Punjab News ਸੁਪਰੀਮ ਕੋਰਟ ਨੇ 2ਜੀ ਸਪੈਕਟਰਮ ਦੇ 122 ਲਾਇਸੈਂਸ ਕੀਤੇ

Android

Prime VIP
Staff member
1. ਪੀ. ਚਿਦੰਬਰਮ ਨੂੰ ਰਾਹਤ, ਭੁਮਿਕਾ ਦੀ ਜਾਂਚ ਦੀ ਮੰਗ 'ਤੇ ਫੈਸਲਾ ਸੁਣਵਾਈ ਅਦਾਲਤ 'ਤੇ ਛੱਡਿਆ

2. ਸ਼ੇਅਰ ਵੇਚਣ ਵਾਲੀਆਂ ਤਿੰਨ ਕੰਪਨੀਆਂ ਨੂੰ 5-5 ਕਰੋੜ ਰੁ. ਜੁਰਮਾਨਾ

3. ਟ੍ਰਾਈ ਨੂੰ 2ਜੀ ਸਪੈਰਟ੍ਰਮ ਵੰਡ ਲਈ ਤਾਜਾ ਸਿਫਾਰਿਸ਼ਾਂ ਦੇਣ ਨੂੰ ਕਿਹਾ

4. 2ਜੀ ਘਪਲਾ ਆਜ਼ਾਦ ਭਾਰਤ ਦਾ ਸੱਭ ਤੋਂ ਵੱਡਾ ਭ੍ਰਿਸ਼ਟਾਚਾਰ ਦਾ ਮਾਮਲਾ : ਭਾਜਪਾ


ਨਵੀਂ ਦਿੱਲੀ : 2-ਜੀ ਸਪੈਕਟ੍ਰਮ ਵੰਡ ਮਾਮਲੇ 'ਚ ਵੀਰਵਾਰ ਨੂੰ ਇਕ ਅਤਿਅੰਤ ਅਹਿਮ ਫੈਸਲਾ ਦਿੰਦੇ ਹੋਏ ਸੁਪਰੀਮ ਕੋਰਟ ਨੇ 11 ਦੂਰਸੰਚਾਰ ਕੰਪਨੀਆਂ ਨੂੰ ਵੰਡੇ ਗਏ 122 ਲਾਇਸੈਂਸ ਰੱਦ ਕਰਨ ਦੇ ਨਾਲ ਹੀ ਇਨ੍ਹਾਂ ਕੰਪਨੀਆਂ ਨੂੰ 5-5 ਕਰੋੜ ਰੁਪਏ ਜੁਰਮਾਨਾ ਲਾਉਣ ਦਾ ਹੁਕਮ ਦਿੱਤਾ।
ਚਿਦਾਂਬਰਮ ਬਾਰੇ ਫੈਸਲਾ ਹੇਠਲੀ ਅਦਾਲਤ ਕਰੇਗੀ : ਮਾਣਯੋਗ ਜੀ. ਐੱਸ. ਸਿੰਘਵੀ ਅਤੇ ਜਸਟਿਸ ਏ. ਕੇ. ਗਾਂਗੁਲੀ 'ਤੇ ਆਧਾਰਿਤ ਬੈਂਚ ਨੇ ਸਾਬਕਾ ਦੂਰਸੰਚਾਰ ਮੰਤਰੀ ਏ. ਰਾਜਾ ਦੇ ਨਾਲ ਹੀ ਕੇਂਦਰੀ ਗ੍ਰਹਿ ਮੰਤਰੀ ਪੀ. ਚਿਦਾਂਬਰਮ ਨੂੰ 2-ਜੀ ਸਪੈਕਟ੍ਰਮ ਵੰਡ ਮਾਮਲੇ 'ਚ ਸਹਿ ਦੋਸ਼ੀ ਬਣਾਉਣ ਦੀ ਪਟੀਸ਼ਨ 'ਤੇ ਕਿਹਾ ਕਿ ਇਸ ਦਾ ਫੈਸਲਾ ਹੇਠਲੀ ਅਦਾਲਤ ਕਰੇਗੀ। ਮਾਣਯੋਗ ਜੱਜਾਂ ਨੇ ਕਿਹਾ ਕਿ ਚਿਦਾਂਬਰਮ ਨੂੰ ਸਹਿ ਦੋਸ਼ੀ ਬਣਾਉਣ ਬਾਰੇ ਪਟੀਸ਼ਨ 'ਤੇ ਫੈਸਲਾ ਸੀ. ਬੀ. ਆਈ. ਦੀ ਵਿਸ਼ੇਸ਼ ਅਦਾਲਤ ਕਰੇਗੀ, ਜਿਸ ਦਾ ਫੈਸਲਾ ਸ਼ਨੀਵਾਰ ਨੂੰ ਆਉਣ ਦੀ ਸੰਭਾਵਨਾ ਹੈ।
ਗੈਰ-ਸੰਵਿਧਾਨਕ ਢੰਗ ਅਪਣਾਏ ਗਏ : ਮਾਣਯੋਗ ਜੱਜਾਂ ਨੇ ਕਿਹਾ ਕਿ 122 ਲਾਇਸੈਂਸਾਂ ਦੀ ਵੰਡ ਕਰਨ ਸਮੇਂ ਮਨਮਰਜ਼ੀ ਵਾਲੇ ਅਤੇ ਗੈਰ-ਸੰਵਿਧਾਨਿਕ ਢੰਗ ਅਪਣਾਏ ਗਏ। ਉਨ੍ਹਾਂ ਟ੍ਰਾਈ ਨੂੰ ਕਿਹਾ ਕਿ ਉਹ 2-ਜੀ ਲਾਇਸੈਂਸ ਵੰਡਣ ਲਈ ਤਾਜ਼ਾ ਸਿਫਾਰਸ਼ਾਂ ਕਰੇ। ਬੈਂਚ ਨੇ ਸਰਕਾਰ ਨੂੰ ਟ੍ਰਾਈ ਦੀਆਂ ਸਿਫਾਰਸ਼ਾਂ 'ਤੇ ਇਕ ਮਹੀਨੇ ਅੰਦਰ ਅਮਲ ਕਰਨ ਲਈ ਕਿਹਾ। ਬੈਂਚ ਨੇ ਇਹ ਵੀ ਕਿਹਾ ਕਿ ਸਪੈਕਟ੍ਰਮ ਦੀ ਵੰਡ 4 ਮਹੀਨਿਆਂ ਅੰਦਰ ਨਿਲਾਮੀ ਦੇ ਆਧਾਰ 'ਤੇ ਕੀਤੀ ਜਾਵੇ।
ਸਵਾਮੀ ਦੀ ਪਟੀਸ਼ਨ 'ਤੇ ਕੀਤਾ ਫੈਸਲਾ : ਬੈਂਚ ਨੇ ਇਹ ਫੈਸਲਾ ਗੈਰ ਸਰਕਾਰੀ ਸੰਗਠਨ ਸੀ. ਟੀ. ਆਈ. ਐੱਲ. ਅਤੇ ਜਨਤਾ ਪਾਰਟੀ ਦੇ ਪ੍ਰਧਾਨ ਸੁਬਰਾਮਣੀਅਮ ਸਵਾਮੀ ਦੀ ਪਟੀਸ਼ਨ 'ਤੇ ਕੀਤਾ। ਇਨ੍ਹਾਂ ਪਟੀਸ਼ਨਾਂ 'ਚ ਦੋਸ਼ ਲਾਇਆ ਗਿਆ ਸੀ ਕਿ 2008 'ਚ ਯੂ. ਪੀ. ਏ. ਸਰਕਾਰ ਦੇ ਪਹਿਲੇ ਕਾਰਜਕਾਲ 'ਚ ਰਾਜਾ ਵਲੋਂ ਸਪੈਕਟ੍ਰਮ ਲਾਇਸੈਂਸ ਵੰਡਣ ਸੰਬੰਧੀ ਘਪਲਾ ਕੀਤਾ ਗਿਆ। ਕੈਗ ਨੇ ਇਸ ਕਾਰਨ ਇਕ ਲੱਖ 76 ਹਜ਼ਾਰ ਕਰੋੜ ਰੁਪਏ ਦੇ ਨੁਕਸਾਨ ਦਾ ਅਨੁਮਾਨ ਲਾਇਆ ਹੈ। ਰਾਜਾ ਵਲੋਂ 9 ਹਜ਼ਾਰ ਕਰੋੜ ਰੁਪਏ ਤੋਂ ਵਧ ਦੀ ਕੀਮਤ 'ਚ 122 ਲਾਇਸੈਂਸ ਦਿੱਤੇ ਗਏ ਸਨ, ਜਦੋਂ ਕਿ 3-ਜੀ ਦੇ ਸਿਰਫ ਕੁਝ ਹੀ ਲਾਇਸੈਂਸਾਂ ਦੀ ਨਿਲਾਮੀ ਤੋਂ ਸਰਕਾਰ ਨੂੰ 69 ਹਜ਼ਾਰ ਕਰੋੜ ਰੁਪਏ ਮਿਲੇ ਸਨ।
ਕਿਹੜੀਆਂ ਕੰਪਨੀਆਂ ਹੋਣਗੀਆਂ ਪ੍ਰਭਾਵਿਤ : ਲਾਇਸੈਂਸ ਰੱਦ ਹੋਣ ਨਾਲ ਜਿਹੜੀਆਂ ਕੰਪਨੀਆਂ ਪ੍ਰਮੁੱਖ ਰੂਪ ਨਾਲ ਪ੍ਰ੍ਰਭਾਵਿਤ ਹੋਣਗੀਆਂ ਉਨ੍ਹਾਂ ਵਿਚ ਯੂਨੀਨਾਰ (ਯੂਨੀਟੈੱਕ ਅਤੇ ਨਾਰਵੇ ਦੀ ਟੈਲੀਨਾਰ ਦਾ ਸਾਂਝਾ ਅਦਾਰਾ), ਲੂਪ ਟੈਲੀਕਾਮ, ਸਿਸਟੇਮਾ ਸ਼ਿਆਮ, ਸਵਾਨ, ਐੱਸਟੇਲ, ਵੀਡੀਓਕਾਨ, ਟਾਟਾ ਅਤੇ ਆਇਡੀਆ ਸ਼ਾਮਲ ਹਨ। ਰਾਜਾ ਨੇ 2008 'ਚ (ਪਹਿਲਾਂ ਆਓ ਪਹਿਲਾਂ ਪਾਓ) ਦੇ ਆਧਾਰ 'ਤੇ ਜਿਹੜੇ 122 ਲਾਇਸੈਂਸ ਜਾਰੀ ਕੀਤੇ ਸਨ ਉਨ੍ਹਾਂ 'ਚ ਯੂਨੀਨਾਰ ਨੂੰ 22, ਲੂਪ ਨੂੰ 21, ਸਿਸਟੇਮਾ ਤੇ ਸ਼ਿਆਮ ਨੂੰ 21-21, ਡੀ. ਬੀ. ਨੂੰ 15, ਵੀਡੀਓਕਾਨ ਨੂੰ 21 ਅਤੇ ਆਇਡੀਆ ਨੂੰ 9 ਲਾਇਸੈਂਸ ਦਿੱਤੇ ਸਨ। ਟਾਟਾ ਨੂੰ ਤਿੰਨ ਲਾਇਸੈਂਸ ਮਿਲੇ ਸਨ।
 
Top