋਗਾ ਵਲੋਂ ਐਲ.ਓ.ਸੀ ਜਾਰੀ ਕਰਵਾਇਆ ਗਿਆ ਸੀ ਤਾਂ ਕਿ ਵਿਦੇਸ਼ ਤੋਂ ਆਉਂਦੇ ਸਮੇਂ ਏਅਰਪੋਰਟ ਤੇ ਕਾਬੂ ਕੀਤਾ ਜਾ ਸਕੇ। ਡੀ.ਐਸ.ਪੀ. ਹਰਿੰਦਰ ਸਿੰਘ ਡੋਡ ਨੇ ਦੱਸਿਆ ਕਿ ਕਥਿਤ ਦੋਸ਼ੀ ਹਰਵਿੰਦਰਜੀਤ ਸਿੰਘ ਜਦੋਂ 25 ਜਨਵਰੀ 2014 ਨੂੰ ਸਵੀਡਨ ਤੋਂ ਇੰਡੀਆ ਆਇਆ ਤਾਂ ਉਸ ਨੂੰ ਇੰਦਰਾ ਗਾਂਧੀ ਇੰਟਰਨੈਸ਼ਨਲ ਏਅਰਪੋਰਟ ਤੇ ਇੰਮੀਗ੍ਰੇਸ਼ਨ ਅਧਿਕਾਰੀਆਂ ਵਲੋਂ ਐਲ.ਓ.ਸੀ ਦੇ ਅਧਾਰ ਤੇ ਰੋਕਿਆ ਜਿਸ ਦੀ ਜਾਣਕਾਰੀ ਇੰਮੀਗ੍ਰੇਸ਼ਨ ਅਧਿਕਾਰੀਆਂ ਵਲੋਂ ਐਨ.ਆਰ.ਆਈ. ਥਾਣਾ ਮੋਗਾ ਨੂੰ ਦਿੱਤੀ ਗਈ, ਜਿਸ ਤੇ ਕਥਿਤ ਦੋਸ਼ੀ ਨੂੰ ਗ੍ਰਿਫਤਾਰ ਕੀਤਾ ਗਿਆ, ਜਿਸ ਨੂੰ ਅੱਜ ਮਾਨਯੋਗ ਸੀ.ਜੇ.ਐਮ. ਮੋਗਾ ਦੀ ਅਦਾਲਤ 'ਚ ਪੇਸ਼ ਕੀਤਾ ਗਿਆ। ਅਦਾਲਤ ਵਲੋਂ ਉਸ ਨੂੰ ਜੁਡੀਸ਼ੀਅਲ ਹਿਰਾਸਤ ਵਿਚ ਭੇਜਣ ਦਾ ਆਦੇਸ਼ ਦਿੱਤਾ। ਇਸ ਮਾਮਲੇ ਦੀ ਅਗਲੇਰੀ ਜਾਂਚ ਥਾਣਾ ਐਨ.ਆਰ.ਆਈ. ਮੋਗਾ ਦੇ ਸਹਾਇਕ ਥਾਣੇਦਾਰ ਤੇਜਿੰਦਰ ਸਿੰਘ ਵਲੋਂ ਕੀਤੀ ਜਾ ਰਹੀ ਹੈ।
 
Top