ਕੈਟਰੀਨਾ ਨੇ ਠੁਕਰਾਈ 'ਕ੍ਰਿਸ਼-2'

chief

Prime VIP
ਕੈਟਰੀਨਾ ਨੇ ਠੁਕਰਾਈ 'ਕ੍ਰਿਸ਼-2'


ਕੈਟਰੀਨਾ ਕੈਫ਼ ਦੀ ਖਵਾਹਿਸ਼ ਸੁਪਰ ਸਟਾਰ ਰਿਤਿਕ ਰੌਸ਼ਨ ਨਾਲ ਕੰਮ ਕਰਨ ਦੀ ਸੀ, ਪਰ ਹੁਣ ਜਦੋਂ ਫਿਲਮ 'ਕ੍ਰਿਸ਼-2' ਵਿੱਚ ਉਹਨਾਂ ਨੂੰ ਇਹ ਮੌਕਾ ਮਿਲਿਆ ਤਾਂ ਦਿਲ 'ਤੇ ਪੱਥਰ ਰੱਖਦੇ ਹੋਏ ਉਹਨਾਂ ਨੂੰ ਨਾਂਹ ਕਹਿਣੀ ਪਈ।

ਸੂਤਰਾਂ ਦੇ ਮੁਤਾਬਿਕ, ਦੋ ਹਫ਼ਤੇ ਪਹਿਲਾਂ ਨਿਰਮਾਤਾ-ਨਿਰਦੇਸ਼ਕ ਰਾਕੇਸ਼ ਰੌਸ਼ਨ ਆਪਣੀ ਸਫ਼ਲ ਫਿਲਮ 'ਕ੍ਰਿਸ਼' ਦੇ ਸੀਕਵਲ 'ਕ੍ਰਿਸ਼-2' ਦਾ ਆਫ਼ਰ ਲੈ ਕੇ ਕੈਟਰੀਨਾ ਕੋਲ ਪੁੱਜੇ। ਉਹਨਾਂ ਦੀ ਖੁਸ਼ੀ ਦਾ ਠਿਕਾਣਾ ਹੀ ਨਹੀਂ ਰਿਹਾ। ਉਹਨਾਂ ਨੇ ਸੋਚਿਆ ਨਹੀਂ ਸੀ ਕਿ ਐਨੀ ਜਲਦੀ ਉਹਨਾਂ ਦੀ ਰਿਤਿਕ ਨਾਲ ਕੰਮ ਕਰਨ ਦੀ ਇੱਛਾ ਪੂਰੀ ਹੋ ਜਾਵੇਗੀ।

ਉਹਨਾਂ ਨੇ ਤੁਰੰਤ 'ਕ੍ਰਿਸ਼-2' ਲਈ ਆਪਣੀ ਮੰਜੂਰੀ ਦੇ ਦਿੱਤੀ, ਪਰ ਸ਼ੂਟਿੰਗ ਦੀ ਤਾਰੀਖ ਨੂੰ ਲੈ ਕੇ ਕੈਟਰੀਨਾ ਨੂੰ ਫਿਲਮ ਵਿਚ ਕੰਮ ਕਰਨ ਤੋਂ ਨਾਂਹ ਕਰਨੀ ਪਈ। ਕੈਟਰੀਨਾ ਦੀ ਇਹ ਪ੍ਰਤੀਕਿਰਿਆ ਦੇਖ ਕੇ ਰਾਕੇਸ਼ ਨੇ ਉਹਨਾਂ ਤੋਂ ਇਨਕਾਰ ਦਾ ਕਾਰਨ ਪੁੱਛਿਆ ਤਾਂ ਕੈਟਰੀਨਾ ਨੇ ਕਿਹਾ ਕਿ ਜੋ ਤਾਰੀਖ ਉਹ ਮੰਗ ਰਹੇ ਹਨ, ਉਹ ਉਹਨਾਂ ਨੇ ਕਰਨ ਜੌਹਰ ਦੀ 'ਦੋਸਤਾਨਾ-2' ਫਿਲਮ ਲਈ ਦਿੱਤੀ ਹੋਈ ਹੈ।

ਕੈਟਰੀਨਾ ਦੀ ਮਜ਼ਬੂਰੀ ਨੂੰ ਸਮਝਦੇ ਹੋਏ ਰਾਕੇਸ਼ ਨੇ ਕੈਟਰੀਨਾ ਨੂੰ ਕਿਹਾ ਕਿ ਉਹ 'ਕ੍ਰਿਸ਼-2' ਵਿੱਚ ਉਹਨਾਂ ਨੂੰ ਰਿਤਿਕ ਨਾਲ ਕਾਸਟ ਕਰਨਾ ਚਾਹੁੰਦੇ ਹਨ, ਇਸ ਲਈ ਉਹ ਤਾਰੀਖਾਂ ਨਾਲ ਤਾਲਮੇਲ ਬਿਠਾਉਣ ਦੀ ਕੋਸ਼ਿਸ਼ ਕਰਨਗੇ।
 
Top