Punjab News ਅੰਮਿ੍ਤਸਰ ਨੇੜੇ ਕਾਰ ਨੂੰ ਲੱਗੀ ਅੱਗ-2 ਵਿਅਕਤੀ ਝੁਲ&#2

[JUGRAJ SINGH]

Prime VIP
Staff member

ਤੀਸਰੇ ਅੱਧ ਸੜੇ ਵਿਅਕਤੀ ਦੀ ਕੋਈ ਹੋਰ ਗੱਡੀ ਵੱਜਣ ਨਾਲ ਮੌਤ
ਮਾਨਾਂਵਾਲਾ, 22 ਜਨਵਰੀ (ਗੁਰਦੀਪ ਸਿੰਘ ਨਾਗੀ)-ਅੰਮਿ੍ਤਸਰ-ਜਲੰਧਰ ਸ਼ੇਰਸ਼ਾਹ ਸੂਰੀ ਮਾਰਗ 'ਤੇ ਮਾਨਾਂਵਾਲਾ ਵਿਖੇ ਪਿੰਗਲਵਾੜਾ ਦੇ ਸਾਹਮਣੇ ਤੜਕਸਾਰ ਵਾਪਰੇ ਇਕ ਦਰਦਨਾਕ ਹਾਦਸੇ 'ਚ ਅੰਮਿ੍ਤਸਰ ਤੋਂ ਚੰਡੀਗੜ੍ਹ ਜਾ ਰਹੀ ਇਕ ਕਾਰ ਨੂੰ ਅੱਗ ਲੱਗਣ ਨਾਲ ਇਸ ਵਿਚ ਸਵਾਰ ਦੋ ਵਿਅਕਤੀਆਂ ਦੇ ਬੁਰੀ ਤਰ੍ਹਾਂ ਝੁਲਸ ਜਾਣ ਕਰ ਕੇ ਮੌਕੇ 'ਤੇ ਹੀ ਮੌਤ ਹੋ ਗਈ ਜਦੋਂ ਕਿ ਸੜਕ ਦੇ ਦੂਜੇ ਕਿਨਾਰੇ ਇਕ ਹੋਰ ਅਣਪਛਾਤੇ ਵਿਅਕਤੀ ਦੀ ਅੱਧ ਸੜੀ ਤੇ ਨਗਨ ਹਾਲਤ ਵਿਚ ਲਾਸ਼ ਮਿਲੀ, ਜਿਸ ਬਾਰੇ ਕਿਆਸ ਕੀਤਾ ਜਾ ਰਿਹਾ ਹੈ ਕਿ ਉਹ ਵੀ ਕਾਰ ਵਿਚ ਹੀ ਸਵਾਰ ਸੀ ਤੇ ਅੱਗ ਲੱਗਣ ਤੋਂ ਬਾਅਦ ਕਾਰ ਵਿਚੋਂ ਨਿਕਲ ਕੇ ਆਪਣਾ ਬਚਾਅ ਕਰਨ ਲਈ ਦੌੜਨ ਸਮੇਂ ਕਿਸੇ ਹੋਰ ਗੱਡੀ ਦੀ ਲਪੇਟ ਵਿਚ ਆ ਗਿਆ ਹੋਵੇਗਾ | ਪ੍ਰਾਪਤ ਜਾਣਕਾਰੀ ਅਨੁਸਾਰ ਸੁਰਿੰਦਰ ਸਿੰਘ ਪੁੱਤਰ ਦਲੀਪ ਸਿੰਘ ਵਾਸੀ 167, ਰਾਣਾ ਗਾਰਡਨ (ਅਲਫਾ ਵਨ ਦੇ ਪਿੱਛੇ), ਅੰਮਿ੍ਤਸਰ ਆਪਣੀ ਕਾਰ ਸ਼ੈਵਰਲੇ (ਬੀਟ) ਨੰਬਰ ਪੀ. ਬੀ.02 ਸੀ. ਬੀ1670 'ਤੇ ਘਰੋਂ ਇਕੱਲਾ ਹੀ ਪੀ. ਜੀ. ਆਈ. ਚੰਡੀਗੜ੍ਹ ਲਈ 3.45 'ਤੇ ਰਵਾਨਾ ਹੋਇਆ ਸੀ ਅਤੇ ਰਸਤੇ ਵਿਚੋਂ ਦੋ ਹੋਰ ਵਿਅਕਤੀ ਕਾਰ ਵਿਚ ਸਵਾਰ ਹੋ ਗਏ ਸਨ | ਜਦੋਂ ਇਹ ਕਾਰ ਲਗਭਗ 4.30 ਵਜੇ ਮਾਨਾਂਵਾਲਾ ਵਿਖੇ ਪਿੰਗਲਵਾੜਾ ਦੇ ਸਾਹਮਣੇ ਪੱੁਜੀ ਤਾਂ ਕਾਰ ਨੂੰ ਅੱਗ ਲੱਗ ਗਈ | ਸ਼ੈਵਰਲੇ ਦੀ ਡੀਜ਼ਲ ਕਾਰ ਨੂੰ ਅੱਗ ਲੱਗਣ ਦਾ ਕਾਰਨ ਸ਼ਾਰਟ ਸਰਕਟ ਹੀ ਮੰਨਿਆ ਜਾ ਰਿਹਾ ਹੈ ਪਰ ਪੂਰੀ ਤਰ੍ਹਾਂ ਆਟੋ ਲਾਕ ਹੋਣ ਕਰਕੇ ਅਗਲੀਆਂ ਸੀਟਾਂ 'ਤੇ ਬੈਠੇ ਦੋਵਾਂ ਵਿਅਕਤੀਆਂ ਨੂੰ ਬਾਹਰ ਨਿਕਲਣ ਤੱਕ ਦਾ ਮੌਕਾ ਨਾ ਮਿਲ ਸਕਿਆ ਤੇ ਤੀਸਰਾ ਵਿਅਕਤੀ ਜਾਨ ਬਚਾਉਣ ਲਈ ਭਾਵੇਂ ਕਿਸੇ ਤਰ੍ਹਾਂ ਕਾਰ ਵਿਚੋਂ ਨਿਕਲਣ ਵਿਚ ਤਾਂ ਸਫਲ ਹੋ ਗਿਆ ਪਰ ਬਦਕਿਸਮਤੀ ਨਾਲ ਉਹ ਵੀ ਬਚ ਨਹੀਂ ਸਕਿਆ | ਥਾਣਾ ਚਾਟੀਵਿੰਡ ਦੇ ਐੱਸ. ਐੱਚ. ਓ. ਲਖਵਿੰਦਰ ਸਿੰਘ ਤੇ ਏ. ਐੱਸ. ਆਈ. ਸੁਰਿੰਦਰਪਾਲ ਸਿੰਘ ਨੇ ਮਿ੍ਤਕ ਸੁਰਿੰਦਰ ਸਿੰਘ ਦੇ ਪਰਿਵਾਰ ਦੇ ਬਿਆਨਾਂ ਦੇ ਆਧਾਰ 'ਤੇ ਤਫਤੀਸ਼ ਆਰੰਭ ਦਿੱਤੀ ਹੈ | ਏ. ਐੱਸ. ਆਈ. ਨੇ ਦੱਸਿਆ ਕਿ ਸੁਰਿੰਦਰ ਸਿੰਘ ਦੀ ਪਹਿਚਾਣ ਉਸ ਦੇ ਕੜੇ ਤੋਂ ਹੋਈ, ਜੋ ਉਸ ਦੇ ਬੁਰੀ ਤਰ੍ਹਾਂ ਸੜਨ ਤੋਂ ਬਾਅਦ ਕਾਰ ਦੀ ਡਰਾਈਵਰ ਸੀਟ 'ਤੇ ਪਿਆ ਸੀ ਜਦੋਂਕਿ ਨਾਲ ਵਾਲੀ ਅਗਲੀ ਸੀਟ 'ਤੇ ਬੈਠੇ ਵਿਅਕਤੀ, ਜਿਸ ਦਾ ਸਰੀਰ ਬੁਰੀ ਤਰ੍ਹਾਂ ਸੜ ਚੁੱਕਾ ਸੀ ਅਤੇ ਸੜਕ ਦੇ ਦੂਜੇ ਕਿਨਾਰੇ ਮਿਲੀ ਲਾਸ਼ ਦੀ ਸ਼ਨਾਖਤ ਨਹੀਂ ਹੋ ਸਕੀ | ਦੋਵਾਂ ਲਾਸ਼ਾਂ ਨੂੰ 72 ਘੰਟਿਆਂ ਵਾਸਤੇ ਸਿਵਲ ਹਸਪਤਾਲ ਰੱਖਿਆ ਗਿਆ ਹੈ | ਪੁਲਿਸ ਨੇ ਦੱਸਿਆ ਕਿ ਨੇੜਲੇ ਪਿੰਡਾਂ ਦੇ ਲੋਕਾਂ ਨੇ ਮੌਕੇ 'ਤੇ ਪੁੱਜ ਕੇ ਕਾਰ ਨੂੰ ਲੱਗੀ ਅੱਗ ਬੁਝਾਉਣ ਦੀ ਕੋਸ਼ਿਸ਼ ਕੀਤੀ ਪ੍ਰੰਤੂ ਕਾਰ ਸਵਾਰਾਂ ਨੂੰ ਬਚਾਉਣ 'ਚ ਨਾਕਾਮ ਰਹੇ |
 
Top