ਜਦੋਂ 30,000 ਲੋਕਾਂ ਨੇ ਧੜੱਲੇ ਨਾਲ ਕੀਤੀ ਗੋਬਰ ਦੀ ਆਨਲਾ&#25

[MarJana]

Prime VIP


ਨਵੀਂ ਦਿੱਲੀ- ਕਿਹਾ ਜਾਂਦਾ ਹੈ ਕਿ ਇਨਸਾਨ ਨੂੰ ਖੁਦ ਨੂੰ ਸਮੇਂ ਦੇ ਨਾਲ ਬਦਲਦੇ ਰਹਿਣਾ ਚਾਹੀਦਾ ਅਤੇ ਖਾਸ ਕਰਕੇ ਇਸ ਤਕਨੀਕ ਦੇ ਯੁੱਗ 'ਚ ਉਸ ਨੂੰ ਨਵੇਂ-ਨਵੇਂ ਸੱਦਿਆਂ ਨਾਲ ਰੂ-ਬ-ਰੂ ਹੁੰਦੇ ਰਹਿਣਾ ਚਾਹੀਦਾ ਨਹੀਂ ਤਾਂ ਉਹ ਸੋਸਾਇਟੀ 'ਚ ਆਪਣੀ ਇਕ ਵੱਖਰੀ ਪਛਾਣ ਨਹੀਂ ਬਣਾ ਸਕਦਾ ਪਰ ਇੰਨਾ ਵੀ ਅਪਡੇਸ਼ਨ ਕੀ ਕੋਈ ਗੋਬਰ ਦੀ ਖਰੀਦਦਾਰੀ ਕਰੋ ਉਹ ਵੀ ਆਨਲਾਈਨ। ਇਕ ਵੈੱਬਸਾਈਟ ਨੇ ਆਪਣੀ ਸਾਈਟ 'ਤੇ ਬੁਲਸ਼ਿਟ ਯਾਨੀ ਗੋਬਰ ਤੱਕ ਵੇਚ ਦਿੱਤਾ ਅਤੇ ਤਾਂ ਲੋਕਾਂ ਨੇ ਇਸ ਗੋਬਰ ਦੀ ਧੜੱਲੇ ਨਾਲ ਖਰੀਦਦਾਰੀ ਕੀਤੀ। ਜਿਸ ਦੇ ਚੱਲਦੇ ਦੇਖਦੇ ਹੀ ਦੇਖਦੇ ਇਸ ਵੈੱਬਸਾਈਟ 'ਤੇ ਮੌਜੂਦ ਗੋਬਰ ਦੇ 30 ਹਜ਼ਾਰ ਪੈਕ ਵਿਕ ਗਏ। ਜੀ ਹਾਂ! ਇਹ ਸੱਚ ਹੈ। ਵਿਗਿਆਪਨ 'ਚ ਸਾਫ-ਸਾਫ ਕਿਹਾ ਸੀ ਕਿ ਉਹ ਬੁਲਸ਼ਿਟ ਯਾਨੀ ਗੋਬਰ ਵੇਚਣ ਜਾ ਰਹੇ ਹਨ। ਫਿਰ ਵੀ 30 ਹਜ਼ਾਰ ਅਮਰੀਕੀ ਲੋਕਾਂ ਨੇ ਧੜਾ-ਧੜ ਆਡਰ ਦੇ ਦਿੱਤਾ। ਸਿਰਫ 30 ਮਿੰਟਾਂ 'ਚ ਪ੍ਰਾਡੈਕਟ ਆਊਟ ਆਫ ਸੇਲ ਹੋ ਗਿਆ। ਇਕ ਬਾਕਸ ਦੀ ਕੀਮਤ ਕਰੀਬ 384 ਰੁਪਏ ਸੀ। ਦੱਸਿਆ ਜਾਂਦਾ ਹੈ ਕਿ ਅਮਰੀਕਾ 'ਚ ਥੈਂਕਸ ਗਿਵਿੰਗ ਡੇ ਤੋਂ ਬਾਅਦ ਦਾ ਸ਼ੁੱਕਰਵਾਰ ਬਲੈਕ ਫ੍ਰਾਈਡੇ ਕਿਹਾ ਜਾਂਦਾ ਹੈ। ਇਸ ਦੇ ਨਾਲ ਕ੍ਰਿਸਮਿਸ ਖਰੀਦਦਾਰੀ ਸੀਜ਼ਨ ਦੀ ਸ਼ੁਰੂਆਤ ਹੁੰਦੀ ਹੈ ਅਤੇ ਲੋਕ ਜਮ ਕੇ ਖਰੀਦਦਾਰੀ ਕਰਦੇ ਹਨ।​
 
Top