Punjab News ਸੱਜਣ ਕੁਮਾਰ ਖਿਲਾਫ਼ 24 ਮਈ ਨੂੰ ਹੋਵੇਗੀ ਸੁਣਵਾਈ

yaarinuk

Member
ਨਵੀਂ ਦਿੱਲੀ, 15 ਮਈ (ਜਗਤਾਰ ਸਿੰਘ)- ਸਿੱਖ ਕਤਲੇਆਮ ਦੇ ਇਕ ਮਾਮਲੇ ਵਿਚ ਕਾਂਗਰਸੀ ਆਗੂ ਸੱਜਣ ਕੁਮਾਰ ਖਿਲਾਫ਼ ਦਿੱਲੀ ਹਾਈਕੋਰਟ ਵਿਚ 24 ਮਈ ਨੂੰ ਸੁਣਵਾਈ ਹੋਵੇਗੀ | ਇਸ ਮਾਮਲੇ ਵਿਚ ਅੱਜ ਹਾਈਕੋਰਟ ਦੇ ਜੱਜ ਸੁਰੇਸ਼ ਕੈਤ ਨੇ ਪੀੜਤਾਂ ਵਲੋਂ ਪੇਸ਼ ਹੋਏ ਵਕੀਲ ਸ: ਐਚ.ਐਸ.ਫੂਲਕਾ ਨੂੰ ਆਪਣੀ ਲਿਖਤੀ ਬਹਿਸ ਦੇ ਕਾਗਜ਼ਾਤ ਅਦਾਲਤ ਵਿਚ ਜਮ੍ਹਾਂ ਕਰਵਾਉਣ ਦੀ ਹਦਾਇਤ ਦਿੱਤੀ | ਜ਼ਿਕਰਯੋਗ ਹੈ ਕਿ ਹੇਠਲੀ ਅਦਾਲਤ ਨੇ ਸੱਜਣ ਕੁਮਾਰ ਤੇ ਪੰਜ ਹੋਰ ਵਿਅਕਤੀਆਂ ਖਿਲਾਫ਼ 1984 ਵਿਚ ਸੁਲਤਾਨਪੁਰੀ ਖੇਤਰ ਵਿਚ ਸੁਰਜੀਤ ਸਿੰਘ ਨੂੰ ਕਤਲ ਕਰਨ ਦੇ ਦੋਸ਼ ਆਇਦ ਕੀਤੇ ਸਨ ਤੇ ਦਸੰਬਰ 2010 ਵਿਚ ਸੁਣਵਾਈ ਪੂਰੀ ਹੋਣ 'ਤੇ ਹੇਠਲੀ ਅਦਾਲਤ ਨੇ ਫ਼ੈਸਲਾ ਰਾਖਵਾਂ ਰੱਖ ਲਿਆ ਸੀ | ਸੱਜਣ ਕੁਮਾਰ ਨੇ ਹੇਠਲੀ ਅਦਾਲਤ ਵਲੋਂ ਉਸ ਉੱਪਰ ਕਤਲ ਤੇ ਦੰਗਾ ਫੈਲਾਉਣ ਦੇ ਤੈਅ ਕੀਤੇ ਦੋਸ਼ਾਂ ਨੂੰ ਹਾਈਕੋਰਟ ਵਿਚ ਚੁੁਣੌਤੀ ਦਿੱਤੀ ਸੀ | ਮਾਮਲੇ ਦੀ ਸ਼ਿਕਾਇਤ ਕਰਤਾ ਸ਼ੀਲਾ ਕੌਰ ਨੇ ਹਾਈਕੋਰਟ 'ਚ ਅਰਜ਼ੀ ਦਾਖਲ ਕਰਕੇ ਸੱਜਣ ਕੁਮਾਰ 'ਤੇ ਕਤਲ ਦੀ ਸਾਜ਼ਿਸ਼ ਦੇ ਦੋਸ਼ ਸ਼ਾਮਿਲ ਕਰਨ ਦੀ ਅਪੀਲ ਕੀਤੀ ਸੀ | ਸੱਜਣ ਕੁਮਾਰ ਖਿਲਾਫ਼ ਨਾਨਾਵਤੀ ਕਮਿਸ਼ਨ ਦੀ ਸਿਫ਼ਾਰਸ਼ 'ਤੇ ਇਹ ਮਾਮਲਾ ਦਰਜ ਕੀਤਾ ਗਿਆ ਸੀ | ਮਾਮਲੇ ਵਿਚ ਸੀ. ਬੀ. ਆਈ. ਨੇ 2010 ਵਿਚ ਅਦਾਲਤ ਵਿਚ ਦੋਸ਼ ਪੱਤਰ ਦਾਖ਼ਲ ਕੀਤਾ ਸੀ ਤੇ ਜੁਲਾਈ, 2010 ਵਿਚ ਦੋਸ਼ੀਆਂ ਖਿਲਾਫ਼ ਦੋਸ਼ ਤੈਅ ਹੋਏ ਸਨ |
 
Top