15,000 'ਚ ਮਿਲੇਗਾ ਐੱਪਲ ਦਾ 'ਆਈਫੋਨ-4'

[JUGRAJ SINGH]

Prime VIP
Staff member


ਨਵੀਂ ਦਿੱਲੀ—ਸਮਾਰਟਫੋਨ ਬਣਾਉਣ ਵਾਲੀ ਮਸ਼ਹੂਰ ਕੰਪਨੀ ਐੱਪਲ ਭਾਰਤੀ ਬਾਜ਼ਾਰ 'ਚ ਆਪਣੀ ਸਥਿਤੀ ਮਜ਼ਬੂਤ ਕਰਨ ਦੇ ਇਰਾਦੇ ਨਾਲ ਜਲਦੀ ਹੀ ਸਮਾਰਟਫੋਨ 'ਆਈਫੋਨ-4' ਰਿਲਾਂਚ ਕਰਨ ਜਾ ਰਹੀ ਹੈ। ਐੱਪਲ ਦਾ ਇਹ ਸਮਾਰਟਫੋਨ 26 ਜਨਵਰੀ ਤੱਕ ਆਪਣੀ ਧੂਮ ਮਚਾ ਦੇਵੇਗਾ।

ਖਬਰਾਂ ਮੁਤਾਬਕ ਕੰਪਨੀ ਨੇ ਇਹ ਫੈਸਲਾ ਭਾਰਤ 'ਚ ਘਟਦੀ ਵਿਕਰੀ ਅਤੇ ਮਾਰਕਿਟ ਸ਼ੇਅਰ ਨੂੰ ਧਿਆਨ 'ਚ ਰੱਖਦੇ ਹੋਏ ਲਿਆ ਹੈ। ਭਾਰਤੀ ਬਾਜ਼ਾਰ 'ਚ ਇਸ ਸਮਾਰਟਫੋਨ ਦੀ ਕੀਮਤ 15,000 ਰੁਪਏ ਰੱਖੀ ਗਈ ਹੈ, ਜਦੋਂ ਕਿ ਇਸ ਦੇ ਪਹਿਲੇ ਮਾਡਲ ਦੀ ਕੀਮਤ 26,500 ਰੁਪਏ ਸੀ। 8 ਜੀ. ਬੀ. ਵਾਲੇ 'ਆਈਫੋਨ-4' ਦੀ ਰਿਲਾਂਚਿੰਗ ਦੇ ਟੀਚੇ ਨਾਲ ਕੰਪਨੀ ਨੇ ਪਿਛਲੀ ਅਗਸਤ-ਸਤੰਬਰ ਤੋਂ ਹੀ 'ਆਈਫੋਨ-4' ਦਾ ਉਤਪਾਦਨ ਬੰਦ ਕਰ ਦਿੱਤਾ ਸੀ।

ਬਾਜ਼ਾਰ ਦੇ ਮਾਹਿਰਾਂ ਮੁਤਾਬਕ ਸੈਮਸੰਗ ਨੂੰ ਪਛਾੜਨ ਦੇ ਇਰਾਦੇ ਨਾਲ ਐੱਪਲ ਇਸ ਸਮਾਰਟਫੋਨ ਨੂੰ ਰਿਲਾਂਚ ਕਰਕੇ ਭਾਰਤੀ ਬਾਜ਼ਾਰ 'ਚ ਉਤਾਰ ਰਹੀ ਹੈ। ਜ਼ਿਕਰਯੋਗ ਹੈ ਕਿ ਭਾਰਤੀ ਬਾਜ਼ਾਰ 'ਚ 15,000 ਤੋਂ 20,000 ਦੀ ਕੀਮਤ ਦੇ ਮੋਬਾਇਲ ਖਰੀਦਣ ਵਾਲੇ ਲੋਕ ਵਧੇਰੇ ਸੈਮਸੰਗ 'ਤੇ ਹੀ ਆਪਣਾ ਦਾਅ ਲਗਾਉਂਦੇ ਹਨ ਪਰ ਹੁਣ 'ਆਈਫੋਨ-4' ਕਾਰਨ ਐੱਪਲ ਨੂੰ ਸੈਮਸੰਗ ਨੂੰ ਪਿੱਛੇ ਛੱਡਣ 'ਚ ਕਾਫੀ ਮਦਦ ਮਿਲੇਗੀ।
 
Top